ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਕਰੀਅਰ ਗਾਈਡੈਂਸ ਕੈਂਪ ਲਗਾਇਆ
ਅਜੀਤ ਡੈਸਕ
28-09-2025
ਰੂੜੇਕੇ ਕਲਾਂ, 27 ਸਤੰਬਰ (ਕਾਹਨੇਕੇ)-ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਡਾਇਰੈਕਟਰ ਸਾਗਰਜੀਤ ਸਿੰਘ ਖੀਪਲ ਦੀ ਅਗਵਾਈ ਵਿਚ 11ਵੀਂ ਅਤੇ 12ਵੀਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਕੈਰੀਅਰ, ਵਿਕਲਪਾਂ, ਉੱਚ ਤਾਲੀਮ ਅਤੇ ਭਵਿੱਖ ਦੀਆਂ ਨੌਕਰੀਆਂ ਸਬੰਧੀ ਸਲਾਹ ਦੇਣ ਲਈ ਡਾ: ਗੁਰਵੀਰ ਕੌਰ ਸਹਾਇਕ ਪ੍ਰੋਫੈਸਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਡਾ: ਮਨਜਿੰਦਰ ਕੌਰ ਪੀ.ਐੱਚ.ਡੀ ਰਿਸਰਚ ਸਕਾਲਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਜਸਪਾਲ ਸਿੰਘ ਪੀ.ਐੱਚ.ਡੀ ਰਿਸਰਚ ਸਕਾਲਰ ਪੰਜਾਬ ਯੂਨੀਵਰਸਿਟੀ, ਅਮਰਿੰਦਰ ਸਿੰਘ ਸੇਖੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕੈਰੀਅਰ ਗਾਈਡੈਂਸ ਕੈਂਪ ਆਯੋਜਿਤ ਕੀਤਾ ਗਿਆ | ਕੈਂਪ ਦੌਰਾਨ ਵਿਦਿਆਰਥੀਆਂ ਨੂੰ 12ਵੀਂ ਜਮਾਤ ਪਾਸ ਤੋਂ ਬਾਅਦ ਭਵਿੱਖ ਦੀਆਂ ਨੌਕਰੀਆਂ, ਕੋਰਸ, ਉੱਚ ਸਿੱਖਿਆ, ਕਿੱਤਿਆਂ ਤੇ ਕਾਰੋਬਾਰ, ਖੇਤੀਬਾੜੀ, ਵਿਗਿਆਨ, ਮੈਡੀਕਲ, ਵਪਾਰ ਕਲਾਂ, ਤਕਨਾਲੌਜ਼ੀ ਦੇ ਖੇਤਰਾਂ ਸਬੰਧੀ ਪਹੁੰਚੇ ਵਿਦਵਾਨਾਂ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਮਾਰਗ ਦਰਸ਼ਨ ਕੀਤਾ | ਸਾਰੇ ਖੇਤਰਾਂ ਸਬੰਧੀ ਵਿਸਥਾਰ ਨਾਲ ਸਿੱਖਿਅਤ ਕੀਤਾ ਗਿਆ | ਮਹਿਮਾਨਾਂ ਨੂੰ ਸਨਮਾਨਿਤ ਕਰਦਿਆਂ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਨੇ ਕਿਹਾ ਕਿ ਜ਼ਿੰਦਗੀ ਵਿਚ ਸਹੀ ਕੈਰੀਅਰ ਦੀ ਚੋਣ ਵਿਦਿਆਰਥੀਆਂ ਦੀ ਜ਼ਿੰਦਗੀ ਵਿਚ ਸਫਲਤਾ ਦਾ ਰਾਹ ਪੱਧਰਾ ਕਰਦੀ ਹੈ | ਸਹੀ ਕੈਰੀਅਰ ਦੀ ਚੋਣ ਉੱਚ ਵਿੱਦਿਆ ਲਈ ਸਵੈ ਵਿਸ਼ਲੇਸ਼ਣ ਤੋਂ ਮਹੱਤਵਪੂਰਨ ਹੈ |