20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਨਾਟਕਕਾਰ ਗੁਰਸ਼ਰਨ ਭਾਅਜੀ ਨੂੰ ਸਮਰਪਿਤ ਇਨਕਲਾਬੀ ਰੰਗ ਮੰਚ ਦਿਹਾੜਾ ਮਨਾਇਆ

Ad Position 21
No active advertisement
ਅਜੀਤ ਡੈਸਕ 28-09-2025
ਬਰਨਾਲਾ, 27 ਸਤੰਬਰ (ਅਸ਼ੋਕ ਭਾਰਤੀ)-ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਵਲੋਂ ਪ੍ਰਸਿੱਧ ਨਾਟਕਕਾਰ ਗੁਰਸਰਨ ਭਾਅਜੀ ਨੂੰ ਸਮਰਪਿਤ ਇਨਕਲਾਬੀ ਰੰਗ ਮੰਚ ਦਿਹਾੜਾ ਤਰਕਸ਼ੀਲ ਭਵਨ ਬਰਨਾਲਾ ਵਿਖੇ ਮਨਾਇਆ ਗਿਆ | ਇਸ ਸਮਾਗਮ ਵਿਚ ਨਵੀਂ ਦਿੱਲੀ ਹਾਈਕੋਰਟ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ ਐਡਵੋਕੇਟ ਵਰਿੰਦਾ ਗਰੋਵਰ, ਡਾ: ਨਵਸ਼ਰਨ, ਡਾ: ਅਤੁਲ, ਡਾ: ਅਰੀਤ, ਰਾਜਿੰਦਰ ਭਦੌੜ, ਬੂਟਾ ਸਿੰਘ ਮਹਿਮੂਦਪੁਰ, ਡਾ: ਪਰਮਿੰਦਰ, ਸੋਹਣ ਸਿੰਘ ਮਾਝੀ, ਅਮੋਲਕ ਸਿੰਘ ਅਤੇ ਕੰਵਲਜੀਤ ਖੰਨਾ ਮੰਚ 'ਤੇ ਸ਼ਸ਼ੋਭਿਤ ਸਨ | ਇਸ ਮੌਕੇ ਹਾਈਕੋਰਟ ਨਵੀਂ ਦਿੱਲੀ ਦੇ ਸੀਨੀਅਰ ਐਡਵੋਕੇਟ ਵਰਿੰਦਾ ਗਰੋਵਰ ਨੇ ਕਿਹਾ ਕਿ ਤਰਕਸ਼ੀਲ ਵਿਗਿਆਨਕ ਵਿਚਾਰਾਂ ਨਾਲ ਲੈਸ ਹੋਣਾ ਅੱਜ ਦੇ ਸਮੇਂ ਦੀ ਬਹੁਤ ਹੀ ਜ਼ਰੂਰੀ ਲੋੜ ਹੈ | ਲੋਕਾਂ ਕੋਲ ਆਪਣੇ ਹੱਕਾਂ ਲਈ ਸਿਰਫ਼ ਤੇ ਸਿਰਫ਼ ਆਪਣਾ ਏਕਾ ਅਤੇ ਸੰਘਰਸ਼ ਹੀ ਸੁਵੱਲੜਾ ਰਾਹ ਹੈ | ਉਨ੍ਹਾਂ ਨੇ ਕਿਹਾ ਕਿ ਅਜੋਕੇ ਸਮੇਂ ਅੰਦਰ ਆਮ ਲੋਕ ਕਾਨੂੰਨ ਦਾ ਉਲੰਘਣ ਨਹੀਂ ਕਰਦੇ ਇਹ ਕਾਰਪੋਰੇਟ ਘਰਾਣੇ ਜਾਂ ਸੱਤਾ 'ਤੇ ਕਾਬਜ ਲੋਕ ਹੀ ਕਾਨੂੰਨ ਨੂੰ ਟਿੱਚ ਜਾਣਦੇ ਨੇ | ਡਾ: ਨਵਸ਼ਰਨ ਨੇ ਕਿਹਾ ਕਿ ਗੁਰਸ਼ਰਨ ਭਾਅਜੀ ਦੀ ਸੋਚ ਅਤੇ ਘਾਲਣਾ ਮੰਗ ਕਰਦੀ ਹੈ ਕਿ ਅਸੀਂ ਉਨ੍ਹਾਂ ਤਾਕਤਾਂ ਦੇ ਮਨਸੂਬੇ ਨਾਕਾਮ ਕਰ ਦੇਈਏ ਜਿਹੜੇ ਪੰਜਾਬ ਅੰਦਰ ਪ੍ਰਵਾਸੀ ਮਜ਼ਦੂਰਾਂ ਖ਼ਿਲਾਫ਼ ਜ਼ਹਿਰ ਉਗਲ ਰਹੇ ਨੇ ਅਤੇ ਕਿਸਾਨ ਆਗੂਆਂ ਖ਼ਿਲਾਫ਼ ਕੂੜ ਪ੍ਰਚਾਰ ਕਰ ਰਹੇ ਹਨ | ਡਾ: ਅਤੁਲ ਨੇ ਕਿਹਾ ਕਿ ਆਰਥਿਕ ਸਮਾਜਿਕ ਨਾਬਰਾਬਰੀ ਵਧਦੀ ਜਾ ਰਹੀ ਹੈ ਅਜਿਹੀ ਹਾਲਤ ਵਿਚ ਲੋਕਾਂ ਕੋਲ ਇੱਕੋ ਰਾਹ ਉਹੀ ਹੈ ਜਿਸ ਬਾਰੇ ਗੁਰਸ਼ਰਨ ਸਿੰਘ ਅਤੇ ਸ਼ਹੀਦ ਭਗਤ ਸਿੰਘ ਵਰਗੇ ਲੋਕ ਜੂਝਦੇ ਰਹੇ ਹਨ | ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਕਿਹਾ ਕਿ ਕਲਮ, ਕਲਾ ਅਤੇ ਲੋਕਾਂ ਦੀ ਮਜ਼ਬੂਤ ਜੋਟੀ ਸਮੇਂ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਪਲਸ ਮੰਚ ਦਾ ਇਹ ਸਮਾਗਮ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਸਦਕਾ ਹੀ ਸਫ਼ਲ ਹੋ ਸਕਿਆ ਹੈ | ਸਮਾਗਮ ਵਿਚ ਕੰਵਲਜੀਤ ਖੰਨਾ ਵਲੋਂ ਪੇਸ਼ ਕੀਤੇ ਮਤਿਆਂ ਨੂੰ ਅਕਾਸ਼ ਗੁੰਜਾਊ ਨਾਹਰਿਆਂ ਨਾਲ ਪ੍ਰਵਾਨਗੀ ਦਿੱਤੀ ਗਈ | ਗੁਰਸ਼ਰਨ ਭਾਅਜੀ ਦੀ ਰੰਗ ਮੰਚ ਦੇ ਨਾਲ ਨਾਲ ਬਹੁ ਪੱਖੀ ਅਮਿੱਟ ਘਾਲਣਾ ਉਪਰ ਚਾਨਣਾ ਪਾਉਂਦੇ ਇਸ ਸਮਾਗਮ ਨੇ ਲੋਕਾਂ ਨੂੰ ਘੰਟਿਆਂ ਬੱਧੀ ਕੀਲ ਕੇ ਰੱਖਿਆ | ਕੇਵਲ ਧਾਲੀਵਾਲ ਅਤੇ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ 'ਚ ਕ੍ਰਮਵਾਰ 'ਮੇਰਾ ਰੰਗ ਦੇ ਬਸੰਤੀ ਚੋਲਾ' ਅਤੇ 'ਧਰਤ ਵੰਗਾਰੇ ਤਖ਼ਤ ਨੂੰ' ਨਾਟਕ ਖੇਡੇ ਗਏ | ਇਸ ਮੌਕੇ ਪਲਸ ਮੰਚ ਦੀਆਂ ਸੰਗੀਤ ਮੰਡਲੀਆਂ ਲੋਕ ਸੰਗੀਤ ਮੰਡਲੀ ਭਦੌੜ ਅਤੇ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਅਜਮੇਰ ਅਕਲੀਆ ਅਤੇ ਅੰਮਿ੍ਤ ਬੰਗੇ ਨੇ ਗੀਤ ਪੇਸ਼ ਕੀਤੇ | ਰਣਜੀਤ ਲਹਿਰਾਗਾਗਾ ਵਲੋਂ ਪੰਜਾਬੀ ਵਿਚ ਅਨੁਵਾਦਿਤ ਹਾਵਰਡ ਫਾਸਟ ਦਾ ਵਿਸ਼ਵ ਪ੍ਰਸਿੱਧ ਨਾਵਲ ਅਮਰੀਕਨ ਇਸ ਸਮਾਗਮ ਵਿਚ ਲੋਕ ਅਰਪਣ ਕੀਤਾ ਗਿਆ | ਪਲਸ ਮੰਚ ਵਲੋਂ ਪ੍ਰਕਾਸ਼ਿਤ ਅਮੋਲਕ ਸਿੰਘ ਅਤੇ ਯਸ਼ ਪਾਲ ਦੀ ਸੰਪਾਦਨਾ 'ਚ ਤਿਆਰ ਪੁਸਤਕ ਫ਼ਲਸਤੀਨ ਦੀ ਆਵਾਜ਼ ਘਰ-ਘਰ ਲਿਜਾਣ ਦੀ ਅਪੀਲ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਸਨਾਤਨ ਧਰਮ ਮਹਾਂਵੀਰ ਦਲ ਅਤੇ ਸ੍ਰੀ ਗਣੇਸ਼ ਡਰਾਮਾਟਿਕ ਕਲੱਬ ਵਲੋਂ ਦੁਸਹਿਰਾ ਮੇਲਾ 2 ਨੂੰ ਅਗਲੀ ਖ਼ਬਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਕਰੀਅਰ ਗਾਈਡੈਂਸ ਕੈਂਪ ਲਗਾਇਆ
Ad Position 24