20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਭਾਰਤੀ ਸਨਾਤਨ ਧਰਮ ਮਹਾਂਵੀਰ ਦਲ ਅਤੇ ਸ੍ਰੀ ਗਣੇਸ਼ ਡਰਾਮਾਟਿਕ ਕਲੱਬ ਵਲੋਂ ਦੁਸਹਿਰਾ ਮੇਲਾ 2 ਨੂੰ

Ad Position 21
No active advertisement
ਅਜੀਤ ਡੈਸਕ 28-09-2025
ਬਰਨਾਲਾ, 27 ਸਤੰਬਰ (ਨਰਿੰਦਰ ਅਰੋੜਾ)-ਭਾਰਤੀਯ ਸਨਾਤਨ ਧਰਮ ਮਹਾਂਵੀਰ ਦਲ ਅਤੇ ਸ੍ਰੀ ਗਣੇਸ਼ ਡਰਮਾਟਿਕ ਕਲੱਬ ਵਲੋਂ ਦੁਸ਼ਹਿਰਾ ਮੇਲਾ 2 ਅਕਤੂਬਰ ਦਿਨ ਵੀਰਵਾਰ ਨੂੰ 25 ਏਕੜ ਬਰਨਾਲਾ ਵਿਖੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਪ੍ਰਧਾਨ ਸੁਭਾਸ਼ ਗਰਗ, ਚੇਅਰਮੈਨ ਰਾਜ ਕੁਮਾਰ ਰਾਜੀ, ਐਡਵੋਕੇਟ ਰਾਜੀਵ ਮਿੱਤਲ, ਸੁਰਿੰਦਰ ਕੁਮਾਰ ਬੰਟੀ, ਰਾਕੇਸ਼ ਕੁਮਾਰ ਮਿੱਠਾ ਆਦਿ ਨੇ ਦੱਸਿਆ ਕਿ ਝੰਡਾ ਰਸਮ ਸ਼ਾਮ 4:15 ਵਜੇ ਐਮ.ਪੀ. ਗੁਰਮੀਤ ਸਿੰਘ ਮੀਤ ਹੇਅਰ, ਜੋਤੀ ਪ੍ਰਚੰਡ ਵਿਜੈ ਗਰਗ, ਆਰਤੀ ਐਡਵੋਕੇਟ ਸ਼ਿਵ ਸਿੰਗਲਾ ਅਤੇ ਪੰਕਜ ਮਿੱਤਲ ਵਲੋਂ ਕੀਤੀ ਜਾਵੇਗੀ | ਮੁੱਖ ਮਹਿਮਾਨ ਦੇ ਤੌਰ 'ਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ, ਹਲਕਾ ਇੰਚਾਰਜ 'ਆਪ' ਹਰਿੰਦਰ ਧਾਲੀਵਾਲ, ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ ਕੁਲਵੰਤ ਸਿੰਘ ਕੀਤੂ ਅਤੇ ਵਿਸ਼ੇਸ਼ ਮਹਿਮਾਨ ਵਜੋਂ ਚੇਅਰਮੈਨ ਰਾਮ ਤੀਰਥ ਮੰਨਾ, ਐਸ.ਐਸ.ਪੀ. ਸਰਫ਼ਰਾਜ਼ ਆਲਮ, ਐਸ.ਪੀ. ਰਾਜੇਸ਼ ਛਿੱਬਰ, ਐਸ.ਪੀ. ਅਸ਼ੋਕ ਸ਼ਰਮਾ, ਡੀ.ਐਸ.ਪੀ. ਸਤਬੀਰ ਸਿੰਘ, ਹਰਿੰਦਰ ਸਿੰਗਲਾ ਮੋਨੂ ਐਮ.ਡੀ. ਰੈਡੀਐਂਟ ਪਲਾਜ਼ਾ, ਸਚਿਨ ਸੂਦ ਆਦਿ ਪਹੁੰਚਣਗੇ | ਇਸ ਮੌਕੇ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਰਾੜ, ਹਿਮਾਂਸ਼ੂ, ਅਮਨ ਕਾਲੇਕੇ, ਸੁਰੇਸ਼ ਗਰਗ, ਚੇਤਨ ਗਰਗ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ਾ ਕਰਦਾ ਵਿਅਕਤੀ ਪੁਲਿਸ ਅੜਿੱਕੇ ਅਗਲੀ ਖ਼ਬਰ ਨਾਟਕਕਾਰ ਗੁਰਸ਼ਰਨ ਭਾਅਜੀ ਨੂੰ ਸਮਰਪਿਤ ਇਨਕਲਾਬੀ ਰੰਗ ਮੰਚ ਦਿਹਾੜਾ ਮਨਾਇਆ
Ad Position 24