ਬਰਨਾਲਾ, 27 ਸਤੰਬਰ (ਅਸ਼ੋਕ ਭਾਰਤੀ)-ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਸਕੇਟਿੰਗ ਮੁਕਾਬਲਿਆਂ 'ਚ ਸੋਨੇ, ਚਾਂਦੀ ਤੇ ਤਾਂਬੇ ਦੇ ਤਗਮੇ ਜਿੱਤ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਇਹ ਜਾਣਕਾਰੀ ਪਿ੍ੰਸੀਪਲ ਡਾ: ਸੰਦੀਪ ਕੁਮਾਰ ਲੱਠ ਨੇ ਦਿੱਤੀ ਤੇ ਦੱਸਿਆ ਕਿ ਅੰਡਰ-14 ਸਾਲ ਵਰਗ ਵਿਚ ਅਰਸ਼ਦੀਪ ਸਿੰਘ ਨੇ 500 ਮੀਟਰ ਵਿਚ ਸੋਨ ਤਗਮਾ, 1000 ਮੀਟਰ ਵਿਚ ਚਾਂਦੀ ਤਗਮਾ, ਆਯੂਸ਼ ਰਾਜ ਨੇ ਅੰਡਰ-14 ਵਰਗ 'ਚ 500 ਅਤੇ 1000 ਮੀਟਰ ਵਿਚ ਸੋਨ ਤਗਮਾ, ਦਿਪਾਂਸ਼ੂ ਨੇ 3000 ਮੀਟਰ ਵਿਚ ਸੋਨ ਤਗਮਾ, ਏਕਮਜੋਤ ਸਿੰਘ ਗਰੇਵਾਲ ਨੇ ਅੰਡਰ-14 ਵਿਚ 500, 1000 ਅਤੇ ਵਨ ਲੈਪ ਵਿਚ ਸੋਨ ਤਗਮਾ, ਗੁਰਸੀਰਤ ਕੌਰ ਭੁੱਲਰ ਨੇ ਅੰਡਰ-14 ਵਿਚ 500 ਮੀਟਰ ਅਤੇ 1000 ਵਨ ਲੈਪ ਵਿਚ ਸੋਨ ਤਗਮਾ, ਹਰਕਮਲ ਸਿੰਘ ਨੇ ਅੰਡਰ-14 ਵਿਚ 500 ਮੀਟਰ ਵਿਚ ਚਾਂਦੀ ਤਗਮਾ, ਹਰਦੁਮ ਸਿੰਘ 500 ਅਤੇ 1000 ਮੀਟਰ ਵਿਚ ਚਾਂਦੀ, ਜਸਮੀਤ ਸਿੰਘ ਅੰਡਰ-11 ਵਰਗ 'ਚ 500 ਅਤੇ 1000 ਮੀਟਰ ਵਿਚ ਸੋਨ ਤਗਮਾ, ਮਨਜੋਧ ਸਿੰਘ ਨੇ ਵਨ ਲੈਪ ਵਿਚ ਤਾਂਬੇ ਦਾ ਤਗਮਾ, ਨਵਿੰਦਰਦੀਪ ਸਿੰਘ ਨੇ ਅੰਡਰ-19 ਵਰਗ ਵਿਚ 1000 ਮੀਟਰ ਵਿਚ ਸੋਨ ਤਗਮਾ, 500 ਮੀਟਰ ਵਿਚ ਚਾਂਦੀ, ਪਰਵੇਸ਼ ਪਨੇਸਰ ਨੇ 1500 ਮੀਟਰ ਵਿਚ ਸੋਨ ਤਗਮਾ, ਰਕਸ਼ਿਤ ਨੇ ਅੰਡਰ-17 ਵਰਗ 'ਚ 3000 ਮੀਟਰ ਵਿਚ ਤਾਂਬੇ ਦਾ ਤਗਮਾ, ਸੁਖਦੀਪ ਸਿੰਘ ਨੇ ਅੰਡਰ-19 ਸਾਲ ਵਰਗ ਦੇ 500 ਅਤੇ 1000 ਮੀਟਰ ਵਿਚ ਸੋਨ ਤਗਮਾ, ਸੁਪਰੀਤ ਬਾਵਾ ਨੇ 500 ਮੀਟਰ ਵਿਚ ਤਾਂਬੇ ਦਾ ਤਗਮਾ, ਗੌਰਵਦੀਪ ਸਿੰਘ ਨੇ ਅੰਡਰ-17 ਦੇ 500 ਮੀਟਰ ਵਿਚ ਚਾਂਦੀ ਦਾ ਤਗਮਾ ਜਿੱਤਿਆ ਹੈ | ਇਸ ਸ਼ਾਨਦਾਰ ਪ੍ਰਾਪਤੀ 'ਤੇ ਸੰਸਥਾ ਦੇ ਐੱਮ.ਡੀ. ਸ: ਰਣਪ੍ਰੀਤ ਸਿੰਘ ਰਾਏ, ਵਾਇਸ ਪਿ੍ੰਸੀਪਲ ਮੈਡਮ ਸੁਮਨ ਅਤੇ ਅਧਿਆਪਕਾਂ ਨੇ ਖਿਡਾਰੀਆਂ ਤੇ ਸਟਾਫ਼ ਨੂੰ ਵਧਾਈ ਦਿੱਤੀ |