ਤਪਾ ਮੰਡੀ, 27 ਸਤੰਬਰ (ਪ੍ਰਵੀਨ ਗਰਗ)-ਮਰਿਆਦਾ ਪੁਰਸ਼ੋਤਮ ਪ੍ਰਭੂ ਸ੍ਰੀ ਰਾਮ ਸ਼ਾਂਤੀ ਦੇ ਪ੍ਰਤੀਕ ਹਨ | ਇਸ ਲਈ ਸਾਨੂੰ ਸਾਰਿਆਂ ਨੂੰ ਪ੍ਰਭੂ ਸ੍ਰੀ ਰਾਮ ਚੰਦਰ ਜੀ ਵਲੋਂ ਦਿਖਾਏ ਗਏ ਰਸਤੇ 'ਤੇ ਚੱਲਣਾ ਚਾਹੀਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਟਰੱਕ ਯੂਨੀਅਨ ਤਪਾ ਦੇ ਪ੍ਰਧਾਨ ਗੁਰਤੇਜ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਚੱਠਾ ਚੱਠਾ ਅਤੇ ਅਮਨ ਦਰਾਕਾ ਪੀ.ਏ ਟੂ ਹਲਕਾ ਵਿਧਾਇਕ ਨੇ ਰਾਮ ਲੀਲ੍ਹਾ ਦੇ ਮੰਚਨ ਦੀ ਪੰਜਵੀਂ ਨਾਈਟ ਭਰਤ ਮਿਲਾਪ ਦਾ ਉਦਘਾਟਨ ਕਰਨ ਉਪਰੰਤ ਆਪਣੇ ਸੰਬੋਧਨ ਦੌਰਾਨ ਕੀਤਾ | ਇਸ ਮੌਕੇ ਕਮੇਟੀ ਦੇ ਪ੍ਰਧਾਨ ਨਾਜ਼ ਸਿੰਗਲਾ ਵਲੋਂ ਸਮੁੱਚੀ ਕਮੇਟੀ ਸਮੇਤ ਉਨ੍ਹਾਂ ਨੂੰ ਜੀ ਆਇਆਂ ਕਿਹਾ ਗਿਆ | ਕਲਾਕਾਰਾਂ ਨੇ ਪੰਜਵੀਂ ਨਾਈਟ ਭਰਤ ਮਿਲਾਪ ਦਾ ਬਾਖ਼ੂਬੀ ਢੰਗ ਨਾਲ ਮੰਚਨ ਕੀਤਾ | ਭਰਤ ਮਿਲਾਪ ਦੀ ਨਾਈਟ ਨੇ ਦਰਸ਼ਕਾਂ ਦੀਆਂ ਅੱਖਾਂ 'ਚ ਅੱਥਰੂ ਲਿਆ ਕੇ ਰੱਖ ਦਿੱਤੇ | ਨਾਈਟ ਮੌਕੇ ਦਰਸ਼ਕਾਂ ਨੇ ਪਾਤਰਾਂ ਦੀ ਖ਼ੂਬ ਹੌਸਲਾ ਅਫਜਾਈ ਕੀਤੀ | ਕਮੇਟੀ ਦੇ ਪ੍ਰਧਾਨ ਨਾਜ਼ ਸਿੰਗਲਾ ਨੇ ਸਮੂਹ ਮੈਂਬਰਾਂ ਸਮੇਤ ਆਏ ਮੁੱਖ ਮਹਿਮਾਨਾਂ ਨੂੰ ਧਾਰਮਿਕ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਲਜੀਤ ਬਾਸੀ, ਸਿਕੰਦਰ ਸਿੰਘ, ਮਨੀਸ਼ ਕੁਮਾਰ, ਭੁਪਿੰਦਰ ਸਿੰਘ, ਸਰਬੀ ਪੰਧੇਰ, ਜੀਤ ਸਿੰਘ, ਬਿੰਦੂ ਦਰਾਕਾ, ਤਲਵਿੰਦਰ ਚੌਧਰੀ, ਪੰਕਜ ਚੌਹਾਨ, ਬਿੰਦਰ ਖਰੋੜ, ਕਾਕਾ ਖਰੋੜ, ਕੁਲਵਿੰਦਰ ਕਿੰਦੀ ਤੋਂ ਇਲਾਵਾ ਕਮੇਟੀ ਦੇ ਸਰਪ੍ਰਸਤ ਸੁਰੇਸ਼ ਚੰਦੇਲ, ਚੇਅਰਮੈਨ ਜੀਵਨ ਭੂਤ, ਵਾਇਸ ਚੇਅਰਮੈਨ ਯਾਦਵਿੰਦਰ ਰਾਣਾ, ਮੀਤ ਪ੍ਰਧਾਨ ਰਾਜੀਵ ਗੋਲਾ, ਡਾਇਰੈਕਟਰ ਰਮੇਸ਼ ਗੋਇਲ ਘੋਪਾ, ਵਿਜੇ ਸ਼ਰਮਾ ਅਤੇ ਰਮੇਸ਼ ਧੌਲਾ, ਮਿਊਜ਼ਿਕ ਡਾਇਰੈਕਟਰ ਉਮੇਸ਼ ਪਿੰਕਾ, ਪ੍ਰੈਸ ਸਕੱਤਰ ਪ੍ਰਵੀਨ ਘੁੰਨਸ, ਸੈਕਟਰੀ ਮਾਸਟਰ ਜਸਵੰਤ ਰਾਏ, ਸੁਸ਼ੀਲ ਭੂਤ, ਪ੍ਰਦੀਪ ਪੱਖੋ, ਮੇਸ਼ੀ ਪੱਖੋ, ਅਸ਼ੋਕ ਕੁਮਾਰ ਪੇੜਾ, ਚੰਚਲ ਕੁਮਾਰ ਰਾਜੂ, ਮਿੰਟੂ ਭੁੱਚੋ, ਪਿੰਕਾ ਅਗਰਵਾਲ, ਰਾਜੂ ਮੌੜ, ਚੁੰਨੀ ਲਾਲ ਢੀਂਗਰਾ, ਪੱਪੂ, ਵਿਜੇ ਚੰਦੇਲ, ਕੇਸ਼ਵ ਸ਼ਰਮਾ, ਗਿਰੀਰਾਜ ਸ਼ਰਮਾ, ਹਰਵਿੰਦਰ ਪਾਲ ਮਿੱਤਲ, ਵਿਜੇ ਭਾਈਰੂਪਾ, ਬਿੱਟੂ ਬਰਾੜ, ਮੰਨਾ, ਪੁਨੀਤ ਮੈਨਨ, ਸੰਜੀਵ ਮੌੜ, ਅਸ਼ੋਕ ਢਿਲਵਾਂ, ਰਿੰਕਾ ਘੁੰਨਸ, ਸ਼ੈਲੀ, ਰਾਜਨ ਕਿਰਾੜ, ਪ੍ਰਾਸ਼ੂ ਗਰਗ ਆਦਿ ਸਮੂਹ ਮੈਂਬਰ ਮੌਜੂਦ ਸਨ |