09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਪਰਾਲੀ ਨੂੰ ਖੇਤਾਂ 'ਚ ਸਾੜਨ ਦੀ ਬਜਾਏ ਮਿੱਟੀ 'ਚ ਮਿਲਾ ਕੇ ਖੇਤੀ ਕਰਨ ਵਾਲਾ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਬਣਿਆ ਕਿਸਾਨ ਯਾਦਵਿੰਦਰ ਸਿੰਘ ਛਾਪਾ

Ad Position 21
No active advertisement
ਅਜੀਤ ਡੈਸਕ 19-10-2025
ਮਹਿਲ ਕਲਾਂ, 18 ਅਕਤੂਬਰ (ਅਵਤਾਰ ਸਿੰਘ ਅਣਖੀ)-ਅਗਾਂਹਵਧੂ ਕਿਸਾਨ ਯਾਦਵਿੰਦਰ ਸਿੰਘ ਛਾਪਾ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਸਾੜਨਾ ਨਾ ਸਿਰਫ਼ ਵਾਤਾਵਰਨ ਲਈ ਹਾਨੀਕਾਰਕ ਹੈ, ਸਗੋਂ ਮਿੱਟੀ ਦੀ ਉਪਜਾਊ ਸ਼ਕਤੀ ਘਟਾਉਣ ਦਾ ਵੀ ਮੁੱਖ ਕਾਰਨ ਹੈ | ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਮਿੱਟੀ ਵਿਚ ਰਹਿੰਦੇ ਜੀਵ ਜੰਤੂ, ਜਿਹੜੇ ਫ਼ਸਲਾਂ ਦੇ ਵਾਧੇ ਵਿਚ ਸਹਾਇਕ ਹੁੰਦੇ ਹਨ, ਜੋ ਸੜ ਕੇ ਨਸ਼ਟ ਹੋ ਜਾਂਦੇ ਹਨ, ਜਿਸ ਨਾਲ ਮਿੱਟੀ ਦੀ ਗੁਣਵੱਤਾ 'ਤੇ ਅਗਲੀ ਫ਼ਸਲ ਦੀ ਪੈਦਾਵਾਰ 'ਤੇ ਬੁਰਾ ਅਸਰ ਪੈਂਦਾ ਹੈ | ਇਸ ਦੇ ਨਾਲ ਹੀ ਪਰਾਲੀ ਸਾੜਨ ਨਾਲ ਉੱਠਣ ਵਾਲਾ ਧੰੂਆਂ ਵਾਤਾਵਰਨ ਨੂੰ ਗੰਧਲਾ ਕਰਦਾ ਹੈ | ਆਮ ਲੋਕਾਂ ਲਈ ਸਾਹ, ਦਮਾ, ਚਮੜੀ ਰੋਗਾਂ ਵਰਗੇ ਲਾਇਲਾਜ ਬਿਮਾਰੀਆਂ ਦਾ ਕਾਰਨ ਬਣਦਾ ਹੈ | ਯਾਦਵਿੰਦਰ ਸਿੰਘ ਛਾਪਾ ਨੇ ਕਿਹਾ ਕਿ ਪਿੰਡਾਂ ਵਿਚ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਮੌਜੂਦਾ ਖੇਤੀਬਾੜੀ ਸੰਦਾਂ ਜਿਵੇਂ ਹੈਪੀ ਸੀਡਰ, ਰੋਟਾਵੇਟਰ, ਸ਼ਟਰ ਮਲਚਰ ਆਦਿ ਦੀ ਵਰਤੋਂ ਕਰ ਕੇ ਪਰਾਲੀ ਨੂੰ ਖੇਤਾਂ ਵਿਚ ਹੀ ਮਿਲਾ ਦੇਣ, ਜਿਸ ਨਾਲ ਮਿੱਟੀ ਦੀ ਤਾਕਤ ਤੇ ਉਪਜਾਊ ਗੁਣ ਵਧਦੇ ਹਨ | ਉਨ੍ਹਾਂ ਕਿਹਾ, ਖ਼ੁਦ ਮੈਂ ਇਕ ਕਿਸਾਨ ਹੋਣ ਦੇ ਨਾਤੇ ਆਪਣੇ ਖੇਤਾਂ ਵਿਚ ਪਰਾਲੀ ਨੂੰ ਕਦੇ ਦੀ ਅੱਗ ਨਹੀਂ ਲਗਾਈ | ਆਪਣੇ ਟਰੈਕਟਰ ਰਾਹੀਂ ਖੇਤੀਬਾੜੀ ਸੰਦਾਂ ਨੂੰ ਵਰਤ ਕੇ ਪਰਾਲੀ ਨੂੰ ਖੇਤ ਵਿਚ ਹੀ ਨਸ਼ਟ ਕਰਦਾ ਹਾਂ, ਤਾਂ ਜੋ ਮਿੱਟੀ ਦੀ ਤਾਕਤ ਬਰਕਰਾਰ ਰਹੇ ਅਤੇ ਖੇਤੀਬਾੜੀ ਦੇ ਧੰਦੇ ਨੂੰ ਲੰਮੇ ਸਮੇਂ ਲਈ ਮਜ਼ਬੂਤ ਕੀਤਾ ਜਾ ਸਕੇ | ਉਨ੍ਹਾਂ ਦੱਸਿਆ ਕਿ ਕਿਸਾਨਾਂ ਵਿਚ ਜਾਗਰੂਕਤਾ ਵਧਣ ਨਾਲ ਹੁਣ ਕਈ ਕਿਸਾਨ ਪਰਾਲੀ ਸਾੜਨ ਦੀ ਬਜਾਏ ਇਸ ਨੂੰ ਖੇਤੀਬਾੜੀ ਦਾ ਹਿੱਸਾ ਬਣਾ ਕੇ ਖੇਤਾਂ ਦੀ ਉਪਜਾਊ ਸ਼ਕਤੀ ਵਧਾ ਰਹੇ ਹਨ | ਕਿਸਾਨ ਛਾਪਾ ਨੇ ਕਿਹਾ ਕਿ ਹੋਰ ਕਿਸਾਨਾਂ ਨੂੰ ਵੀ ਇਸ ਦਿਸ਼ਾ ਵਿਚ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਆਕਾਸ਼ ਧੰੂਏਾ ਨਾਲ ਨਹੀਂ ਸਗੋਂ ਹਰੇ-ਭਰੇ ਖੇਤਾਂ ਨਾਲ ਚਮਕੇ | ਇਸ ਮੌਕੇ ਨਾਇਬ ਸਿੰਘ, ਲੱਖੀ ਸੋਹੀ, ਬਲਜਿੰਦਰ ਸਿੰਘ, ਹਰਜਿੰਦਰ ਸਿੰਘ, ਰੇਸ਼ਮ ਸਿੰਘ, ਕੇਵਲ ਸਿੰਘ, ਡਾ: ਕਿ੍ਸ਼ਨ ਕੁਮਾਰ, ਨਾਜਰ ਸਿੰਘ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪਬਲਿਕ ਸਕੂਲ ਮਾਨਾ ਪਿੰਡੀ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਪਟਾਕੇ ਸਟੋਰ ਕਰ ਕੇ ਵੇਚਣ ਵਾਲੇ 2 ਦੁਕਾਨਦਾਰਾਂ ਖ਼ਿਲਾਫ਼ ਮਾਮਲਾ ਦਰਜ <br/>
Ad Position 24