08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਪੰਜਾਬ ਪਬਲਿਕ ਸਕੂਲ ਮਾਨਾ ਪਿੰਡੀ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 19-10-2025
ਧਨੌਲਾ, 18 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਪੰਜਾਬ ਪਬਲਿਕ ਸਕੂਲ ਮਾਨਾ ਪਿੰਡੀ ਵਿਖੇ ਪਿ੍ੰਸੀਪਲ ਸਿਮਰਨ ਕੌਰ ਦੀ ਅਗਵਾਈ ਹੇਠ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਗੁਰਪ੍ਰੀਤ ਸਿੰਘ ਧਾਲੀਵਾਲ ਨੇ ਬੱਚਿਆਂ ਨੂੰ ਦੀਵਾਲੀ ਦੇ ਤਿਉਹਾਰ ਬਾਰੇ ਦੱਸਿਆ ਕਿ ਸਾਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਹੈ ਅਤੇ ਦੀਵਾਲੀ ਦੇ ਇਤਿਹਾਸ ਬਾਰੇ ਵੀ ਚਾਨਣਾ ਪਾਇਆ | ਉਨ੍ਹਾਂ ਨੇ ਪਰਾਲੀ ਸਾੜਨ ਨਾਲ ਹੋ ਰਹੇ ਨੁਕਸਾਨ ਤੋਂ ਵੀ ਜਾਣੂ ਕਰਵਾਇਆ | ਉਸ ਤੋਂ ਬਾਅਦ ਪਹਿਲੀ ਤੋਂ ਚੌਥੀ ਕਲਾਸ ਦੇ ਬੱਚਿਆਂ ਦੁਆਰਾ ਮਿੱਟੀ ਦੇ ਦੀਵਿਆਂ, ਮੋਮਬਤੀਆਂ ਦੀ ਡੈਕੋਰੇਸ਼ਨ ਵੀ ਕੀਤੀ ਗਈ | ਬੱਚਿਆਂ ਨੇ ਪੂਜਾ ਥਾਲੀ ਡੈਕੋਰੇਸ਼ਨ ਬਾਲ ਹੈਗਿੰਗ ਵੀ ਬਣਾਈ | ਨੌਵੀਂ ਅਤੇ ਦਸਵੀਂ ਦੇ ਬੱਚਿਆਂ ਵਲੋਂ ਇਨਵੀਟੇਸਨ ਕਾਰਡ ਮੇਕਿੰਗ ਮੁਕਾਬਲਾ ਕਰਵਾਇਆ ਗਿਆ | ਬੱਚਿਆਂ ਦੇ ਹਾਊਸ ਵਾਈਜ਼ ਰੰਗੋਲੀ ਮੁਕਾਬਲੇ ਵੀ ਕਰਵਾਏ ਗਏ | ਦੀਵਾਲੀ ਦੇ ਤਿਉਹਾਰ ਨੰੂ ਮੁੱਖ ਰੱਖਦਿਆਂ ਹੋਇਆਂ ਬੱਚਿਆਂ ਨੂੰ ਘਰ ਤੋਂ ਤਿਆਰ ਕੀਤੀਆਂ ਹੋਈਆਂ ਮਿਠਾਈਆਂ ਖਾਣ ਲਈ ਪ੍ਰੇਰਿਆ ਗਿਆ | ਮੈਨੇਜਮੈਂਟ ਵਲੋਂ ਸਟਾਫ਼ ਨੂੰ ਪਾਰਟੀ ਦਿੱਤੀ ਗਈ ਅਤੇ ਗਿਫ਼ਟ ਦੇ ਕੇ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ | ਇਸ ਮੌਕੇ ਮੁੱਖ ਮਹਿਮਾਨ ਸਕੂਲ ਦੇ ਚੇਅਰਮੈਨ ਅਮਰਜੀਤ ਸਿੰਘ ਚੀਮਾ ਨੇ ਮੁਕਾਬਲਿਆਂ 'ਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਮੈਨੇਜਰ ਸ: ਸੁਖਦੀਪ ਸਿੰਘ ਚੀਮਾ, ਕੋਆਰਡੀਨੇਟਰ ਸਾਹਿਲ ਰਾਜਪੂਤ, ਸੁਪਰਡੈਂਟ ਨਿਰਮਲ ਸਿੰਘ, ਮੈਡਮ ਨਵਰੂਪ ਕੌਰ, ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਣ-ਅਧਿਕਾਰਤ ਕਾਲੋਨੀ ਕੱਟਣ 'ਤੇ 5 ਵਿਰੁੱਧ ਮਾਮਲਾ ਦਰਜ <br/> ਅਗਲੀ ਖ਼ਬਰ ਪਰਾਲੀ ਨੂੰ ਖੇਤਾਂ 'ਚ ਸਾੜਨ ਦੀ ਬਜਾਏ ਮਿੱਟੀ 'ਚ ਮਿਲਾ ਕੇ ਖੇਤੀ ਕਰਨ ਵਾਲਾ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਬਣਿਆ ਕਿਸਾ...
Ad Position 24