08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸ਼ਹਿਣਾ ਨਹਿਰ ਤੋਂ ਮਿਲੀ ਲਾਸ਼ ਦੇ ਮਾਮਲੇ 'ਚ ਦੋ ਵਿਅਕਤੀਆਂ 'ਤੇ ਪਰਚਾ ਦਰਜ

Ad Position 21
No active advertisement
ਅਜੀਤ ਡੈਸਕ 19-10-2025
ਸ਼ਹਿਣਾ, 18 ਅਕਤੂਬਰ (ਸੁਰੇਸ਼ ਗੋਗੀ)-ਬੀਤੇ ਦਿਨ ਸ਼ਹਿਣਾ ਨਹਿਰ ਤੋਂ ਮਿਲੀ ਸ਼ਹਿਣਾ ਵਾਸੀ ਮੱਘਰ ਸਿੰਘ ਦੀ ਲਾਸ਼ ਦੇ ਮਾਮਲੇ ਵਿਚ ਮਿ੍ਤਕ ਦੇ ਪਿਤਾ ਗੁਰਮੇਲ ਸਿੰਘ ਪੱੁਤਰ ਸੰਤਾ ਸਿੰਘ ਵਾਸੀ ਮੌੜ ਢੰੂਡਾ ਪੱਤੀ ਸ਼ਹਿਣਾ ਦੇ ਬਿਆਨਾਂ 'ਤੇ ਪਰਚਾ ਦਰਜ ਕਰਨ ਉਪਰੰਤ ਪੁਲਿਸ ਨੇ ਮਿ੍ਤਕ ਦੇ ਸਹੁਰੇ ਨਛੱਤਰ ਸਿੰਘ ਵਾਸੀ ਭਦੌੜ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਦਕਿ ਦੂਜੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ | ਥਾਣਾ ਮੁਖੀ ਗੁਰਮੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਮੱਘਰ ਸਿੰਘ ਦੇ ਪਿਤਾ ਗੁਰਮੇਲ ਸਿੰਘ ਵਲੋਂ ਦਿੱਤੇ ਬਿਆਨਾਂ ਅਨੁਸਾਰ ਕਿ ਉਸ ਦੇ ਤਿੰਨ ਲੜਕਿਆਂ ਵਿਚੋਂ ਸਭ ਤੋਂ ਛੋਟਾ ਲੜਕਾ ਮੱਘਰ ਸਿੰਘ ਜਿਸ ਦਾ ਦਸ ਸਾਲ ਪਹਿਲਾਂ ਪਰਮਜੀਤ ਕੌਰ ਪੱੁਤਰ ਨਛੱਤਰ ਸਿੰਘ ਵਾਸੀ ਭਦੌੜ ਨਾਲ ਵਿਆਹ ਹੋਇਆ ਸੀ ਅਤੇ ਪਰਮਜੀਤ ਕੌਰ ਦਾ ਪਹਿਲਾ ਵਿਆਹ ਜਗਰਾਓ ਵਿਖੇ ਹੋਇਆ ਸੀ | ਜਿਸ ਦੇ ਇਕ ਲੜਕਾ ਤੇ ਲੜਕੀ ਪਹਿਲੇ ਵਿਆਹ ਦੇ ਸਨ | ਮੱਘਰ ਸਿੰਘ ਉਪਰੋਕਤ ਬੱਚਿਆਂ ਨੂੰ ਚੰਗਾ ਨਾ ਸਮਝਦਾ ਹੋਣ ਕਾਰਨ ਅਕਸਰ ਘਰ ਵਿਚ ਕਲੇਸ਼ ਰਹਿੰਦਾ ਸੀ | ਬੀਤੇ ਦਿਨ ਉਸ ਦਾ ਸਹੁਰਾ ਨਛੱਤਰ ਸਿੰਘ ਤੇ ਇਕ ਨਾਮਾਲੂਮ ਵਿਅਕਤੀ ਘਰ ਵਿਚ ਮੱਘਰ ਸਿੰਘ ਨਾਲ ਸ਼ਰਾਬ ਪੀ ਰਹੇ ਸਨ ਤੇ ਫਿਰ ਮੋਟਰਸਾਈਕਲ 'ਤੇ ਚਲੇ ਗਏ ਅਤੇ ਦੂਜੇ ਦਿਨ ਸਵੇਰੇ ਮੱਘਰ ਸਿੰਘ ਦੀ ਲਾਸ਼ ਨਹਿਰ ਦੇ ਕਿਨਾਰੇ ਤੋਂ ਮਿਲੀ ਅਤੇ ਉਸ ਦੇ ਸਿਰ 'ਤੇ ਇੱਟਾਂ ਰੋੜਿਆਂ ਨਾਲ ਸੱਟਾਂ ਮਾਰੀਆਂ ਹੋਈਆਂ ਸਨ | ਪੁਲਿਸ ਨੇ ਉਪਰੋਕਤ ਬਿਆਨਾਂ 'ਤੇ ਮਿ੍ਤਕ ਮੱਘਰ ਸਿੰਘ ਸਹੁਰੇ ਨਛੱਤਰ ਸਿੰਘ ਵਾਸੀ ਭਦੌੜ ਨੂੰ ਗਿ੍ਫਤਾਰ ਕਰ ਲਿਆ, ਜਦਕਿ ਦੂਜੇ ਵਿਅਕਤੀ ਦੀ ਪਹਿਚਾਣ ਰੇਸ਼ਮ ਸਿੰਘ ਰਿਸੂ ਵਾਸੀ ਭਦੌੜ ਵਜੋਂ ਹੋਈ ਹੈ ਅਤੇ ਉਸ ਦੀ ਭਾਲ ਲਈ ਪੁਲਿਸ ਪਾਰਟੀ ਲਗਾਤਾਰ ਯਤਨ ਕਰ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਆਰੀਆਭੱਟ ਕਾਲਜ ਵਿਖੇ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ ਅਗਲੀ ਖ਼ਬਰ ਭਾਜਪਾ ਹੀ ਲੋਕਾਂ ਨੂੰ ਇਮਾਨਦਾਰ ਅਤੇ ਸਹੀ ਪ੍ਰਸ਼ਾਸਨ ਮੁਹੱਈਆ ਕਰਵਾ ਸਕਦੀ ਹੈ-ਹਰਕਵੰਲਜੀਤ ਸਿੰਘ ਸਰਕਲ ਪ੍ਰਧਾਨ ਕਾਲਾ ਵਲ...
Ad Position 24