12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਪਿੰਡ ਮੌੜਾਂ ਅਤੇ ਉੱਗੋਕੇ ਦਰਮਿਆਨ ਬਣ ਰਹੇ ਨਹਿਰੀ ਖਾਲ ਵਿਚ ਲੱਗ ਰਹੇ ਘਟੀਆ ਮਟੀਰੀਅਲ ਕਾਰਨ ਕਿਸਾਨਾਂ ਨੇ ਕੰਮ ਕਰਵਾਇਆ ਬੰਦ

Ad Position 21
No active advertisement
ਪਿੰਡ ਮੌੜਾਂ ਅਤੇ ਉੱਗੋਕੇ ਵਿਖੇ ਨਹਿਰੀ ਖਾਲ ਬਣਾਉਣ ਸਮੇਂ ਵਰਤੇ ਜਾ ਰਹੇ ਘਟੀਆ ਮਟੀਰੀਅਲ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ | ਤਸਵੀਰ : ਸੁਰੇਸ਼ ਗੋਗੀ <br/> 20-10-2025
ਸ਼ਹਿਣਾ, 19 ਅਕਤੂਬਰ (ਸੁਰੇਸ਼ ਗੋਗੀ)-ਪਿੰਡ ਉੱਗੋਕੇ ਅਤੇ ਮੌੜਾਂ ਵਿਚਕਾਰ ਬਣੇ ਰਹੇ ਨਵੇਂ ਨਹਿਰੀ ਖਾਲ ਵਿਚ ਲੱਗ ਰਹੇ ਘਟੀਆ ਮਟੀਰੀਅਲ ਕਾਰਨ ਖਾਲ ਨਿਗਰਾਨ ਲਈ ਬਣੀ 21 ਮੈਂਬਰੀ ਕਮੇਟੀ ਅਤੇ ਕਿਸਾਨਾਂ ਨੇ ਰੋਸ ਜ਼ਾਹਿਰ ਕਰਦਿਆਂ ਚੱਲਦਾ ਕੰਮ ਬੰਦ ਕਰਵਾ ਦਿੱਤਾ | ਖਾਲ ਬਣਾਉਣ ਲਈ ਬਣੀ 21 ਮੈਂਬਰੀ ਨਿਗਰਾਨ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਮਾਨ ਸਾਬਕਾ ਚੇਅਰਮੈਨ, ਬਲਵਿੰਦਰ ਸਿੰਘ ਪਪਨਾ, ਬਲਵੀਰ ਸਿੰਘ, ਸੁਖਵਿੰਦਰ ਸਿੰਘ ਸਾਬਕਾ ਸਰਪੰਚ ਸੰਤਪੁਰਾ, ਲਖਵੀਰ ਸਿੰਘ ਗੋਗਾ, ਹਰਪ੍ਰੀਤ ਸਿੰਘ ਹੈਪੀ, ਸੁਖਜੀਤ ਸਿੰਘ, ਸ਼ਮਸ਼ੇਰ ਸਿੰਘ, ਜਗਰਾਜ ਸਿੰਘ ਤੇ ਅਮਰੀਕ ਸਿੰਘ ਨੇ ਕਿਹਾ ਕਿ ਪਿੰਡ ਭਗਤਪੁਰਾ ਤੋਂ ਸੋਮਾ ਕੰਪਨੀ ਦੇ ਗੁਦਾਮਾਂ ਤੱਕ 9 ਕਿੱਲੋਮੀਟਰ ਲੰਬਾ ਇਹ ਨਹਿਰੀ ਖਾਲ, ਜੋ ਸ਼ਹਿਣਾ ਰਜਵਾਹਾ ਵੱਜਦਾ ਹੈ, ਪਿਛਲੇ ਕਈ ਦਿਨਾਂ ਤੋਂ ਬਣ ਰਿਹਾ ਹੈ | ਖਾਲ ਬਣਾਉਣ ਲਈ ਸਰਕਾਰ ਵਲੋਂ ਜਿੱਥੇ ਇਕ ਨੰਬਰ ਇੱਟ ਅਤੇ 6-1 ਦਾ ਮਸਾਲਾ ਲਾਏ ਜਾਣ ਲਈ ਹਦਾਇਤ ਕੀਤੀ ਹੋਈ ਹੈ, ੳੱੁਥੇ ਠੇਕੇਦਾਰ ਵਲੋਂ 10-1 ਦਾ ਮਸਾਲਾ ਵਰਤਿਆ ਜਾ ਰਿਹਾ ਹੈ ਅਤੇ ਇੱਟ ਵੀ ਦੋ ਨੰਬਰ ਲਾਈ ਜਾ ਰਹੀ ਹੈ | ਕਿਸਾਨਾਂ ਨੇ ਕਿਹਾ ਕਿ ਖਾਲ ਬਣਾਉਣ ਲਈ ਇੰਨੀਆਂ ਅਣਗਹਿਲੀਆਂ ਕੀਤੀਆਂ ਜਾ ਰਹੀਆਂ ਹਨ, ਕਿ ਸਬੰਧਿਤ ਕਿਸਾਨਾਂ ਵਿਚ ਗ਼ੁੱਸਾ ਆਉਣਾ ਸੁਭਾਵਿਕ ਹੈ | ਲਾਈਆਂ ਜਾ ਰਹੀਆਂ ਇੱਟਾਂ ਵਿਚ ਦੋ ਦੋ ਇੰਚੀ ਦਰਜਾਂ ਛੱਡੀਆਂ ਜਾ ਰਹੀਆਂ ਹਨ | ਕਿਸਾਨਾਂ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਬਣੇ ਖਾਲ਼ੇ ਦਾ ਮੈਟੀਰੀਅਲ ਵੀ ਸਖ਼ਤ ਨਹੀਂ ਹੋਇਆ, ਕਿਉਂਕਿ ਦੋ ਨੰਬਰ ਦਾ ਮੈਟੀਰੀਅਲ ਲੱਗਿਆ ਹੋਣ ਕਰ ਕੇ ਖਾਲ 'ਤੇ ਲਾਈਆਂ ਗਈਆਂ ਇੱਟਾਂ ਹੱਥ ਲਾਇਆ ਹੀ ਖਿਸਕ ਰਹੀਆਂ ਹਨ | ਕਿਸਾਨਾਂ ਨੇ ਕਿਹਾ ਕਿ ਪਿਛਲੇ 25 ਸਾਲਾਂ ਤੋਂ ਉਕਤ ਖਾਲ ਵਿਚ ਨਹਿਰੀ ਪਾਣੀ ਨਹੀਂ ਆਇਆ ਅਤੇ 25 ਸਾਲਾਂ ਤੋਂ ਹੀ ਖਾਲ ਟੱੁਟਿਆ ਹੋਇਆ ਸੀ | ਕਿਸਾਨਾਂ ਨੇ ਬੜੇ ਯਤਨਾਂ ਸਦਕਾ ਖਾਲ ਬਣਾਉਣ ਲਈ ਚਾਰਾਜੋਈ ਕੀਤੀ, ਪਰ ਕਿਸਾਨਾਂ ਨੂੰ ਉਸ ਸਮੇਂ ਦੱੁਖ ਪਹੁੰਚਿਆ ਜਦ ਠੇਕੇਦਾਰ ਵਲੋਂ ਧੜੱਲੇ ਨਾਲ ਘਟੀਆ ਮੈਟੀਰੀਅਲ ਲਾ ਕੇ ਖਾਲ ਦੀ ਉਸਾਰੀ ਕੀਤੀ ਜਾ ਰਹੀ ਹੈ | ਕਿਸਾਨਾਂ ਨੇ ਕਿਹਾ ਕਿ ਡੇਢ ਕਰੋੜ ਦੀ ਲਾਗਤ ਨਾਲ ਬਣਨ ਵਾਲੇ ਇਸ ਖਾਲ 'ਤੇ ਹੁਣ ਤੱਕ ਲਾਏ ਇਸ ਮੈਟੀਰੀਅਲ ਦੀ ਜਾਂਚ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਭਾਵੇਂ ਅੱਜ ਕਿਸਾਨਾਂ ਨੇ ਸਖ਼ਤ ਰੱੁਖ ਅਪਣਾਉਂਦਿਆਂ ਠੇਕੇਦਾਰ ਦੇ ਕਰਿੰਦਿਆਂ ਨੂੰ ਕੰਮ ਕਰਨ ਤੋਂ ਰੋਕ ਦਿੱਤਾ ਹੈ, ਪਰ ਬਠਿੰਡੇ ਨਾਲ ਸਬੰਧਿਤ ਠੇਕੇਦਾਰ ਫ਼ੋਨ 'ਤੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਰਿਹਾ ਅਤੇ ਕਹਿ ਰਿਹਾ ਹੈ, ਕਿ ਜੇ.ਈ. ਨੂੰ ਪੱੁਛ ਲਵੋ | ਖਾਲ ਦੀ ਨਿਗਰਾਨ ਕਮੇਟੀ ਨੇ ਕਿਹਾ ਕਿ 852 ਏਕੜ ਰਕਬਾ ਇਸ ਖਾਲ ਰਾਹੀਂ ਸਿੰਚਾਈ ਹੋਣਾ ਹੈ ਅਤੇ ਤਿੰਨ ਪਿੰਡਾਂ ਦੇ ਕਰੀਬ ਕਿਸਾਨਾਂ ਦੀ ਖੇਤੀ ਦਾ ਭਵਿੱਖ ਇਸ ਨਹਿਰੀ ਖਾਲ ਨਾਲ ਜੁੜਿਆ ਹੋਇਆ ਹੈ | ਕਿਸਾਨਾਂ ਨੇ ਕਿਹਾ ਕਿ ਉਹ ਕਦੇ ਵੀ ਘਟੀਆ ਮੈਟੀਰੀਅਲ ਨਾਲ ਖਾਲ ਨਹੀਂ ਬਣਨ ਦੇਣਗੇ | ਇਸ ਸਬੰਧੀ ਬਲਜੀਤ ਸਿੰਘ ਐਕਸੀਅਨ ਨੇ ਫ਼ੋਨ 'ਤੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ 21 ਮੈਂਬਰੀ ਕਮੇਟੀ ਨੂੰ ਵਾਰ-ਵਾਰ ਇਹੀ ਕਿਹਾ ਕਿ ਉਹ ਇਸ ਖਾਲ ਲਈ ਕੋਈ ਵੀ ਦੋ ਨੰਬਰ ਦਾ ਮੈਟੀਰੀਅਲ ਨਾ ਲੱਗਣ ਦੇਣ, ਜੇਕਰ ਇੱਟ ਮਾੜੀ ਆਉਂਦੀ ਹੈ ਤਾਂ ਰੋਕੀ ਜਾਵੇ, ਜੇਕਰ ਸੀਮਿੰਟ ਮਾੜਾ ਲੱਗ ਰਿਹਾ ਹੈ, ਤਾਂ ਨਾ ਲੱਗਣ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਘਟੀਆ ਮੈਟੀਰੀਅਲ ਨਾਲ ਬਣਿਆ ਖਾਲ ਢਾਹ ਦਿੱਤਾ ਗਿਆ ਹੈ ਅਤੇ ਠੇਕੇਦਾਰ ਸਬੰਧੀ ਵੀ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਹੈ | ਖਾਲ ਬਣਾ ਰਹੇ ਠੇਕੇਦਾਰ ਦੇ ਕਰਿੰਦਿਆਂ ਨੂੰ ਹਦਾਇਤ ਕੀਤੀ ਗਈ ਹੈ, ਕਿ ਉਹ 21 ਮੈਂਬਰੀ ਨਿਗਰਾਨ ਕਮੇਟੀ ਦੀ ਨਿਗਰਾਨੀ ਹੇਠ ਅਤੇ ਸਰਕਾਰੀ ਹਦਾਇਤਾਂ ਅਨੁਸਾਰ ਖਾਲ ਦੀ ਉਸਾਰੀ ਦਾ ਕੰਮ ਕਰੇ | ਉਨ੍ਹਾਂ ਕਿਹਾ ਕਿ ਜਿੱਥੇ ਤਕ ਕਿਸਾਨਾਂ ਨੇ ਘਟੀਆ ਮਾਲ ਨਾਲ ਬਣੇ ਖਾਲ ਦੀ ਨਿਸ਼ਾਨਦੇਹੀ ਕੀਤੀ, ੳੱੁਥੋਂ ਤੱਕ ਖਾਲ ਢਾਹ ਦਿੱਤਾ ਗਿਆ ਅਤੇ ਨਵਾਂ ਖਾਲ ਬਣਵਾ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਲੜਕੀ ਤੇ ਅÏਰਤ ਗਿ੍ਫ਼ਤਾਰ ਅਗਲੀ ਖ਼ਬਰ ਤਿੰਨ ਰੋਜ਼ਾ ਧਾਰਮਿਕ ਸਮਾਗਮ ਅੱਜ ਤੋਂ
Ad Position 24