12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਰਾਜ ਪੁਰਸਕਾਰ ਜੇਤੂ ਹੈੱਡ ਮਾਸਟਰ ਕੁਲਦੀਪ ਸਿੰਘ ਕਮਲ ਨੂੰ ਕੀਤਾ ਜਾਵੇਗਾ ਸਨਮਾਨਿਤ-ਜਥੇਦਾਰ ਮਨਜੀਤ ਸਿੰਘ <br/>

Ad Position 21
No active advertisement
ਅਜੀਤ ਡੈਸਕ 20-10-2025
ਮਹਿਲ ਕਲਾਂ, 19 ਅਕਤੂਬਰ (ਅਵਤਾਰ ਸਿੰਘ ਅਣਖੀ)-ਗ਼ਰੀਬਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਸੱਚਖੰਡ ਵਾਸੀ ਸੰਤ ਜਸਵੀਰ ਸਿੰਘ ਖ਼ਾਲਸਾ ਕਾਲਾਮਾਲਾ ਸਾਹਿਬ ਦੀ ਸਰਪ੍ਰਸਤੀ ਹੇਠ ਬਾਬਾ ਮੱਲ ਸਿੰਘ ਮੈਮੋਰੀਅਲ ਸਕੂਲ ਕਾਲਾਮਾਲਾ ਸਾਹਿਬ ਛਾਪਾ ਵਿਖੇ ਪਿ੍ੰਸੀਪਲ ਵਜੋਂ ਵਿੱਦਿਅਕ ਖੇਤਰ ਵਿਚ ਅਣਥੱਕ ਸੇਵਾਵਾਂ ਨਿਭਾਉਣ ਉਪਰੰਤ ਸਿੱਖਿਆ ਵਿਭਾਗ 'ਚ ਸਰਕਾਰੀ ਹਾਈ ਸਕੂਲ ਮਹਿਲ ਖ਼ੁਰਦ ਵਿਖੇ ਹੈੱਡ ਮਾਸਟਰ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਤੇ ਸਟੇਟ ਐਵਾਰਡ ਪ੍ਰਾਪਤ ਕਰ ਕੇ ਨਾਂਅ ਰੌਸ਼ਨ ਕਰਨ ਵਾਲੇ ਹੈੱਡ ਮਾਸਟਰ ਕੁਲਦੀਪ ਸਿੰਘ ਕਮਲ ਛਾਪਾ ਨੂੰ ਜਲਦ ਹੀ ਇਤਿਹਾਸਕ ਗੁਰਦੁਆਰਾ ਸਿੱਧਸਰ ਕਾਲਾਮਾਲਾ ਸਾਹਿਬ ਛਾਪਾ (ਬਰਨਾਲਾ) ਵਿਖੇ ਐਨ.ਆਰ.ਆਈ. ਸੰਗਤਾਂ ਵਲੋਂ ਕਰਵਾਏ ਜਾ ਰਹੇ ਸਨਮਾਨ ਸਮਾਰੋਹ 'ਚ ਵਿਸ਼ੇਸ਼ ਤੌਰ 'ਤੇ ਐਵਾਰਡ ਭੇਟ ਕਰ ਕੇ ਸਨਮਾਨਿਤ ਕੀਤਾ ਜਾਵੇਗਾ | ਇਹ ਜਾਣਕਾਰੀ ਸੱਚਖੰਡ ਵਾਸੀ ਸੰਤ ਜਸਵੀਰ ਸਿੰਘ ਖ਼ਾਲਸਾ ਕਾਲਾਮਾਲਾ ਸਾਹਿਬ ਦੇ ਚਰਨ ਸੇਵਕ ਕੈਨੇਡਾ ਵਾਸੀ ਭਾਈ ਮਨਜੀਤ ਸਿੰਘ ਲੋਹਟਬੱਦੀ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਕਿਹਾ ਕਿ ਸੰਤ ਜਸਵੀਰ ਸਿੰਘ ਖ਼ਾਲਸਾ ਨੇ ਹਮੇਸ਼ਾ ਹੀ ਨਿਮਾਣੇ ਦੱਬੇ ਕੁਚਲੇ ਲੋਕਾਂ ਅਥਾਹ ਪਿਆਰ ਬਖ਼ਸ਼ਿਆ | ਉਨ੍ਹਾਂ ਦੇ ਆਸ਼ੀਰਵਾਦ ਸਦਕਾ ਹੀ ਨਿਸ਼ਕਾਮ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਇਹ ਵੱਡੇ ਰੁਤਬੇ, ਮਾਣ-ਸਨਮਾਨ ਮਿਲ ਰਹੇ ਹਨ | ਉਨ੍ਹਾਂ ਦੱਸਿਆ ਕਿ ਹੇਠਲੇ ਪੱਧਰ ਤੋਂ ਉੱਠ ਕੇ ਸਖ਼ਤ ਮਿਹਨਤ ਸਦਕਾ ਸਟੇਟ ਐਵਾਰਡ ਪ੍ਰਾਪਤ ਕਰਨ ਵਾਲੇ ਕੁਲਦੀਪ ਸਿੰਘ ਕਮਲ ਦੀ ਇਹ ਮਾਣਮੱਤੀ ਪ੍ਰਾਪਤੀ ਉਪਰ ਕੈਨੇਡਾ, ਆਸਟੇ੍ਰਲੀਆ ਅਤੇ ਅਮਰੀਕਾ ਵੱਸਦੀਆਂ ਗੁਰਦੁਆਰਾ ਕਾਲਾਮਾਲਾ ਸਾਹਿਬ ਦੀਆਂ ਸ਼ਰਧਾਲੂ ਸਿੱਖ ਸੰਗਤਾਂ 'ਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ | ਜਥੇਦਾਰ ਲੋਹਟਬੱਦੀ ਅਨੁਸਾਰ ਇਸ ਵਿਸ਼ੇਸ਼ ਸਨਮਾਨ ਸਮਾਰੋਹ ਵਿਚ ਵਿਦੇਸ਼ਾਂ ਤੋਂ ਵੀ ਸੰਗਤਾਂ ਵਿਸ਼ੇਸ਼ ਤੌਰ 'ਤੇ ਭਰਵੀਂ ਸ਼ਮੂਲੀਅਤ ਕਰਨਗੀਆਂ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਹਮੀਦੀ ਵਿਖੇ ਦੀਵਾਲੀ ਮੌਕੇ ਪਟਾਕੇ ਨਾ ਚਲਾਉਣ ਬਾਰੇ ਜਾਗਰੂਕਤਾ ਪ੍ਰੋਗਰਾਮ ਅਗਲੀ ਖ਼ਬਰ ਸਾਂਝਾ ਆਸਰਾ ਵੈੱਲਫੇਅਰ ਸੁਸਾਇਟੀ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ
Ad Position 24