ਮਹਿਲ ਕਲਾਂ, 19 ਅਕਤੂਬਰ (ਅਵਤਾਰ ਸਿੰਘ ਅਣਖੀ)-ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ, ਮਹਿਲ ਕਲਾਂ ਵਲੋਂ ਮੈਨੇਜਿੰਗ ਡਾਇਰੈਕਟਰ ਸ੍ਰੀ ਸੁਸ਼ੀਲ ਗੋਇਲ ਦੀ ਪੇ੍ਰਰਨਾ ਹੇਠ 'ਬਾਕਸ ਆਫ਼ ਜੌਇ' ਨਾਮਕ ਦਾਨ ਮੁਹਿੰਮ ਆਯੋਜਿਤ ਕੀਤੀ ਗਈ | ਇਸ ਦਾ ਉਦੇਸ਼ ਗ਼ਰੀਬ ਅਤੇ ਲੋੜਵੰਦ ਲੋਕਾਂ ਵਿਚ ਖ਼ੁਸ਼ੀਆਂ ਅਤੇ ਪਿਆਰ ਵੰਡਣਾ ਸੀ | ਇਸ ਮੌਕੇ ਵਿਦਿਆਰਥੀਆਂ ਨੇ ਆਪਣੀ ਰਚਨਾਤਮਿਕਤਾ ਅਤੇ ਤਿਉਹਾਰਕ ਜੋਸ਼ ਦਾ ਪ੍ਰਦਰਸ਼ਨ ਕਰਦੇ ਹੋਏ ਦੀਵੇ ਤੇ ਮੋਮਬਤੀਆਂ ਸਜਾਉਣ, ਰੰਗੋਲੀ ਬਣਾਉਣ ਦੀਆਂ ਕਰਾਫ਼ਟ ਅਤੇ ਹੋਰ ਕਈ ਸਰਗਰਮੀਆਂ ਵਿਚ ਭਾਗ ਲਿਆ | ਸਾਰਾ ਸਕੂਲ ਰੰਗਾਂ ਅਤੇ ਰੌਸ਼ਨੀ ਨਾਲ ਚਮਕ ਉੱਠਿਆ | ਸਕੂਲ ਦੇ ਸਟੂਡੈਂਟ ਕੌਂਸਲ ਮੈਂਬਰਾਂ ਨੇ ਸਲੱਮ ਇਲਾਕਿਆਂ, ਅਨਾਥ ਆਸ਼ਰਮਾਂ ਅਤੇ ਬਜ਼ੁਰਗ ਆਸ਼ਰਮਾਂ ਦਾ ਦੌਰਾ ਕਰ ਕੇ ਕੱਪੜੇ, ਖਿਡੌਣੇ, ਮਿਠਾਈਆਂ ਅਤੇ ਹੋਰ ਜ਼ਰੂਰੀ ਸਮਾਨ ਵੰਡਿਆ | ਇਹ ਸਭ ਮਾਤਾ-ਪਿਤਾ ਦੇ ਸਹਿਯੋਗ ਨਾਲ ਹੀ ਸੰਭਵ ਹੋਇਆ, ਜਿਨ੍ਹਾਂ ਨੇ ਦਾਨ ਲਈ ਵੱਖ-ਵੱਖ ਚੀਜ਼ਾਂ ਭੇਜੀਆਂ | ਉਨ੍ਹਾਂ ਦੇ ਸਹਿਯੋਗ ਨਾਲ ਬੱਚਿਆਂ ਨੇ ਸੱਚੀ ਮਨੁੱਖਤਾ ਦਾ ਪਾਠ ਸਿੱਖਿਆ | ਇਹ ਮਨੁੱਖਤਾ ਭਰਿਆ ਕੰਮ ਸਕੂਲ ਦੀ ਹਰ ਸਾਲ ਦੀ ਸੁਹਾਵਣੀ ਪਰੰਪਰਾ ਹੈ | ਚੇਅਰਮੈਨ ਸ੍ਰੀ ਅਜੈ ਜਿੰਦਲ ਐਗਜਿਕਿਊਟਿਵ ਡਾਇਰੈਕਟਰ ਸ੍ਰੀ ਰਾਕੇਸ਼ ਬਾਂਸਲ, ਡਾਇਰੈਕਟਰ ਸ੍ਰੀ ਨਿਤਿਨ ਜਿੰਦਲ, ਪਿ੍ੰਸੀਪਲ ਸ੍ਰੀਮਤੀ ਗੀਤਿਕਾ ਸ਼ਰਮਾ ਅਤੇ ਵਾਇਸ ਪਿ੍ੰਸੀਪਲ ਸ੍ਰੀਮਤੀ ਪ੍ਰਦੀਪ ਕੌਰ ਗਰੇਵਾਲ ਨੇ ਸਾਰੇ ਵਿਦਿਆਰਥੀਆਂ ਦੀ ਪ੍ਰਸੰਸਾ ਕਰਦਿਆਂ ਸਭ ਨੂੰ ਸਮਾਜ ਵਿਚ ਪਿਆਰ ਅਤੇ ਨੇਕੀ ਫੈਲਾਉਣ ਲਈ ਪ੍ਰੇਰਿਤ ਕੀਤਾ |