23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਗ੍ਰਾਮ ਪੰਚਾਇਤ ਫ਼ਤਿਹਗੜ੍ਹ ਛੰਨਾ ਵਲੋਂ ਪ੍ਰਸ਼ਾਸਨਿਕ ਅਧਿਕਾਰੀ ਨੂੰ ਦਿੱਤਾ ਮੰਗ-ਪੱਤਰ <br/>

Ad Position 21
No active advertisement
ਅਜੀਤ ਡੈਸਕ 04-11-2025
ਬਰਨਾਲਾ, 3 ਨਵੰਬਰ (ਅਸ਼ੋਕ ਭਾਰਤੀ)-ਗ੍ਰਾਮ ਪੰਚਾਇਤ ਫ਼ਤਿਹਗੜ੍ਹ ਛੰਨਾ ਦੀ ਮੀਟਿੰਗ ਸਰਪੰਚ ਰਾਜਵਿੰਦਰ ਕੌਰ ਦੀ ਅਗਵਾਈ ਵਿਚ ਹੋਈ | ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਸਾਬਕਾ ਸਰਪੰਚ ਨੰਬਰਦਾਰਾਂ ਨੇ ਸ਼ਮੂਲੀਅਤ ਕੀਤੀ | ਇਸ ਉਪਰੰਤ ਪ੍ਰਸ਼ਾਸਨਿਕ ਅਧਿਕਾਰੀ ਨੂੰ ਮੰਗ-ਪੱਤਰ ਦਿੱਤਾ ਗਿਆ ਕਿ ਪਿੰਡ 'ਚ ਪ੍ਰਬੰਧਕ ਨਾ ਲਗਾਇਆ ਜਾਵੇ | ਸਰਪੰਚ ਰਾਜਵਿੰਦਰ ਕੌਰ ਨੇ ਕਿਹਾ ਕਿ ਗ੍ਰਾਮ ਪੰਚਾਇਤ ਫ਼ਤਿਹਗੜ੍ਹ ਛੰਨਾ ਵਲੋਂ ਮਤਾ ਪਾਇਆ ਗਿਆ ਕਿ ਪੰਚਾਇਤ ਕੋਲ ਜੋ ਜ਼ਮੀਨ ਦਾ ਪੈਸਾ ਪਿਆ ਹੈ, ਉਹ ਸਰਕਾਰ ਮੰਗ ਰਹੀ ਹੈ | ਅਸੀਂ ਉਹ ਪੈਸਾ ਸਰਕਾਰ ਨੂੰ ਨਹੀਂ ਦੇ ਸਕਦੇ | ਉਹ ਪੈਸਾ ਪਿੰਡ ਦਾ ਹੈ, ਇਸ 'ਤੇ ਸਰਕਾਰ ਦਾ ਕੋਈ ਹੱਕ ਨਹੀਂ | ਇਸ ਮੌਕੇ ਸਾਬਕਾ ਸਰਪੰਚ ਦਰਸ਼ਨ ਸਿੰਘ, ਰੇਸ਼ਮ ਸਿੰਘ, ਮੇਵਾ ਸਿੰਘ, ਸੁਖਦੇਵ ਸਿੰਘ, ਹਰਪਾਲ ਸਿੰਘ, ਸੁਖਵਿੰਦਰ ਕੌਰ ਪੰਚ, ਹਰਦੀਪ ਸਿੰਘ, ਨੰਬਰਦਾਰ ਜੱਗਰ ਸਿੰਘ, ਰਾਜਵਿੰਦਰ ਸਿੰਘ ਪੰਚ, ਸਰਕਲ ਪ੍ਰਧਾਨ ਹਰਜੀਤ ਸਿੰਘ, ਕੁਲਦੀਪ ਸਿੰਘ, ਬਲਵੀਰ ਸਿੰਘ, ਕ੍ਰਿਸ਼ਨ ਸਿੰਘ, ਬਿੱਲੂ ਸਿੰਘ, ਬੇਅੰਤ ਸਿੰਘ ਨੰਬਰਦਾਰ, ਗੁਰਜੰਟ ਸਿੰਘ, ਗੁਰਨਾਮ ਸਿੰਘ, ਜੱਗਰ ਸਿੰਘ, ਬਸੰਤ ਸਿੰਘ, ਬਲੌਰ ਸਿੰਘ ਛੰਨਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਨਿਰਮਲ ਸਿੰਘ, ਪ੍ਰੀਤਮ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅੰਤਰਿੰਗ ਕਮੇਟੀ 'ਚ ਮਾਲਵੇ ਨੂੰ ਨੁਮਾਇੰਦਗੀ ਮਿਲਣ 'ਤੇ ਸੰਗਤਾਂ 'ਚ ਖੁਸ਼ੀ-ਸੰਤ ਬੂਟਾ ਸਿੰਘ ਗੁੜਥੜੀ ਅਗਲੀ ਖ਼ਬਰ ਸੇਵਾ ਕੇਂਦਰਾਂ 'ਚ ਮਿਲਣਗੀਆਂ ਆਰ.ਟੀ.ਓ. ਦਫ਼ਤਰ ਨਾਲ ਸਬੰਧਿਤ 56 ਸੇਵਾਵਾਂ-ਡਿਪਟੀ ਕਮਿਸ਼ਨਰ
Ad Position 24