23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਸੀ.ਪੀ.ਆਈ. ਵਲੋਂ ਬਾਬਾ ਅਰਜਨ ਸਿੰਘ ਭਦੌੜ ਭਵਨ ਵਿਖੇ ਕਨਵੈਨਸ਼ਨ

ਬਰਨਾਲਾ, 23 ਅਗਸਤ (ਅਸ਼ੋਕ ਭਾਰਤੀ)-ਸੀ. ਪੀ.

Ad Position 21
No active advertisement
ਅਜੀਤ ਡੈਸਕ 24-08-2026
ਬਰਨਾਲਾ, 23 ਅਗਸਤ (ਅਸ਼ੋਕ ਭਾਰਤੀ)-ਸੀ.ਪੀ.ਆਈ. ਵਲੋਂ ਬਾਬਾ ਅਰਜਨ ਸਿੰਘ ਭਦੌੜ ਭਵਨ ਬਰਨਾਲਾ ਵਿਖੇ ਕਨਵੈੱਨਸ਼ਨ ਕੀਤੀ ਗਈ। ਕਨਵੈੱਨਸ਼ਨ ਉਪਰੰਤ ਭਵਨ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਮਾਰਚ ਕਰ ਕੇ ਡਿਪਟੀ ਕਮਿਸ਼ਨਰ ਰਾਹੀਂ ਪ੍ਰਧਾਨ ਮੰਤਰੀ ਨੂੰ ਮੰਗ-ਪੱਤਰ ਭੇਜਿਆ ਗਿਆ। ਮਾਰਚ ਦੀ ਅਗਵਾਈ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ, ਕਾਮਰੇਡ ਖ਼ੁਸ਼ੀਆ ਸਿੰਘ ਜ਼ਿਲ੍ਹਾ ਸਕੱਤਰ, ਜੁਗਰਾਜ ਸਿੰਘ ਰਾਮਾ, ਸੁਖਜੰਟ ਸਿੰਘ ਬਰਨਾਲਾ ਤਹਿਸੀਲ ਸਕੱਤਰ ਨੇ ਕੀਤੀ। ਕਨਵੈੱਨਸ਼ਨ ਦੌਰਾਨ ਬੋਲਦਿਆਂ ਸੂਬਾ ਸਕੱਤਰ ਸੀ.ਪੀ.ਆਈ. ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਪ੍ਰਧਾਨ ਪ੍ਰਧਾਨ ਮੋਦੀ ਵਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਕੀਤਾ ਸਮਝੌਤਾ ਦੇਸ਼ ਨੂੰ ਬਹੁਤ ਨੁਕਸਾਨ ਕਰੇਗਾ। ਜੋ ਸਮਝੌਤੇ ਤਹਿਤ ਬਾਹਰੋਂ ਚੀਜ਼ਾਂ ਆਉਂਦੀਆਂ ਹਨ ਉਹ ਇੱਕ ਵਾਰੀ ਤਾਂ ਸਸਤੀਆਂ ਲੱਗਣਗੀਆਂ ਜਿਵੇਂ ਕਿ ਮੋਬਾਈਲ ਫ਼ੋਨ ਪਹਿਲਾਂ ਸਸਤੇ ਸੀ ਪਰ ਅੱਜ ਉਨ੍ਹਾਂ ਦੀ ਕੀਮਤ ਲੱਖਾਂ ਤੱਕ ਪੁੱਜ ਗਈ ਹੈ। ਉਨ੍ਹਾਂ ਕਿਹਾ ਕਿ ‘ਜੀ ਰਾਮਜੀ’ ਲਿਆ ਕੇ 125 ਦਿਨ ਕਰ ਦਿੱਤੇ, ਪਰ ਇਹ ਕੰਮ ਲੋਕਾਂ ਨੂੰ ਅੱਠ ਮਹੀਨਿਆਂ ਵਿਚ ਇੱਕ ਦਿਨ ਵੀ ਨਹੀਂ ਮਿਲਿਆ। ਜ਼ਿਲ੍ਹਾ ਸਕੱਤਰ ਕਾਮਰੇਡ ਖ਼ੁਸ਼ੀਆ ਸਿੰਘ ਨੇ ਕਿਹਾ ਕਿ ਜਿਹੜੀ 2022 ਦੇ ਵਿਚ ਬਦਲਾਅ ਲਿਆਉਣ ਵਾਲੀ ਸਰਕਾਰ ਲੋਕਾਂ ਨੇ ਬਣਾਈ ਸੀ ਉਸ ਨੇ ਨਾ ਤਾਂ ਸਿੱਖਿਆ ਦਾ ਸੁਧਾਰ ਕੀਤਾ ਅਤੇ ਨਾ ਹੀ ਲੋਕਾਂ ਦੀ ਸਿਹਤ ਦਾ। ਆਪਣੀਆਂ ਮਸ਼ਹੂਰੀਆਂ 10-10 ਲੱਖ ਦੀਆਂ ਬੋਰਡਾਂ ’ਤੇ ਲਾ ਕੇ ਖ਼ਜ਼ਾਨੇ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਪੰਜਾਬ ਦੇ ਅਦਾਰੇ ਜਿਵੇਂ ਕਿ ਸਿੱਖਿਆ ਬੋਰਡ, ਮੰਡੀ ਬੋਰਡ, ਪਨਸਪ, ਮਾਰਕਫੈੱਡ, ਪਨਗਰੇਨ ਨੂੰ ਲੁੱਟਣ ਲਈ ਦਿੱਲੀ ਤੋਂ ਵੱਡੇ-ਵੱਡੇ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ। ਨੌਜਵਾਨ ਆਗੂ ਸੁਮਨ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਗ਼ਰੀਬ, ਮਜ਼ਦੂਰਾਂ ਅਤੇ ਕਿਸਾਨਾਂ ਦੇ ਬੱਚੇ ਪੜ੍ਹਦੇ ਹਨ ਪਰ ਉੱਥੇ ਪੂਰੇ ਅਧਿਆਪਕ ਮੌਜੂਦ ਨਹੀਂ ਹਨ। ਸਿੱਖਿਆ ਨੀਤੀ ਇੱਕ ਹੋਣੀ ਚਾਹੀਦੀ ਹੈ, ਭਾਵੇਂ ਉਹ ਗ਼ਰੀਬ ਹੋਵੇ ਜਾਂ ਅਮੀਰ। ਪ੍ਰਾਈਵੇਟ ਸਕੂਲਾਂ ਵਿਚ ਫ਼ੀਸਾਂ ਵੱਧ ਲਈਆਂ ਜਾਂਦੀਆਂ ਹਨ, ਗ਼ਰੀਬ ਬੱਚਾ ਉੱਥੇ ਨਹੀਂ ਪੜਾਇਆ ਜਾ ਸਕਦਾ। ਕਨਵੈੱਨਸ਼ਨ ਦੌਰਾਨ ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਅਤੇ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇ। 55 ਸਾਲ ਦੀ ਔਰਤ ਅਤੇ 60 ਸਾਲ ਦੇ ਪੁਰਸ਼ ਚਾਹੇ ਉਹ ਮਜ਼ਦੂਰ ਹੋਵੇ ਚਾਹੇ ਉਹ ਕਿਸਾਨ ਨੂੰ 10 ਹਜ਼ਾਰ ਰੁਪਏ ਪੈਨਸ਼ਨ ਦਿੱਤੀ ਜਾਵੇ। ਇਸ ਮੌਕੇ ਧਰਮਾ ਸਿੰਘ ਤਰਨ ਤਾਰਨ, ਪਾਸੋਂ ਕੌਰ ਜੋਧਪੁਰ-ਚੀਮਾ, ਇਕਬਾਲ ਸਿੰਘ, ਬਲਵੀਰ ਸਿੰਘ ਲੋਹਗੜ੍ਹ, ਗੁਰਮੀਤ ਕੌਰ ਗੁੰਮਟੀ, ਸੁਖਜਿੰਦਰ ਸਿੰਘ ਮਹਿਤਾ, ਸਰਬਜੀਤ ਕੌਰ ਰੂੜੇਕੇ, ਗੁਰਜੰਟ ਸਿੰਘ ਮੌੜ ਕਿਸਾਨ ਆਗੂ, ਅਲੀ, ਜਗਸੀਰ ਸਿੰਘ ਸੰਧੂ ਪੱਤੀ, ਰਣਜੀਤ ਕੌਰ ਬਰਨਾਲਾ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੁਨੀਤ ਮਾਨ ਨੂੰ ਮਾਰਕੀਟ ਕਮੇਟੀ ਮਹਿਲ ਕਲਾਂ ਦਾ ਚੇਅਰਮੈਨ ਬਣਾਉਣ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਅਗਲੀ ਖ਼ਬਰ ਫ਼ਤਿਹ ਗਰੁੱਪ ਵਿਖੇ ਕਰਵਾਇਆ ‘ਵਿਰਸਾ ਪੰਜਾਬਣਾਂ ਦਾ’ ਸਮਾਗਮ
Ad Position 24