ਟੱਲੇਵਾਲ, 4 ਨਵੰਬਰ (ਸੋਨੀ ਚੀਮਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੱਲੇਵਾਲ ਦੀਆਂ 25 ਹੋਣਹਾਰ ਵਿਦਿਆਰਥਣਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ (ਐੱਨ.ਐੱਚ.ਏ.ਆਈ) ਲੁਧਿਆਣਾ ਦੀ ਪ੍ਰਾਜੈਕਟ ਡਾਇਰੈਕਟਰ ਪਿ੍ਅੰਕਾ ਮੀਨਾ ਦੇ ਦਿਸ਼ਾ-ਨਿਰਦੇਸ਼ ਹੇਠ ਹਾਈਵੇ ਪ੍ਰਾਈਵੇਟ ਲਿਮਟਿਡ ਵਲੋਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐੱਸ.ਆਰ) ਤਹਿਤ ਸਾਈਕਲ ਵੰਡੇ ਗਏ | ਇਸ ਸਾਈਕਲ ਵੰਡ ਸਮਾਰੋਹ ਦੌਰਾਨ ਸਰਪੰਚ ਜਗਰਾਜ ਸਿੰਘ ਟੱਲੇਵਾਲ ਨੇ ਖ਼ੁਸ਼ੀ ਸਾਂਝੀ ਕਰਦਿਆਂ ਸਮੁੱਚੇ ਵਿਦਿਆਰਥੀ, ਅਧਿਆਪਕ, ਮਾਪੇ ਅਤੇ ਪਿੰਡ ਨਿਵਾਸੀ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਅੱਜ ਵਿਦਿਆਰਥੀਆਂ ਦੀ ਪੜ੍ਹਾਈ ਲਈ ਪਿੰਡ ਦੀ ਪੰਚਾਇਤ, ਐਨ.ਆਰ.ਆਈਜ ਤਾਂ ਸਮੇਂ-ਸਮੇਂ 'ਤੇ ਯਤਨ ਕਰ ਰਹੇ ਹਨ, ਉੱਥੇ ਹੁਣ ਜ਼ਿਲ੍ਹਾ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਕੀਤਾ ਗਿਆ, ੳੱੁਦਮ ਬਹੁਤ ਸ਼ਲਾਘਾਯੋਗ ਹੈ | ਇਸ ਸਮੇਂ ਸੇਵਾ ਮੁਕਤ ਹੈਡਮਾਸਟਰ ਰਣਜੀਤ ਸਿੰਘ ਟੱਲੇਵਾਲ, ਪਿ੍ੰਸੀਪਲ ਰਮਨਦੀਪ, ਮਾ: ਹਰਜਿੰਦਰ ਸਿੰਘ ਭੋਤਨਾ, ਅਮਨਦੀਪ ਧਾਲੀਵਾਲ, ਮਹਿੰਦਰ ਸਿੰਘ ਪੰਚ, ਲੱਡੂ ਰਾਮ ਪੰਚ, ਜਗਤਾਰ ਸਿੰਘ ਪੰਚ, ਹਰਜਿੰਦਰ ਸਿੰਘ ਪੰਚ, ਵਤਨਪਰੀਤ ਸਿੰਘ, ਸਿਕੰਦਰ ਧਾਲੀਵਾਲ, ਸੁੱਖੀ ਢਿੱਲੋਂ, ਡਾ: ਸੁੱਖਾ, ਮਾਸਟਰ ਬਲਵੀਰ ਸਿੰਘ ਪੀ.ਟੀ, ਕੈਪਟਨ ਰੇਸ਼ਮ ਸਿੰਘ, ਕਾਲੂ ਸਿੰਘ, ਜੱਗਾ ਗਿੱਲ, ਕ੍ਰਿਪਾਲ ਸਿੰਘ ਟੇਲਰ ਆਦਿ ਵੀ ਹਾਜ਼ਰ ਸਨ |