10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸਿੱਖਿਆ ਰਤਨ, ਰਾਸ਼ਟਰੀ ਅਤੇ ਰਾਜ ਪੱਧਰੀ ਇਨਾਮ ਜੇਤੂ ਡਾ. ਜਸਵਿੰਦਰ ਸਿੰਘ ਨੇ ਵਿਗਿਆਨ ਵਿਸ਼ੇ ਸੰਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ <br/>

Ad Position 21
No active advertisement
ਅਜੀਤ ਡੈਸਕ 05-11-2025
ਟੱਲੇਵਾਲ, 4 ਨਵੰਬਰ (ਸੋਨੀ ਚੀਮਾ)-ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ-ਜੋਧਪੁਰ ਵਿਖੇ ਵਿਗਿਆਨ ਵਿਸ਼ੇ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ | ਇਸ ਮੌਕੇ ਸਿੱਖਿਆ ਰਤਨ, ਰਾਸ਼ਟਰੀ ਅਤੇ ਰਾਜ ਪੱਧਰੀ ਇਨਾਮ ਜੇਤੂ ਡਾ: ਜਸਵਿੰਦਰ ਸਿੰਘ ਨੇ ਵਿਗਿਆਨ ਦੇ ਰੋਜ਼ਾਨਾ ਜੀਵਨ ਵਿਚ ਮਹੱਤਵ ਬਾਰੇ ਵਿਸਤਾਰ ਨਾਲ ਗੱਲ ਕੀਤੀ ਅਤੇ ਦੱਸਿਆ ਕਿ ਇਹ ਵਿਸ਼ਾ ਸਿਰਫ਼ ਕਿਤਾਬਾਂ ਤੱਕ ਸੀਮਤ ਨਹੀਂ, ਸਗੋਂ ਜੀਵਨ ਦੇ ਹਰ ਖੇਤਰ ਵਿਚ ਲਾਗੂ ਹੁੰਦਾ ਹੈ | ਉਨ੍ਹਾਂ ਨੇ ਆਪਣੇ ਤਜਰਬੇ ਅਤੇ ਗਿਆਨ ਨੂੰ ਵਿਦਿਆਰਥੀਆਂ ਨਾਲ ਸਾਂਝਾ ਕਰਦਿਆਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਇਕ ਮਿਸ਼ਨ 'ਤੇ ਕੰਮ ਕਰ ਰਹੇ ਹਨ, ਜਿਸ ਦਾ ਉਦੇਸ਼ ਪਿੰਡਾਂ ਅਤੇ ਸ਼ਹਿਰਾਂ ਦੇ ਸਕੂਲਾਂ ਵਿਚ ਵਿਗਿਆਨ ਨੂੰ ਪ੍ਰਯੋਗਿਕ ਤਰੀਕੇ ਨਾਲ ਪਹੁੰਚਾਉਣਾ ਹੈ | ਇਸ ਲਈ ਉਨ੍ਹਾਂ ਨੇ ਆਪਣੀ ਸਾਇੰਸ ਐਂਡ ਮੈਥੇਮੈਟਿਕਸ ਪ੍ਰੈਕਟੀਕਲ ਵੈਨ ਤਿਆਰ ਕੀਤੀ ਹੈ, ਜਿਸ ਰਾਹੀਂ ਉਹ ਵੱਖ-ਵੱਖ ਸਕੂਲਾਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਵਿਗਿਆਨ ਤੇ ਗਣਿਤ ਦੇ ਤਜਰਬੇਕਾਰੀ ਪ੍ਰਯੋਗ ਦਿਖਾ ਰਹੇ ਹਨ | ਮੰਚ ਉੱਤੇ ਕੀਤੇ ਗਏ ਉਨ੍ਹਾਂ ਦੇ ਵਿਗਿਆਨਕ ਪ੍ਰਯੋਗਾਂ ਅਤੇ ਗਣਿਤਕ ਗੇਮਾਂ ਨੇ ਵਿਦਿਆਰਥੀਆਂ ਨੂੰ ਬਹੁਤ ਆਕਰਸ਼ਿਤ ਕੀਤਾ | ਵਿਦਿਆਰਥੀਆਂ ਨੇ ਉਤਸ਼ਾਹ ਨਾਲ ਪ੍ਰਸ਼ਨ ਪੁੱਛੇ ਅਤੇ ਪ੍ਰਯੋਗਾਂ ਵਿਚ ਭਾਗ ਲਿਆ | ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਨੇ ਵੀ ਆਪਣੀ ਸਰਗਰਮ ਹਾਜ਼ਰੀ ਦਰਜ ਕਰਵਾਈ ਅਤੇ ਉਨ੍ਹਾਂ ਵਿਚ ਸਿੱਖਣ ਦੀ ਚੰਗੀ ਲਗਨ ਦਿਖਾਈ ਦਿੱਤੀ | ਡਾ: ਜਸਵਿੰਦਰ ਸਿੰਘ ਨੇ ਉਤਸ਼ਾਹਿਤ ਕਰਨ ਲਈ ਸਹੀ ਜਵਾਬ ਦੇਣ ਵਾਲੇ ਵਿਸ਼ੇਸ਼ ਬੱਚੇ ਨੂੰ ਘੜੀ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪਿ੍ੰਸੀਪਲ ਅਨਿਲ ਕੁਮਾਰ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਹਰਵਿੰਦਰ ਸਿੰਘ ਰੋਮੀ, ਅਮਰਿੰਦਰ ਕੌਰ (ਸਾਇੰਸ ਅਧਿਆਪਕ), ਗੁਰਮੀਤ ਕੌਰ, ਪੂਨਮ ਸ਼ਰਮਾ, ਪਾਇਲ ਗਰਗ, ਰਿਸ਼ੂ ਰਾਣੀ, ਸੁਖਦੀਪ ਕੌਰ, ਡਾ. ਜਤਿੰਦਰ ਜੋਸ਼ੀ, ਮਨਪ੍ਰੀਤ ਕੌਰ, ਰਮਨਦੀਪ ਕੌਰ, ਨਵਦੀਪ ਸ਼ਰਮਾ, ਪਰਮਜੀਤ ਕੌਰ, ਜਸਮੇਲ ਸਿੰਘ, ਹਰਪ੍ਰੀਤ ਸਿੰਘ (ਵੋਕੇਸ਼ਨਲ ਟਰੇਨਰ), ਉਪਾਸਨਾ, ਮਨਜੀਤ ਕੌਰ, ਬਲਵੀਰ ਸਿੰਘ, ਲਲਿਤਾ, ਵੀਰਪਾਲ ਕੌਰ, ਰੀਨੂ ਗਰਗ, ਰਾਸ਼ੀ, ਅਮਨਦੀਪ ਕੌਰ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |


ਸੈਕੰਡਰੀ ਸਕੂਲ ਚੀਮਾ ਵਿਖੇ ਡਾ. ਜਸਵਿੰਦਰ ਸਿੰਘ ਤੇ ਸਕੂਲ ਅਧਿਆਪਕ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਉਪਰੰਤ | ਤਸਵੀਰ : ਸੋਨੀ ਚੀਮਾ


Ad Position 22
No active advertisement
ਪਿਛਲੀ ਖ਼ਬਰ ਸੰਘੇੜਾ ਕਾਲਜ ਵਿਖੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦਾ ਰਿਜਨਲ ਸੈਂਟਰ ਦਾ ਕੀਤਾ ਉਦਘਾਟਨ <br/> ਅਗਲੀ ਖ਼ਬਰ ਟੱਲੇਵਾਲ ਸੈਕੰਡਰੀ ਸਕੂਲ ਦੀਆਂ 25 ਹੋਣਹਾਰ ਵਿਦਿਆਰਥਣਾਂ ਨੂੰ ਸਾਈਕਲ ਵੰਡੇ <br/>
Ad Position 24