28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਆਮ ਆਦਮੀ ਪਾਰਟੀ ਤੇ ਸ਼ੋ੍ਰਮਣੀ ਅਕਾਲੀ ਦਲ ਵਿਚਕਾਰ ਰਿਹਾ ਫਸਵਾਂ ਮੁਕਾਬਲਾ <br/>

Ad Position 21
No active advertisement
ਸ਼ਹਿਣਾ ਤੋਂ ਸ਼ੋ੍ਰਮਣੀ ਅਕਾਲੀ ਦੀ ਜੇਤੂ ਉਮੀਦਵਾਰ ਗਗਨਦੀਪ ਕੌਰ ਨੂੰ ਸਿਰੋਪਾਓ ਦੇਣ ਸਮੇਂ ਸਤਨਾਮ ਸਿੰਘ ਰਾਹੀ ਤੇ ਅਕਾਲੀ ਵਰਕਰ | ਤਸਵੀਰ : ਸੁਰੇਸ਼ ਗੋਗੀ <br/> 18-12-2025
ਸ਼ਹਿਣਾ, 17 ਦਸੰਬਰ (ਸੁਰੇਸ਼ ਗੋਗੀ)-ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਭਾਵੇਂ ਕਿ ਆਮ ਆਦਮੀ ਪਾਰਟੀ ਦੀ ਚੜ੍ਹਤ ਰਹੀ, ਪਰ ਸ਼੍ਰੋਮਣੀ ਅਕਾਲੀ ਦਲ ਬਰਾਬਰਤਾ ਦੀ ਟੱਕਰ ਦਿੰਦਿਆਂ ਨਜ਼ਰ ਆਇਆ | ਹਲਕੇ ਦੇ ਸਭ ਤੋਂ ਵੱਡੇ ਪਿੰਡ ਸ਼ਹਿਣਾ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਸੰਮਤੀ ਵਜੋਂ ਉਮੀਦਵਾਰ ਗਗਨਦੀਪ ਕੌਰ ਖ਼ਾਲਸਾ ਪਤਨੀ ਅੰਮਿ੍ਤਪਾਲ ਸਿੰਘ ਸਾਬਕਾ ਸਰਪੰਚ ਤੇ ਸਰਕਲ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਜੇਤੂ ਰਹੇ | ਉਨ੍ਹਾਂ ਕਾਂਗਰਸ ਪਾਰਟੀ ਦੀ ਉਮੀਦਵਾਰ ਨੂੰ ਮਾਤ ਦਿੱਤੀ, ਜਦਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ ਤੀਜੇ ਨੰਬਰ 'ਤੇ ਰਹੇ | ਜ਼ਿਕਰਯੋਗ ਹੈ ਕਿ ਇਹ ਸੰਮਤੀ ਜ਼ੋਨ ਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਇਸਤਰੀ ਜਨਰਲ ਕੈਟਾਗਿਰੀ ਰਾਖਵੇਂ ਸਨ, ਪ੍ਰੰਤੂ ਕਾਂਗਰਸ ਪਾਰਟੀ ਤੋਂ ਬਿਨਾਂ ਸ਼ੋ੍ਰਮਣੀ ਅਕਾਲੀ ਦਲ ਤੇ 'ਆਪ' ਪਾਰਟੀ ਨੇ ਐਸ.ਸੀ ਵਰਗ ਵਿਚੋਂ ਉਮੀਦਵਾਰ ਖੜੇ ਕੀਤੇ ਸਨ | ਸ਼ਹਿਣਾ ਵਿਖੇ ਸ਼ੋ੍ਰਮਣੀ ਅਕਾਲੀ ਦਲ ਦੀ ਬੜ੍ਹਤ ਹੋਣ ਕਾਰਨ ਇਸ ਜ਼ੋਨ ਤੋਂ ਖੜੇ ਸੁਰਿੰਦਰ ਕੌਰ ਨੈਣੇਵਾਲ ਜੋ ਕਿ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਸਨ, ਲਾਹਾ ਲੈਂਦੇ ਹੋਏ ਸ਼ੋ੍ਰਮਣੀ ਅਕਾਲੀ ਦਲ ਵਜੋਂ ਜੇਤੂ ਰਹੇ | ਜ਼ਿਕਰਯੋਗ ਹੈ ਕਿ ਸੁਰਿੰਦਰ ਕੌਰ ਨੈਣੇਵਾਲ, ਜੋ ਨੈਣੇਵਾਲ ਦੇ ਸਰਪੰਚ ਗਗਨਦੀਪ ਸਿੰਘ ਦੀ ਮਾਤਾ ਹਨ, ਸੰਮਤੀ ਜ਼ੋਨ ਵੀ ਨੈਣੇਵਾਲ ਤੋਂ ਉਹ ਜਿੱਤੇ ਹਨ | ਇਸੇ ਤਰ੍ਹਾਂ ਜੈਮਲ ਸਿੰਘ ਵਾਲਾ ਸੰਮਤੀ ਜ਼ੋਨ ਤੋ ਪ੍ਰਗਟ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ, ਲਵਦੀਪ ਸਿੰਘ ਭਗਤਪੁਰਾ ਆਮ ਆਦਮੀ ਪਾਰਟੀ, ਮਨਜੀਤ ਕੌਰ ਮੌੜ ਨਾਭਾ ਆਮ ਆਦਮੀ ਪਾਰਟੀ, ਡਾ: ਹਰਜੀਤ ਸਿੰਘ ਜੀਤੀ ਉਗੋਕੇ ਸੰਮਤੀ ਜ਼ੋਨ ਆਮ ਆਦਮੀ ਪਾਰਟੀ ਜੇਤੂ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਢਿਲਵਾਂ (ਨਾਭਾ) ਜ਼ੋਨ ਤੋਂ 'ਆਪ' ਦੇ ਉਮੀਦਵਾਰ ਤੇਜਿੰਦਰ ਸਿੰਘ ਢਿਲਵਾਂ ਰਹੇ ਜੇਤੂ <br/> ਅਗਲੀ ਖ਼ਬਰ ਪੰਚਾਇਤ ਸੰਮਤੀ ਜ਼ੋਨ ਖੱੁਡੀ ਕਲਾਂ ਤੋਂ ਆਜ਼ਾਦ ਉਮੀਦਵਾਰ ਯਾਦਵਿੰਦਰ ਸਿੰਘ ਬਾਜਵਾ ਚੋਣ ਜਿੱਤੇ <br/>
Ad Position 24