28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਸ਼ਹਿਣਾ ਤੋਂ 2 ਵਾਰ ਸੰਮਤੀ ਚੋਣਾਂ ਜਿੱਤਣ ਵਾਲੀ ਭਾਜਪਾ ਦੀ ਇਸ ਵਾਰ ਕਾਰਗੁਜ਼ਾਰੀ ਰਹੀ ਨਿਰਾਸ਼ਾਜਨਕ

Ad Position 21
No active advertisement
ਅਜੀਤ ਡੈਸਕ 18-12-2025
ਸ਼ਹਿਣਾ, 17 ਦਸੰਬਰ (ਸੁਰੇਸ਼ ਗੋਗੀ)-ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਦੌਰਾਨ ਬਲਾਕ ਸ਼ਹਿਣਾ ਵਿਚ ਨਿਰਾਸ਼ਾਜਨਕ ਰਹੀ | ਜ਼ਿਕਰਯੋਗ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਭਾਜਪਾ ਗੱਠਜੋੜ ਸਮੇਂ ਭਾਰਤੀ ਜਨਤਾ ਪਾਰਟੀ ਦੋ ਵਾਰ ਸ਼ਹਿਣਾ ਤੋਂ ਸੰਮਤੀ ਚੋਣ ਜੇਤੂ ਰਹਿ ਚੱੁਕੀ ਹੈ | 2004 ਵਿਚ ਸ਼ਹਿਣਾ ਤੋਂ ਬਸੰਤ ਕੌਰ ਭਾਜਪਾ ਦੇ ਸੰਮਤੀ ਮੈਂਬਰ ਰਹੇ ਸਨ, ਜਦਕਿ 2009 ਵਿਚ ਭਾਜਪਾ ਦੇ ਜ਼ਿਲੇ੍ਹਦਾਰ ਸੁਰਜੀਤ ਸਿੰਘ ਵੀ ਚੋਣ ਜਿੱਤੇ ਸਨ | ਉਸ ਉਪਰੰਤ ਇੱਥੋਂ ਕਾਂਗਰਸ ਪਾਰਟੀ ਸੀਟ ਕੱਢਦੀ ਰਹੀ | ਇਸ ਵਾਰ ਹੋਈਆਂ ਬਲਾਕ ਸੰਮਤੀ ਚੋਣਾਂ ਦੌਰਾਨ ਮੰਡਲ ਸ਼ਹਿਣਾ ਅਧੀਨ ਪੈਂਦੇ ਸੰਮਤੀ ਜ਼ੋਨਾਂ:ਵਿਚ ਭਾਜਪਾ ਵਲੋਂ ਸਿਰਫ਼ ਦੋ ਉਮੀਦਵਾਰ ਖੜੇ ਕੀਤੇ ਗਏ ਸਨ | ਸ਼ਹਿਣਾ ਜ਼ੋਨ ਤੋਂ ਬੀ.ਏ ਦੀ ਵਿਦਿਆਰਥਣ ਅਮਨਦੀਪ ਕੌਰ ਤੇ ਉਗੋਕੇ ਜ਼ੋਨ ਤੋਂ ਲਛਮਣ ਰਾਜਸਥਾਨੀ ਨੂੰ ਚੋਣ ਲੜਾਈ ਗਈ | ਦੋਵੇਂ ਉਮੀਦਵਾਰ ਐਸ.ਸੀ ਵਰਗ ਵਿਚੋਂ ਸਨ, ਜਦਕਿ ਉਕਤ ਦੋਵੇਂ ਉਮੀਦਵਾਰਾਂ ਨੇ ਜਨਰਲ ਵਰਗ ਦੇ ਜ਼ੋਨ ਵਿਚੋਂ ਚੋਣ ਲੜੀ ਅਤੇ ਦੋਵੇਂ ਉਮੀਦਵਾਰ ਬਹੁਤ ਘੱਟ ਵੋਟਾਂ ਪ੍ਰਾਪਤ ਕਰ ਸਕੇ | ਸ਼ਹਿਣਾ ਤੋਂ ਅਮਨਦੀਪ ਕੌਰ ਨੂੰ 134 ਵੋਟਾਂ ਹੀ ਪਈਆਂ, ਜਦਕਿ ਉਗੋਕੇ ਜ਼ੋਨ ਤੋਂ ਲਛਮਣ ਰਾਜਸਥਾਨੀ ਨੂੰ ਸਿਰਫ਼ 31 ਵੋਟ ਪ੍ਰਾਪਤ ਹੋਏ | ਲਛਮਣ ਰਾਜਸਥਾਨੀ ਜੋ ਕਿ ਪੱਖੋ ਕੈਂਚੀਆਂ ਤੋਂ ਪੰਚਾਇਤ ਦੇ ਤੀਜੀ ਟਰਮ ਵਿਚ ਪੰਚਾਇਤ ਮੈਂਬਰ ਵੀ ਹਨ, ਸਿਰਫ਼ 1 ਵੋਟ ਪ੍ਰਾਪਤ ਹੋਈ, ਜਦਕਿ ਉਸ ਦੇ ਪਰਿਵਾਰ ਦੀਆਂ ਹੀ 16 ਵੋਟਾਂ ਬਣੀਆਂ ਹੋਈਆਂ ਹਨ | ਤਪਾ ਮੰਡਲ ਤੋਂ ਮਹਿਤਾ ਅਤੇ ਤਾਜੋਕੇ ਜ਼ੋਨਾਂ ਤੇ ਉਮੀਦਵਾਰ ਭਾਜਪਾ ਵਲੋਂ ਖੜੇ ਕੀਤੇ ਗਏ ਸਨ | ਕੁੱਲ ਮਿਲਾ ਕੇ ਹਲਕਾ ਭਦੌੜ ਵਿਚ ਭਾਰਤੀ ਜਨਤਾ ਪਾਰਟੀ ਦਾ ਇਨ੍ਹਾਂ ਚੋਣਾਂ ਵਿਚ ਪ੍ਰਦਰਸ਼ਨ ਪਿਛਲੇ 20 ਸਾਲਾਂ ਦੀ ਕਾਰਗੁਜ਼ਾਰੀ ਦੇ ਮੱਦੇਨਜ਼ਰ ਫਿੱਕਾ ਹੈ |

Ad Position 22
No active advertisement
ਪਿਛਲੀ ਖ਼ਬਰ ਪੁਨੀਤ ਮਾਨ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਗਹਿਲ ਤੋਂ ਜੇਤੂ ਰਹੇ ਅਗਲੀ ਖ਼ਬਰ ਬਰਨਾਲਾ ਏਡ ਤੇ ਐਸ.ਡੀ. ਸਭਾ ਵਲੋਂ 20 ਨੂੰ ਦਿਖਾਈ ਜਾਵੇਗੀ ਧਾਰਮਿਕ ਫ਼ਿਲਮ 'ਚਾਰ ਸਾਹਿਬਜ਼ਾਦੇ'
Ad Position 24