ਟੱਲੇਵਾਲ 18 ਦਸੰਬਰ (ਸੋਨੀ ਚੀਮਾ)-ਬਰਨਾਲਾ ਮੋਗਾ ਨੈਸ਼ਨਲ ਹਾਈਵੇ 'ਤੇ ਬਣੇ ਮੱਲੀਆਂ ਟੋਲ ਪਲਾਜ਼ੇ 'ਤੇ ਦੋ ਦਿਨ ਪਹਿਲਾਂ ਵਾਪਰੇ ਭਿਆਨਕ ਹਾਦਸੇ ਵਿਚ ਤਿੰਨ ਨੌਜਵਾਨ ਮੌਤ ਦੇ ਮੂੰਹ ਜਾ ਪਏ ਸਨ, ਪਰ ਟੋਲ ਪਲਾਜ਼ਾ ਕੰਪਨੀ ਵਲੋਂ ਉਕਤ ਹਾਦਸੇ ਤੋਂ ਸਬਕ ਨਾ ਲੈਂਦਿਆਂ ਟੋਲ ਦੇ ਹਾਲਾਤ ਜਿਉਂ ਦੀ ਤਿਉਂ ਰੱਖੇ, ਜਿਸ ਕਾਰਨ ਅੱਜ ਫਿਰ ਸ੍ਰੀ ਅੰਮਿ੍ਤਸਰ ਤੋਂ ਹਜੂਰ ਸਾਹਿਬ ਯਾਤਰਾ ਤੇ ਨਿੱਕਲੇ ਯਾਤਰੀ ਧੁੰਦ ਸਬੰਧੀ ਟੋਲ ਕੰਪਨੀ ਦੇ ਨਾਕਸ ਪ੍ਰਬੰਧਾਂ ਦੀ ਭੇਟ ਚੜ੍ਹਦਿਆਂ ਗੱਡੀਆਂ ਦਾ ਨੁਕਸਾਨ ਕਰਾ ਬੈਠੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਣਜੀਤ ਸਿੰਘ ਕਾਹਲੋ ਸੂਬਾ ਪ੍ਰਧਾਨ ਕਿਸਾਨ ਯੂਨੀਅਨ ਲੋਕ ਸੰਘਰਸ਼ ਮੋਰਚਾ, ਸਮਾਜ ਸੇਵੀ ਨਿਰਮਲ ਸਿੰਘ ਗਿੱਲ ਨੰਗਲੀ ਨੇ ਦੱਸਿਆ ਅਸੀਂ ਆਪਣੀਆਂ ਦੋ ਫਾਰਚੂਨਰ ਗੱਡੀਆਂ ਵਿਚ ਸਵਾਰ ਹੋ ਕੇ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਸੀ, ਤਾਂ ਜ਼ਿਲ੍ਹਾ ਬਰਨਾਲਾ ਦੇ ਮੱਲ੍ਹੀਆਂ ਦੇ ਟੋਲ ਪਲਾਜ਼ਾ ਜਿੱਥੇ ਸੰਘਣੀ ਧੁੰਦ ਦੇ ਬਾਵਜੂਦ ਵਹੀਕਲ ਸਵਾਰਾਂ ਨੂੰ ਕੋਈ ਸੁਚੇਤ ਕਰਨ ਲਈ ਕੋਈ ਵੀ ਸਾਈਨ ਬੋਰਡ, ਰਿਫ਼ਲੈਕਟਰ, ਲਾਈਟਾਂ ਅਤੇ ਨਾ ਹੀ ਕੋਈ ਸਪੀਡ ਬ੍ਰੇਕਰ ਹਨ ਤੋਂ ਲੰਘਣ ਸਮੇਂ ਟੋਲ ਦੀਆਂ ਕੰਧਾਂ ਤੋਂ ਪਹਿਲਾਂ ਤਾਂ ਅਸੀਂ ਆਪਣਾ ਬਚਾਅ ਮਸਾ ਹੀ ਕੀਤਾ, ਤਾਂ ਜਦ ਅਸੀਂ ਗੱਡੀ ਆਪਣੀ ਰੋਕੀ ਤਾਂ ਪਿੱਛੋਂ ਆ ਰਹੀ ਸਾਡੀ ਹੀ ਗੱਡੀ ਜੋ ਟੋਲ ਪ੍ਰਬੰਧਕਾਂ ਵਲੋਂ ਨਾਕਸ ਪ੍ਰਬੰਧਾਂ ਦੇ ਚੱਲਦਿਆਂ ਸਾਡੀ ਗੱਡੀ ਵਿਚ ਆ ਵੱਜੀ ਤੇ ਡਿਵਾਈਡਰ 'ਤੇ ਚੜ੍ਹ ਗਈ | ਜਿਸ ਕਾਰਨ ਸਾਡੀਆਂ ਦੋਵੇਂ ਗੱਡੀਆਂ ਦਾ ਭਾਰੀ ਨੁਕਸਾਨ ਹੋ ਗਿਆ ਅਤੇ ਏਅਰ ਬੈਗ ਖੁੱਲਣ ਕਰ ਕੇ ਸਾਡਾ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ, ਪਰ ਜਦ ਅਸੀਂ ਉਕਤ ਮਸਲੇ ਅਤੇ ਟੋਲ ਦੇ ਨਾਕਸ ਪ੍ਰਬੰਧਾਂ ਸਬੰਧੀ ਟੋਲ 'ਤੇ ਮੌਜੂਦ ਮੈਨੇਜਰ ਕੋਲ ਸ਼ਿਕਾਇਤ ਕਰਨੀ ਚਾਹੀ ਤਾਂ, ਉਹ ਗੰੁਡਾਗਰਦੀ 'ਤੇ ੳੱੁਤਰਦਿਆਂ ਕਿਹਾ ਕਿ ਇੱਥੇ ਤਾਂ ਹਰ ਰੋਜ਼ ਹੀ ਮਰਦੇ ਹਨ, ਜਿਸ ਸਬੰਧੀ ਉਕਤ ਮਾਮਲੇ ਦੀ ਸ਼ਿਕਾਇਤ ਪੁਲਿਸ ਚੌਂਕੀ ਪੱਖੋ ਕੈਂਚੀਆਂ ਵਿਖੇ ਲਿਖਵਾ ਦਿੱਤੀ ਹੈ | ਆਗੂਆਂ ਨੇ ਕਿਹਾ ਕਿ ਦੋ ਦਿਨ ਪਹਿਲਾਂ ਹੋਏ ਹਾਦਸੇ ਤੋਂ ਟੋਲ ਕੰਪਨੀ ਨੇ ਕੋਈ ਸਬਕ ਨਹੀਂ ਲਿਆ, ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਦਾ ਸਾਥ ਨਾ ਦਿੱਤਾ, ਤਾਂ ਉਹ ਟੋਲ ਪਲਾਜ਼ਾ ਕੰਪਨੀ ਖ਼ਿਲਾਫ਼ ਅਦਾਲਤ ਵਿਚ ਜਾਣਗੇ | ਇਸ ਮੌਕੇ ਜਤਿੰਦਰਵੀਰ ਸਿੰਘ ਨੰਬਰਦਾਰ, ਅਮਰਜੋਤ ਸਿੰਘ, ਅਵਤਾਰ ਸਿੰਘ ਔਲਖ, ਪ੍ਰਧਾਨ ਹਰਵਿੰਦਰ ਸਿੰਘ ਕਾਹਲੋ, ਬਲਜੀਤ ਸਿੰਘ ਆਦਿ ਵੀ ਹਾਜ਼ਰ ਸਨ | ਜ਼ਿਕਰਯੋਗ ਹੈ ਕਿ ਕਿਉਂਕਿ ਜਿੱਥੇ ਉਕਤ ਮੋਗਾ ਅਤੇ ਬਰਨਾਲਾ ਸਾਈਡ ਤੋਂ ਆਉਂਦੇ ਵਾਹਨਾਂ ਨੂੰ ਸੁਚੇਤ ਕਰਨ ਹਿਤ ਬਣਾਏ ਗਏ ਸਪੀਡ ਬ੍ਰੇਕਰ ਲਗਭਗ ਇਕ ਸਾਲ ਤੋਂ ਕਰੀਬ ਦੇ ਟੱੁਟ ਚੱੁਕੇ ਹਨ, ਪਰ ਟੋਲ ਪਲਾਜ਼ਾ ਕੰਪਨੀ ਦੇ ਅਧਿਕਾਰੀਆਂ ਵਲੋਂ ਇਸ ਤੇ ਗ਼ੌਰ ਨਹੀ ਕੀਤੀ ਜਾ ਰਹੀ | ਇਸ ਤੋਂ ਇਲਾਵਾ ਧੁੰਦ ਸ਼ੁਰੂ ਹੋਣ 'ਤੇ ਵੀ ਰੈਡ ਜਾਂ ਪੀਲੀਆਂ ਲਾਈਟਾਂ ਆਦਿ ਦੇ ਪੁਖ਼ਤਾ ਪ੍ਰਬੰਧ ਨਹੀਂ ਹਨ | ਜ਼ਿਕਰਯੋਗ ਹੈ ਕਿ ਸੜਕ ਦੀ ਬਣੀ ਚਿੱਟੀ ਪੱਟੀ ਜੋ ਟੋਲ 'ਤੇ ਆਉਂਦੀ ਹੈ, ਉਹ ਸਿੱਧੀ ਕੰਧ ਨੂੰ ਟੱਚ ਕਰਦੀ ਹੈ, ਜਿਸ ਕਾਰਨ ਧੁੰਦ ਵਿਚ ਆ ਰਹੇ ਵਹੀਕਲ ਸਵਾਰ ਚਿੱਟੀ ਪੱਟੀ ਦਾ ਸਹਾਰਾ ਲੈਂਦੇ ਹਨ, ਪਰ ਕਈ ਵਾਰ ਟੋਲ ਦੀ ਕੰਧ ਨਾਲ ਟਕਰਾ ਜਾਂਦੇ ਹਨ, ਪਰ ਕੰਧ ਦੇ ਨਜ਼ਦੀਕ ਕੋਈ ਵੀ ਰੈਡ ਜਾਂ ਪੀਲੀ ਲਾਈਟ ਨਹੀਂ ਲੱਗੀ ਹੋਈ, ਜਿਸ ਕਾਰਨ ਹੋਰ ਹਾਦਸੇ ਵਾਪਰਨ ਦਾ ਡਰ ਬਣਿਆ ਹੋਇਆ ਹੈ | ਇਸ ਸਬੰਧੀ ਜਦ ਟੋਲ ਪਲਾਜ਼ਾ ਕੰਪਨੀ ਦੇ ਪ੍ਰਬੰਧਕਾਂ ਨਾਲ ਗੱਲ ਕਰਨੀ ਚਾਹੀ ਤਾਂ ਸੰਪਰਕ ਨਹੀਂ ਹੋ ਸਕਿਆ | ਇਸ ਮਾਮਲੇ ਸਬੰਧੀ ਚੌਂਕੀ ਇੰਚਾਰਜ ਬਲਜਿੰਦਰ ਸਿੰਘ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ |