ਮਹਿਲ ਕਲਾਂ, 20 ਦਸੰਬਰ (ਅਵਤਾਰ ਸਿੰਘ ਅਣਖੀ)-ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ, ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਜਿੱਤ ਦਰਜ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਠੀਕਰੀਵਾਲ ਤੋਂ ਜਗਸੀਰ ਸਿੰਘ ਚੀਮਾ, ਸਰਬਜੀਤ ਕੌਰ ਈਨਾ ਬਾਜਵਾ, ਜ਼ੋਨ ਕੁਤਬਾ ਤੋਂ ਦਵਿੰਦਰ ਸਿੰਘ ਧਨੋਆ, ਜ਼ੋਨ ਸਹਿਜੜਾ ਤੋਂ ਗੁਰਜੀਤ ਸਿੰਘ ਧਾਲੀਵਾਲ, ਜ਼ੋਨ ਠੁੱਲੀਵਾਲ ਤੋਂ ਹਰਜੀਤ ਸਿੰਘ ਗੋਗੀ, ਜ਼ੋਨ ਵਜੀਦਕੇ ਕਲਾਂ ਤੋਂ ਤਰਸੇਮ ਸਿੰਘ ਸਹੋਤਾ, ਜ਼ੋਨ ਮਨਾਲ ਤੋਂ ਬੀਬੀ ਗੁਰਜੀਤ ਕੌਰ ਮਾਂਗੇਵਾਲ, ਜ਼ੋਨ ਚੰਨਣਵਾਲ ਤੋਂ ਬੀਬੀ ਕਿਰਨਜੀਤ ਕੌਰ, ਜ਼ੋਨ ਛਾਪਾ ਤੋਂ ਭੋਲਾ ਸਿੰਘ ਛਾਪਾ ਅਤੇ ਜ਼ੋਨ ਠੀਕਰੀਵਾਲ ਤੋਂ ਬਲਾਕ ਸੰਮਤੀ ਮੈਂਬਰ ਸੰਦੀਪ ਸਿੰਘ ਆਦਿ ਨੂੰ ਸਿਰੋਪਾਉ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ | ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਚੁਣੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਮੁਕੰਮਲ ਕਰਵਾਉਣ ਲਈ ਰਾਜ ਸਰਕਾਰ ਅਤੇ ਪੰਚਾਇਤਾਂ ਨੂੰ ਸਹਿਯੋਗ ਦੇਣ | ਵਿਧਾਇਕ ਪੰਡੋਰੀ ਨੇ ਕਿਹਾ ਕਿ ਇਨ੍ਹਾਂ ਚੋਣ ਨਤੀਜਿਆਂ ਨੇ ਭਗਵੰਤ ਮਾਨ ਸਰਕਾਰ ਵਲੋਂ ਕੀਤੇ ਜਾ ਰਹੇ ਕੰਮਾਂ 'ਤੇ ਮੋਹਰ ਲਗਾਈ ਹੈ | ਇਹ ਨਤੀਜੇ ਆਉਣ ਵਾਲੀਆਂ ਪੰਜਾਬ ਵਿਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਮਜ਼ਬੂਤ ਨੀਂਹ ਸਾਬਤ ਹੋਣਗੇ | ਇਸ ਮੌਕੇ ਪੀ.ਏ. ਬਿੰਦਰ ਸਿੰਘ ਮਹਿਲ ਖੁਰਦ, ਸਰਪੰਚ ਗੁਰਦੀਪ ਸਿੰਘ ਛਾਪਾ, ਸਰਪੰਚ ਓਮਨਦੀਪ ਸਿੰਘ ਹਮੀਦੀ, ਹਰਤੇਜ ਸਿੰਘ ਸਿੱਧੂ, ਮਨਜੀਤ ਸਿੰਘ ਸਹਿਜੜਾ, ਸਰਪੰਚ ਪ੍ਰਦੀਪ ਸਿੰਘ ਕੁਤਬਾ, ਸੋਮਨਾਥ ਨਿਹਾਲੂਵਾਲ, ਹਰਪ੍ਰੀਤ ਸਿੰਘ ਦਿਉਲ ਆਦਿ ਹਾਜ਼ਰ ਸਨ |