13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਦਵਿੰਦਰ ਕੌਰ ਯੂ.ਕੇ. ਵਲੋਂ ਤਿੰਨ ਸਕੂਲਾਂ ਅਤੇ ਲੋੜਵੰਦ ਬੱਚਿਆਂ ਲਈ ਨਗਦ ਰਾਸ਼ੀ ਦਾਨ <br/>

Ad Position 21
No active advertisement
ਉਗੋਕੇ ਵਿਖੇ ਸਕੂਲੀ ਵਿਦਿਆਰਥੀ ਦੀ ਭਲਾਈ ਲਈ ਰਾਸ਼ੀ ਦਾਨ ਕਰਨ ਸਮੇਂ ਕੈਪਟਨ ਰਘੁਵੀਰ ਸਿੰਘ ਤੇ ਦਵਿੰਦਰ ਕੌਰ ਯੂ.ਕੇ. | ਤਸਵੀਰ : ਸੁਰੇਸ਼ ਗੋਗੀ <br/> 21-12-2025
ਸ਼ਹਿਣਾ, 20 ਦਸੰਬਰ (ਸੁਰੇਸ਼ ਗੋਗੀ)-ੳੱੁਘੇ ਸਮਾਜ ਸੇਵੀ ਪਿੰਡ ਉਗੋਕੇ ਦੇ ਜੰਮਪਲ ਕੈਪਟਨ ਰਘੁਵੀਰ ਸਿੰਘ ਦੀ ਪੱੁਤਰੀ ਦਵਿੰਦਰ ਕੌਰ ਯੂ.ਕੇ ਵਲੋਂ ਉਗੋਕੇ ਦੇ ਤਿੰਨ ਸਕੂਲਾਂ ਅਤੇ ਵਿਸ਼ੇਸ਼ ਲੋੜਵੰਦ ਬੱਚਿਆਂ ਦੀ ਮਦਦ ਲਈ 4 -4 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ | ਇਸ ਮੌਕੇ ਹਰਿੰਦਰ ਸਿੰਘ ਬਰਾੜ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੇ ਕਿਹਾ ਕਿ ਪਿੰਡਾਂ ਵਿਚ ਆਮ ਲੋਕ ਧਾਰਮਿਕ ਸਥਾਨਾਂ ਲਈ ਦਾਨ ਰਾਸ਼ੀ ਦਿੰਦੇ ਹਨ, ਪਰ ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ, ਜੋ ਵਿੱਦਿਅਕ ਅਦਾਰਿਆਂ ਲਈ ਰਾਸ਼ੀ ਦਾਨ ਕਰਨ | ਉਨ੍ਹਾਂ ਕਿਹਾ ਕਿ ਉਹ ਪਿਛਲੇ ਕਾਫ਼ੀ ਸਮੇਂ ਤੋਂ ਦੇਖਦੇ ਆ ਰਹੇ ਹਨ, ਉਗੋਕੇ ਦਾ ਕੈਪਟਨ ਰਘੁਵੀਰ ਸਿੰਘ ਪਰਿਵਾਰ ਸਕੂਲ ਦੇ ਵਿਦਿਆਰਥੀਆਂ ਦੀ ਭਲਾਈ ਲਈ ਸਮੇਂ-ਸਮੇਂ 'ਤੇ ਦਾਨ ਕਰਦਾ ਆ ਰਿਹਾ ਹੈ | ਇਸ ਮੌਕੇ ਰਾਕੇਸ਼ ਕੁਮਾਰ ਸਕੂਲ ਮੁਖੀ, ਕੈਪਟਨ ਰਘੁਵੀਰ ਸਿੰਘ, ਗੁਰਵਿੰਦਰ ਕੌਰ ਮੱੁਖ ਅਧਿਆਪਕਾ ਪ੍ਰਾਇਮਰੀ ਸਕੂਲ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਬੁਰਜ ਫ਼ਤਿਹਗੜ੍ਹ ਦੀ ਪੰਚਾਇਤ ਵਲੋਂ ਲਵਦੀਪ ਸਿੰਘ ਭਗਤਪੁਰਾ ਦਾ ਸਨਮਾਨ <br/> ਅਗਲੀ ਖ਼ਬਰ ਸ਼ੈਮਰੌਕ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀ ਨੇ ਗੁਰਮਤਿ ਮੁਕਾਬਲਿਆਂ 'ਚ ਕੀਤਾ ਮੁਕਾਮ ਹਾਸਿਲ <br/>
Ad Position 24