ਧਨੌਲਾ, 20 ਦਸੰਬਰ (ਜਤਿੰਦਰ ਸਿੰਘ ਧਨੌਲਾ)-ਗਰੀਨ ਫ਼ੀਲਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦਾਨਗੜ੍ਹ ਵਿਖੇ ਇੰਚਾਰਜ ਅਜਿੰਦਰਪਾਲ ਟਿਵਾਣਾ ਦੀ ਦੇਖ-ਰੇਖ 'ਚ 'ਬਰੇਨੀ ਗੇਮਜ' ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਮੌਕੇ ਮੈਡਮ ਰੁਪਿੰਦਰ ਨੇ ਅਨੰਦਮਈ ਢੰਗ ਨਾਲ ਬੱਚਿਆਂ ਦੀ ਦਿਮਾਗ਼ੀ ਸ਼ਕਤੀ ਪਰਖਣ ਤੇ ਤੇਜ਼ ਕਰਨ ਲਈ ਅੰਗਰੇਜ਼ੀ ਦੇ ਅਲੱਗ-ਅਲੱਗ ਪ੍ਰਕਾਰ ਦੇ ਅੱਖਰ ਇਕੱਠੇ ਕਰ ਕੇ ਸਕਰੀਨ ਉੱਤੇ ਦਿਖਾਏ ਅਤੇ ਬੱਚੀਆਂ ਲਈ ਸ਼ਬਦ ਬੋਲੇ ਗਏ | ਸ਼ਬਦ ਦੀ ਧੁਨੀ ਨੂੰ ਪਹਿਚਾਣ ਕੇ ਬੱਚਿਆਂ ਨੇ ਆਪਣੀ ਸਮਝ ਨਾਲ ਇਕੱਠੇ ਕੀਤੇ ਹੋਏ ਅੱਖਰਾਂ 'ਚੋਂ ਇਕੱਲੇ-ਇਕੱਲੇ ਅੱਖਰਾਂ ਦੀ ਚੋਣ ਕਰ ਕੇ ਸ਼ਬਦ ਨੂੰ ਪੂਰਾ ਕੀਤਾ | ਜਿਨਾਂ ਬੱਚਿਆਂ ਨੇ ਸਭ ਤੋਂ ਪਹਿਲਾਂ ਇਸ ਖੇਡ ਨੂੰ ਪੂਰਾ ਕੀਤਾ, ਉਨਾਂ ਦੀ ਰਸਮੀ ਤੌਰ 'ਤੇ ਹੌਸਲਾ ਅਫ਼ਜਾਈ ਕੀਤੀ ਗਈ | ਇਸ ਮੌਕੇ ਸੰਸਥਾ ਦੇ ਚੇਅਰਮੈਨ ਸੁਖਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਬੱਚਿਆਂ ਲਈ ਇਸ ਤਰਾਂ ਦੀਆਂ ਗਤੀਵਿਧੀਆਂ ਕਰਵਾਉਣਾ ਸਮੇਂ ਦੀ ਲੋੜ ਹੈ, ਕਿਉਂਕਿ ਇਸ ਨਾਲ ਬੱਚੇ ਦਿਮਾਗ਼ੀ ਤਣਾਅ ਤੋਂ ਮੁਕਤ ਰਹਿੰਦੇ ਹਨ ਅਤੇ ਚੰਗੀ ਤਰਾਂ ਗਿਆਨ ਵੀ ਹਾਸਲ ਕਰਦੇ ਹਨ | ਇਸ ਮੌਕੇ ਪਿ੍ੰਸੀਪਲ ਡਾ: ਮਨਪ੍ਰੀਤ ਕੌਰ, ਵਾਈਸ ਪਿ੍ੰਸੀਪਲ ਜਸਵੀਰ ਕੌਰ, ਮੈਡਮ ਸੁਨੀਤਾ, ਮੈਡਮ ਹਰਮੋਹਨ ਅਤੇ ਮੈਡਮ ਜਸਪ੍ਰੀਤ ਆਦਿ ਹਾਜ਼ਰ ਸਨ |