ਬਰਨਾਲਾ, 20 ਦਸੰਬਰ (ਅਸ਼ੋਕ ਭਾਰਤੀ)-ਰਾਸ਼ਟਰੀ ਸਫ਼ਾਈ ਕਰਮਚਾਰੀ ਮਹਾਂਸੰਘ ਭਾਰਤ ਵਲੋਂ ਜਥੇਬੰਦੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਬਰਨਾਲਾ ਇਕਾਈ ਦਾ ਵਿਸਥਾਰ ਕੀਤਾ ਗਿਆ ਹੈ | ਨਗਰ ਨਿਗਮ ਬਰਨਾਲਾ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸਤਪਾਲ ਰਿੰਕੂ ਨੂੰ ਜ਼ਿਲ੍ਹਾ ਬਰਨਾਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਜਦਕਿ ਵਿੱਕੀ ਸਹੋਤਾ ਨੂੰ ਮੀਤ ਪ੍ਰਧਾਨ, ਰਾਮ ਸਿੰਘ ਨੂੰ ਜਨਰਲ ਸਕੱਤਰ ਅਤੇ ਅਜੇ ਕੁਮਾਰ ਨੂੰ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ | ਇਸ ਮੌਕੇ ਮਹਾਂਸੰਘ ਦੇ ਪੰਜਾਬ ਯੂਥ ਪ੍ਰਧਾਨ ਸੰਦੀਪ ਬਾਲੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸੂਬਾ ਯੂਥ ਪ੍ਰਧਾਨ ਸੰਦੀਪ ਬਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਫ਼ਾਈ ਸੇਵਕ ਸਮਾਜ ਦਾ ਅਹਿਮ ਅੰਗ ਹਨ, ਪਰ ਬਦਕਿਸਮਤੀ ਨਾਲ ਸਰਕਾਰਾਂ ਵਲੋਂ ਹਮੇਸ਼ਾ ਇਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮਕਸਦ ਕੱਚੇ ਸਫ਼ਾਈ ਸੇਵਕਾਂ ਨੂੰ ਪੱਕਾ ਕਰਵਾਉਣਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣਾ ਅਤੇ ਸਫ਼ਾਈ ਸੇਵਕਾਂ ਨੂੰ ਬਣਦੀਆਂ ਸਹੂਲਤਾਂ ਦਿਵਾਉਣਾ ਹੈ | ਜੇਕਰ ਸਰਕਾਰ ਨੇ ਜਲਦ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਮਹਾਂਸੰਘ ਦੇ ਪੰਜਾਬ ਯੂਥ ਪ੍ਰਧਾਨ ਸੰਦੀਪ ਬਾਲੀ, ਜਨਰਲ ਸਕੱਤਰ ਦੀਪਕ ਕੁਮਾਰ ਨਾਭਾ, ਵਿਜੇ ਕੁਮਾਰ ਪ੍ਰਧਾਨ ਅਮਰਗੜ੍ਹ, ਪਰਮਜੀਤ ਸਿੰਘ ਪ੍ਰਧਾਨ ਧੂਰੀ, ਸੁਖਦੀਪ ਸਿੰਘ ਪ੍ਰਧਾਨ ਭਗਤਾ ਭਾਈ ਕਾ, ਰਾਜ ਮੋਹਨ ਪ੍ਰਧਾਨ ਭਦੌੜ ਅਤੇ ਵਿਜੇ ਕੁਮਾਰ ਪ੍ਰਧਾਨ ਧਨੌਲਾ ਨੇ ਨਿਯੁਕਤੀ ਪੱਤਰ ਵੰਡੇ | ਇਸ ਮੌਕੇ ਰਾਕੇਸ਼ ਚਾਵਰੀਆ ਪ੍ਰਧਾਨ ਨਗਰ ਸੁਧਾਰ ਟਰੱਸਟ ਯੂਨੀਅਨ ਬਰਨਾਲਾ, ਸਾਹਿਲ ਕੁਮਾਰ, ਸ਼ੈਂਕੀ ਕੁਮਾਰ, ਮੋਹਿਤ ਕੁਮਾਰ, ਜਸਵੰਤ ਕੁਮਾਰ, ਕਰਨਵੀਰ, ਰਾਜੂ ਮਟ, ਬੌਸ ਮੇਟ, ਸੰਜੇ ਮੇਟ, ਪੱਪੂ ਮੇਟ, ਕਰਨ ਸਹੋਤਾ ਸਮੇਤ ਵੱਡੀ ਗਿਣਤੀ ਵਿਚ ਸਫ਼ਾਈ ਸੇਵਕ ਹਾਜ਼ਰ ਸਨ |