ਧਨੌਲਾ, 21 ਦਸੰਬਰ (ਜਤਿੰਦਰ ਸਿੰਘ ਧਨੌਲਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਬਰਨਾਲਾ ਦੀ ਮੀਟਿੰਗ ਬਲਾਕ ਪ੍ਰਧਾਨ ਜਸਵੀਰ ਸਿੰਘ ਕਾਲੇਕੇ ਦੀ ਅਗਵਾਈ ਹੇਠ ਧਨੌਲਾ ਵਿਖੇ ਹੋਈ | ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਆਮ ਲੋਕਾਂ ਦੀ ਸਰਕਾਰ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰਾਜ ਵਿਚ ਕਿਸਾਨਾਂ ਨੂੰ ਪਹਿਲਾਂ ਤਾਂ ਕਣਕ ਬੀਜਣ ਸਮੇਂ ਡੀ.ਏ.ਪੀ. ਖਾਦ ਨਹੀਂ ਮਿਲੀ, ਕਿਸਾਨਾਂ ਨੇ ਵੱਖ-ਵੱਖ ਤਰ੍ਹਾਂ ਦੇ ਐਨ.ਪੀ.ਕੇ. ਦੀ ਵਰਤੋਂ ਨਾਲ ਮਸਾਂ ਹੀ ਆਪਣੇ ਖੇਤਾਂ ਵਿਚ ਕਣਕ ਬੀਜੀ ਹੈ ਪਰ ਹੁਣ ਕਣਕ ਦੀ ਫ਼ਸਲ ਲਈ ਕਿਸਾਨਾਂ ਨੂੰ ਯੂਰੀਆ ਖਾਦ ਲਈ ਖੱਜਲ ਖ਼ੁਆਰ ਹੋਣਾ ਪੈ ਰਿਹਾ ਹੈ ਕਿਸੇ ਵੀ ਕਿਸੇ ਵੀ ਕੋਆਪ੍ਰੇਟਿਵ ਸੁਸਾਇਟੀ ਵਿਚ ਯੂਰੀਆ ਖਾਦ ਨਹੀਂ ਹੈ | ਪਿਛਲੇ ਦਿਨੀਂ ਮਾਰਕਫੈੱਡ ਦੇ ਦਫ਼ਤਰ ਅੱਗੇ ਕਿਸਾਨਾਂ ਵਲੋਂ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਫਿਰ ਵੀ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਯੂਰੀਆ ਖਾਦ ਮੁਹੱਈਆ ਨਹੀਂ ਕਰਵਾਈ ਗਈ | ਉਹ ਕਿਸਾਨਾਂ ਦੇ ਖੇਤਾਂ ਵਿਚ ਬਿਲਕੁਲ ਵੀ ਕੰਮ ਨਹੀਂ ਕਰ ਰਹੀਆਂ ਨਦੀਨ ਵੀ ਕਣਕ ਦੀ ਫ਼ਸਲ ਨੂੰ ਬਰਬਾਦ ਕਰ ਰਹੇ ਹਨ ਕਿਸਾਨ ਦੀ ਹਰ ਤਰਫ਼ੋਂ ਲੁੱਟ ਹੋ ਰਹੀ ਹੈ | ਪਰ ਆਮ ਲੋਕਾਂ ਦੀ ਸਰਕਾਰ ਕਹਾਉਣ ਵਾਲਿਆਂ ਵਲੋਂ ਕੋਈ ਗ਼ੌਰ ਨਹੀਂ ਕੀਤਾ ਜਾ ਰਿਹਾ | ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਯੂਰੀਆ ਖਾਦ ਦੀ ਪੂਰਤੀ ਅਤੇ ਨਦੀਨ ਨਾਸ਼ਕ ਦਵਾਈਆਂ ਦੀ ਜਾਂਚ ਸਬੰਧੀ ਪ੍ਰਸ਼ਾਸਨ ਵਲੋਂ ਕੋਈ ਕਦਮ ਨਾ ਚੁੱਕੇ ਗਏ ਤਾਂ ਮਜਬੂਰਨ ਜਥੇਬੰਦੀ ਨੂੰ ਕੋਈ ਤਕੜਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਚੇਅਰਮੈਨ ਯਾਦਵਿੰਦਰ ਸਿੰਘ ਰਾਜਗੜ੍ਹ, ਜ਼ਿਲ੍ਹਾ ਜਨਰਲ ਸਕੱਤਰ ਭੁਪਿੰਦਰ ਸਿੰਘ ਬਿੱਟੂ ਰੂੜੇਕੇ, ਜ਼ਿਲ੍ਹਾ ਆਗੂ ਰਜਿੰਦਰ ਸਿੰਘ ਦਰਾਕਾ, ਬੁੱਗਰ ਸਿੰਘ ਫਰਵਾਹੀ, ਨਿਰਮਲ ਸਿੰਘ ਧਨੌਲਾ, ਹਰਜੀਤ ਸਿੰਘ ਛੰਨਾ, ਜਗਤ ਸਿੰਘ ਧੂਰਕੋਟ, ਗੁਰਮੀਤ ਸਿੰਘ ਉਪਲੀ, ਮਲਕੀਤ ਸਿੰਘ ਫਰਵਾਹੀ, ਗੁਰਤੇਜ ਸਿੰਘ ਨੰਬਰਦਾਰ ਕਾਲੇਕੇ, ਤੇਜਾ ਸਿੰਘ ਕੱਟੂ, ਜੱਸੀ ਫਰਵਾਹੀ, ਪਾਲ ਸਿੰਘ ਉਪਲੀ, ਨੱਥਾ ਸਿੰਘ ਸੰਘੇੜਾ, ਹਰਭਜਨ ਸਿੰਘ ਸੁਰਜੀਤਪੁਰਾ ਕੋਠੇ, ਗੁਲਾਬ ਸਿੰਘ ਸੰਘੇੜਾ ਅਤੇ ਵੱਡੀ ਗਿਣਤੀ ਵਿਚ ਕਿਸਾਨ ਆਗੂ ਹਾਜ਼ਰ ਸਨ |