ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਚਾਈਨਾ ਡੋਰ ਦੀ ਲਪੇਟ 'ਚ ਆਉਣ ਕਾਰਨ ਬੱਚਾ ਜ਼ਖ਼ਮੀ

Ad Position 21
No active advertisement
27-12-2025
ਤਪਾ ਮੰਡੀ, 26 ਦਸੰਬਰ (ਪ੍ਰਵੀਨ ਗਰਗ)-ਬਸੰਤ ਪੰਚਮੀ ਦਾ ਤਿਉਹਾਰ ਨੇੜੇ ਆਉਂਦਿਆਂ ਦੇਖ ਬੱਚੇ ਗਲੀ ਮੁਹੱਲਿਆਂ 'ਚ ਚਾਈਨਾ ਡੋਰ ਨਾਲ ਪਤੰਗ ਉਡਾਉਣ ਲੱਗੇ ਹੋਏ ਹਨ, ਜਿਸ ਦੀ ਲਪੇਟ 'ਚ ਆਉਣ ਕਾਰਨ ਬੱਚਿਆਂ ਦੇ ਗਲੇ ਅਤੇ ਹੋਰ ਸਰੀਰ ਦੇ ਅੰਗਾਂ ਦਾ ਨੁਕਸਾਨ ਹੋ ਜਾਣ ਦਾ ਡਰ ਬਣਿਆ ਰਹਿੰਦਾ ਹੈ | ਜਿਸ ਤਹਿਤ ਅੱਜ ਪਿੰਡ ਢਿਲਵਾਂ ਦੀ ਨੱਥਾ ਪੱਤੀ 'ਚ ਖੇਡਦੇ ਇਕ ਬੱਚੇ ਅਭੀਜੀਤ ਸਿੰਘ ਦੇ ਗਲੇ 'ਚ ਚਾਈਨਾ ਡੋਰ ਦੀ ਲਪੇਟ 'ਚ ਆਉਣ ਕਾਰਨ ਜ਼ਖ਼ਮੀ ਹੋ ਗਿਆ, ਪਰ ਬਚਾਅ ਰਿਹਾ | ਇਸ ਸਬੰਧੀ ਬੱਚੇ ਦੇ ਪਿਤਾ ਸੁਖਦੇਵ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚਾਈਨਾ ਡੋਰ ਵੇਚਣ ਵਾਲਿਆਂ 'ਤੇ ਸਖ਼ਤੀ ਕੀਤੀ ਜਾਵੇ | ਜਦ ਇਸ ਸਬੰਧੀ ਐੱਸ.ਡੀ.ਐੱਮ. ਤਪਾ ਆਯੂਸ਼ ਗੋਇਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ | ਉਹ ਜਲਦ ਹੀ ਚਾਈਨਾ ਡੋਰ ਸਬੰਧੀ ਠੋਸ ਕਦਮ ਚੁੱਕਣ ਸਬੰਧੀ ਪੁਲਿਸ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਨਗੇ ਅਤੇ ਚਾਈਨਾ ਡੋਰ ਵੇਚਣ ਵਾਲੇ ਕਿਸੇ ਵੀ ਦੁਕਾਨਦਾਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਹਾਈਵੇ 'ਤੇ ਖੜ੍ਹਾ ਗੰਦਾ ਪਾਣੀ ਦੇ ਰਿਹਾ ਹਾਦਸਿਆਂ ਨੂੰ ਸੱਦਾ <br/> ਅਗਲੀ ਖ਼ਬਰ ਮੋਟਰਸਾਈਕਲ ਮਕੈਨਿਕ ਦੀ ਦੁਕਾਨ 'ਚ ਲੱਗੀ ਅੱਗ <br/>
Ad Position 24
No active advertisement