06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਾਇਆ <br/>

Ad Position 21
No active advertisement
ਮਹਿਲ ਕਲਾਂ ਵਿਖੇ ਖ਼ੂਨਦਾਨ ਕੈਂਪ ਦੌਰਾਨ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਸਮੇਂ ਪ੍ਰਬੰਧਕ | ਤਸਵੀਰ : ਅਵਤਾਰ ਸਿੰਘ ਅਣਖੀ <br/> 28-12-2025
ਮਹਿਲ ਕਲਾਂ, 27 ਦਸੰਬਰ (ਅਵਤਾਰ ਸਿੰਘ ਅਣਖੀ)-ਮਹਿਲ ਕਲਾਂ ਵਿਖੇ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ, ਸਮੂਹ ਸ਼ਹੀਦ ਸਿੰਘਾਂ ਦੀਆਂ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਦੁਕਾਨਦਾਰ ਭਾਈਚਾਰੇ ਦੇ ਸਹਿਯੋਗ ਨਾਲ ਜੀ.ਐਸ. ਫਾਈਨਾਂਸ ਕੰਪਨੀ ਮਹਿਲ ਕਲਾਂ ਵਿਖੇ ਦੂਸਰਾ ਖ਼ੂਨਦਾਨ ਕੈਂਪ ਲਾਇਆ ਗਿਆ | ਜਿਸ ਦਾ ਉਦਘਾਟਨ ਐਸ.ਐਚ.ਓ. ਸਰਬਜੀਤ ਸਿੰਘ, ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ ਨੇ ਸਾਂਝੇ ਤੌਰ 'ਤੇ ਕੀਤਾ | ਉਨ੍ਹਾਂ ਪ੍ਰਬੰਧਕਾਂ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖ਼ੂਨਦਾਨ, ਮਹਾਂ ਦਾਨ ਹੈ | ਇਸ ਦਾਨ ਦੁਆਰਾ ਐਮਰਜੈਂਸੀ ਦੌਰਾਨ ਲੋੜਵੰਦਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ | ਇਸ ਮੌਕੇ ਬਲੱਡ ਬੈਂਕ ਸਿਵਲ ਹਸਪਤਾਲ ਬਰਨਾਲਾ ਦੀ ਟੀਮ ਨੂੰ ਖ਼ੂਨਦਾਨੀਆਂ ਨੇ 70 ਯੂਨਿਟ ਖ਼ੂਨਦਾਨ ਕੀਤਾ | ਅਖੀਰ 'ਚ ਪ੍ਰਬੰਧਕਾਂ ਗੁਰਮੀਤ ਸਿੰਘ ਢਿੱਲੋਂ, ਮਨਦੀਪ ਸਿੰਘ ਧਾਲੀਵਾਲ, ਹਰਬੰਸ ਸਿੰਘ ਬਦੇਸ਼ਾ, ਜਗਮੋਹਨ ਸਿੰਘ, ਇਕਬਾਲ ਸਿੰਘ, ਪਰਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਪਾਲ ਪਾਲੀ, ਸੁਖਵਿੰਦਰ ਬਾਪਲਾ ਦੀ ਅਗਵਾਈ ਹੇਠ ਸਮੂਹ ਖ਼ੂਨਦਾਨੀਆਂ, ਸਮਾਜ ਸੇਵਾ ਨੂੰ ਸਮਰਪਿਤ ਵੱਖ-ਵੱਖ ਸ਼ਖ਼ਸੀਅਤਾਂ, 112 ਐਮਰਜੈਂਸੀ ਸੇਵਾਵਾਂ ਦੇ ਏ.ਐਸ.ਆਈ. ਜਗਮੋਹਨ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਦੀ ਨਵੀਂ ਵਾਰਡਬੰਦੀ 'ਚ ਫੇਰ ਬਦਲ ਕਰਨਾ ਲੋਕਤੰਤਰ ਦਾ ਘਾਣ-ਰਾਜਿੰਦਰ ਦੀਪਾ ਅਗਲੀ ਖ਼ਬਰ ਮੋਟਰਸਾਈਕਲ ਸਵਾਰ ਬੈਗ ਖੋਹ ਕੇ ਫ਼ਰਾਰ <br/>
Ad Position 24
No active advertisement