06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਮੋਟਰਸਾਈਕਲ ਸਵਾਰ ਬੈਗ ਖੋਹ ਕੇ ਫ਼ਰਾਰ <br/>

Ad Position 21
No active advertisement
ਅਜੀਤ ਡੈਸਕ 28-12-2025
ਟੱਲੇਵਾਲ, 27 ਦਸੰਬਰ (ਸੋਨੀ ਚੀਮਾ)-ਪੁਲਿਸ ਪ੍ਰਸ਼ਾਸਨ ਭਾਵੇਂ ਨਿੱਤ ਚੋਰ ਗਿਰੋਹ ਕਾਬੂ ਕਰਨ ਦੇ ਦਾਅਵੇ ਕਰ ਰਿਹਾ ਹੈ, ਪਰ ਪਿੰਡ ਚੀਮਾ-ਜੋਧਪੁਰ ਦੇ ਨਜ਼ਦੀਕ ਇਲਾਕੇ ਵਿਚੋਂ ਚੋਰੀ ਅਤੇ ਲੱੁਟਾਂ ਖੋਹਾਂ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ, ਜਿਸ ਕਾਰਨ ਇਲਾਕੇ ਦੇ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ | ਇਸੇ ਕੜੀ ਦੇ ਚੱਲਦਿਆਂ ਬੀਤੇ ਕੱਲ੍ਹ ਸ਼ਾਮ ਨੂੰ ਆਪਣੇ ਰੋਜ਼ਗਾਰ ਤੋਂ ਬਰਨਾਲਾ ਤੋਂ ਵਾਪਸ ਪਿੰਡ ਚੀਮਾ ਪਰਤ ਰਹੀ ਲੜਕੀ ਜੋ ਕਿ ਮੁੱਖ ਬੱਸ ਅੱਡੇ ਤੋਂ ਤੁਰ ਕੇ ਵਾਪਸ ਘਰ ਜਾ ਰਹੀ ਸੀ, ਦਾ ਬੈਗ ਇਕ ਮੋਟਰਸਾਈਕਲ ਸਵਾਰ ਨੌਜਵਾਨ ਆਬਾਦੀ ਵਾਲੇ ਘਰਾਂ ਕੋਲੋਂ ਖੋਹ ਕੇ ਫ਼ਰਾਰ ਹੋ ਗਿਆ | ਉਕਤ ਘਟਨਾ ਉਪਰੰਤ ਬੱਸ ਅੱਡੇ ਤੋਂ ਆਉਣ ਵਾਲੀਆਂ ਖ਼ਾਸ ਕਰ ਔਰਤ ਸਵਾਰੀਆਂ ਵਿਚ ਸਹਿਮ ਦਾ ਮਾਹੌਲ ਹੈ | ਉਕਤ ਘਟਨਾ ਉਪਰੰਤ ਪੱਖੋ ਕੈਂਚੀਆਂ ਦੀ ਪੁਲਿਸ ਪਾਰਟੀ ਵਲੋਂ ਭਾਵੇਂ ਸੀ.ਸੀ.ਟੀ.ਵੀ ਫੁਟੇਜ ਦੇਖੀ ਜਾ ਰਹੀ ਹੈ, ਪਰ ਲੰਬੇ ਸਮੇਂ ਤੋਂ ਵਾਪਰ ਰਹੀਆਂ ਚੋਰੀ ਅਤੇ ਲੱੁਟ ਖੋਹ ਦੀਆਂ ਵਾਰਦਾਤਾਂ ਨੇ ਡਰ ਦ ਮਾਹੌਲ ਪੈਦਾ ਕੀਤਾ ਹੋਇਆ | ਇਸ ਮਾਮਲੇ ਸਬੰਧੀ ਜਾਂਚ ਕਰ ਰਹੇ ਥਾਣੇਦਾਰ ਮਨਜੀਤ ਸਿੰਘ ਨੇ ਕਿਹਾ ਕਿ ਸੀ.ਸੀ.ਟੀ.ਵੀ ਦੀ ਫੁਟੇਜ ਅਤੇ ਹੋਰ ਜਾਂਚ ਕੀਤੀ ਜਾ ਰਹੀ ਹੈ | ਜਿਸ ਲਈ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਜਲਦ ਪੁਲਿਸ ਵਲੋਂ ਕਾਬੂ ਕਰ ਲਏ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਾਇਆ <br/> ਅਗਲੀ ਖ਼ਬਰ ਨਗਰ ਨਿਗਮ ਬਰਨਾਲਾ ਦੀ ਵਾਰਡਬੰਦੀ ਦੇ ਖਰੜੇ ਉਪਰ ਵੱਖ-ਵੱਖ ਪਾਰਟੀਆਂ ਦੇ ਆਗੂਆਂ ਤੇ ਸਾਬਕਾ ਕੌਂਸਲਰਾਂ ਨੇ ਚੁੱਕੇ ਇਤਰਾਜ਼...
Ad Position 24
No active advertisement