07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਇਕੱਤਰਤਾ <br/>

Ad Position 21
No active advertisement
ਅਜੀਤ ਡੈਸਕ 28-12-2025
ਸੰਗਰੂਰ, 27 ਦਸੰਬਰ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਸਮਾਜ ਸੇਵੀ ਸੰਸਥਾ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਇਕੱਤਰਤਾ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵੱਖ-ਵੱਖ ਸਰਕਾਰੀ, ਅਰਧ ਸਰਕਾਰੀ, ਜੁਡੀਸ਼ਰੀ ਅਤੇ ਬੈਂਕਾਂ ਵਿਚੋਂ ਸੇਵਾ ਮੁਕਤ ਹੋਏ ਅਧਿਕਾਰੀ ਅਤੇ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ | ਪ੍ਰਧਾਨਗੀ ਮੰਡਲ ਵਿਚ ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਸੀਨੀਅਰ ਮੀਤ ਪ੍ਰਧਾਨ ਓ.ਪੀ.ਖਿੱਪਲ, ਕਰਨੈਲ ਸਿੰਘ ਸੇਖੋਂ, ਮੁੱਖ ਸਲਾਹਕਾਰ ਆਰ.ਐਲ.ਪਾਂਧੀ, ਬਾਪੂ ਰਾਮ ਸਰੂਪ ਅਲੀਸ਼ੇਰ, ਨੈਸ਼ਨਲ ਅਵਾਰਡੀ ਸਤਦੇਵ ਸ਼ਰਮਾ, ਜਨਰਲ ਸਕੱਤਰ ਕੰਵਲਜੀਤ ਸਿੰਘ, ਵਿੱਤ ਸਕੱਤਰ ਸੁਰਿੰਦਰ ਸਿੰਘ ਸੋਢੀ, ਸਕੱਤਰ ਜਨਰਲ ਮੀਤ ਪ੍ਰਧਾਨ ਰਜਿੰਦਰ ਸਿੰਘ ਚੰਗਾਲ, ਮਨਮੋਹਨ ਸਿੰਘ, ਰਜਿੰਦਰ ਕੁਮਾਰ ਗੋਇਲ, ਲਾਲ ਚੰਦ ਸੈਣੀ, ਜਨਕ ਰਾਜ ਜੋਸ਼ੀ, ਰਾਜ ਕੁਮਾਰ ਬਾਂਸਲ ਆਦਿ ਮੌਜੂਦ ਸਨ | ਇਕੱਤਰਤਾ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਸ੍ਰੀ ਰਾਜ ਕੁਮਾਰ ਅਰੋੜਾ ਨੇ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਐਸੋਸੀਏਸ਼ਨ ਦੀ ਕਾਰਜਕਾਰਨੀ ਨਾਲ ਕੀਤੀ ਗੱਲਬਾਤ ਅਨੁਸਾਰ ਫੈਸਲਾ ਕੀਤਾ ਗਿਆ ਹੈ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਜਨਮ ਦਿਨ ਸਮਾਰੋਹ ਅਤੇ ਸਭਿਆਚਾਰਕ ਪ੍ਰੋਗਰਾਮ ਨਹੀਂ ਹੋਵੇਗਾ | ਉਪਰੰਤ ਧਾਰਮਿਕ ਸ਼ਖ਼ਸੀਅਤ ਸੁਰਿੰਦਰ ਪਾਲ ਸਿੰਘ ਸਿਦਕੀ ਨੇ ਮੂਲ ਮੰਤਰ ਅਤੇ ਗੁਰਮੰਤਰ ਦਾ ਜਾਪ ਕਰਵਾ ਕੇ ਸ਼ਹੀਦਾਂ ਨੂੰ ਨਮਨ ਕੀਤਾ | ਨੈਸ਼ਨਲ ਐਵਾਰਡੀ ਸੱਤਦੇਵ ਸ਼ਰਮਾ ਅਤੇ ਰਵਿੰਦਰ ਸਿੰਘ ਗੁੱਡੂ ਨੇ ਵੀ ਸ਼ਹੀਦੀ ਦਿਹਾੜੇ ਤੇ ਵਿਚਾਰ ਵਟਾਂਦਰਾ ਕੀਤਾ | ਰਾਜ ਕੁਮਾਰ ਅਰੋੜਾ ਨੇ ਦੱਸਿਆ ਜਨਮ ਦਿਨ ਸਮਾਰੋਹ ਹੁਣ ਲੋਹੜੀ ਤਿਉਹਾਰ ਸਮਾਗਮ ਦੌਰਾਨ 11 ਜਨਵਰੀ ਨੂੰ ਦੀ ਸਨ ਪਾਰਕ ਰਿਜੋਰਟ ਧੂਰੀ ਰੋਡ ਵਿਖੇ ਹੋਵੇਗਾ | ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਹੜੀ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਪੋਤੇ ਪੌਤਿਆਂ, ਦੋਹਤੇ ਦੋਹਤਿਆਂ ਦੀ ਲੋਹੜੀ ਮਨਾਈ ਜਾਵੇਗੀ | ਨਵੇਂ ਵਰ੍ਹੇ 2026 ਦੀ ਆਮਦ 'ਤੇ ਸਾਲਾਨਾ ਧਾਰਮਿਕ ਸਮਾਗਮ ਨਗਨ ਬਾਬਾ ਸਾਹਿਬ ਦਾਸ ਦੇ ਤਪ ਅਸਥਾਨ ਨਾਭਾ ਗੇਟ ਵਿਖੇ 3 ਜਨਵਰੀ ਨੂੰ ਕੀਤਾ ਜਾਵੇਗਾ, ਜਿਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਣਗੇ | ਇਸ ਮੌਕੇ ਡਾ. ਹਰਪ੍ਰੀਤ ਸਿੰਘ ਭੰਡਾਰੀ ਸਿਹਤ ਸਪੈਸ਼ਲਿਸਟ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਦੇ ਨਾਲ ਮਹੇਸ਼ ਜੌਹਰ, ਰਾਮ ਸਰੂਪ ਅਲੀਸ਼ੇਰ, ਵਿਜੈ ਕੁਮਾਰ, ਦਰਸ਼ਨ ਸਿੰਘ ਚੀਮਾ, ਓ ਪੀ ਗਰੋਵਰ, ਸੁਰੇਸ਼ ਪਾਲ, ਰਘੁਨਾਥ ਸ਼ਰਮਾ, ਕੁਲਵੰਤ ਰਾਏ ਬਾਂਸਲ, ਰਾਮ ਕੁਮਾਰ, ਅਸ਼ੋਕ ਕੁਮਾਰ ਡੱਲਾ, ਮੁਕੇਸ਼ ਕੁਮਾਰ, ਨਰੇਸ਼ ਭੱਲਾ, ਵਾਸਦੇਵ ਸ਼ਰਮਾ, ਗੁਰਜੰਟ ਸਿੰਘ, ਯੁਧੀਸ਼ਟਰ, ਕੈਪਟਨ ਅਨਿਲ ਗੋਇਲ, ਬਲਜਿੰਦਰ ਸਿੰਘ, ਸੱਤਪਾਲ ਸਿੰਗਲਾ, ਅੰਮਿ੍ਤ ਸਿੰਘ, ਸੁਰਿੰਦਰ ਸ਼ੋਰੀ, ਕਰੋੜੀ ਰਾਮ, ਬਲਦੇਵ ਕਿਸ਼ਨ ਗੁਪਤਾ, ਜਗਦੀਸ਼ ਰਾਏ ਸਿੰਗਲਾ, ਸੁਰਿੰਦਰ ਪਾਲ ਗਰਗ, ਮਦਨ ਗੋਪਾਲ ਸਿੰਗਲਾ, ਅਵਤਾਰ ਸਿੰਘ, ਅਸ਼ੋਕ ਨਾਗਪਾਲ, ਤਰਸੇਮ ਜਿੰਦਲ, ਮਦਨ ਲਾਲ, ਸੁਭਾਸ਼ ਸ਼ਰਮਾ, ਕੇ.ਕੇ ਵੋਹਰਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਾਈ.ਐਸ. ਸਕੂਲ ਵਿਖੇ ਐਰੋਸਪੇਸ ਕੈਂਪ ਦੇ ਦੂਜੇ ਦਿਨ ਬੱਚਿਆਂ ਨੇ ਸਿੱਖਿਆ ਏਅਰ ਕਰਾਫਟ ਢਾਂਚੇ ਦਾ ਨਿਰਮਾਣ ਸਿੱਖਿਆ <br/... ਅਗਲੀ ਖ਼ਬਰ ਐਨ.ਐਸ.ਐਸ. ਕੈਂਪ ਸਫ਼ਲਤਾ ਪੂਰਵਕ ਸੰਪੰਨ <br/>
Ad Position 24
No active advertisement