ਬਰਨਾਲਾ, 27 ਦਸੰਬਰ (ਅਸ਼ੋਕ ਭਾਰਤੀ)-ਵਾਈ.ਐਸ. ਸਕੂਲ ਬਰਨਾਲਾ ਵਿਖੇ ਯੂਨੀਵਰਸਿਟੀ ਪੱਧਰੀ ਐਰੋਸਪੇਸ ਕੈਂਪ ਦੇ ਦੂਜੇ ਦਿਨ ਫੈਬਰੀਕੇਸ਼ਨ ਦੀ ਸਿਖਲਾਈ ਸ਼ੁਰੂ ਕੀਤੀ ਗਈ | ਜਿਸ ਦੀ ਥੀਮ ਹੈ 'ਏਅਰਕ੍ਰਾਫਟ ਢਾਂਚਾ ਬਣਾਉਣਾ' | ਸੈਸ਼ਨ ਵਿਚ ਵਿਦਿਆਰਥੀਆਂ ਨੂੰ ਵਿੰਗ ਅਤੇ ਫਿਊਜ਼ਲੇਜ ਉਸਾਰੀ, ਸੰਦਾਂ ਅਤੇ ਸੁਰੱਖਿਅਤ ਢੰਗ ਨਾਲ ਕੱਟਣ ਦੀਆਂ ਤਕਨੀਕਾਂ ਦੀ ਜਾਣ-ਪਛਾਣ ਕਰਵਾਈ ਗਈ | ਇਸ ਤੋਂ ਇਲਾਵਾ ਵਿੰਗ ਡਿਜ਼ਾਈਨ ਮਾਰਕਿੰਗ ਉਪਰੰਤ ਕਟਾਈ ਕਰਨ ਦੇ ਢੰਗ ਸਿਖਾਏ ਗਏ | ਫਿਊਜ਼ਲੇਜ ਢਾਂਚੇ ਫੈਬਰੀਕੇਸ਼ਨ ਸਪਾਰਸ, ਰਿਬਸ ਅਤੇ ਸਟਿ੍ੰਗਰਾਂ ਦੀ ਵਰਤੋਂ ਕਰ ਕੇ ਮਜ਼ਬੂਤੀ ਇਸ ਦੀ ਮਜ਼ਬੂਤੀ ਨੂੰ ਉਸ ਨਿਸ਼ਚਿਤ ਕਰਨ ਬਾਰੇ ਸਿਖਾਇਆ ਗਿਆ | ਇਸ ਦੇ ਨਾਲ ਹੀ ਸ਼ੁਰੂਆਤੀ ਵਾਇਰਿੰਗ ਲੇਆਉਟ ਯੋਜਨਾਬੰਦੀ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |