ਸਿੱਖ ਪੰਥ ਦੀ ਨਿਆਰੀ ਹੋਂਦ, ਪਵਿੱਤਰ ਸਿਧਾਂਤ, ਮਹਾਨ ਪਰੰਪਰਾਵਾਂ ਉਪਰ ਪਹਿਰੇਦਾਰੀ ਦਾ ਗੌਰਵਮਈ ਇਤਿਹਾਸ ਸਿਰਜਦਿਆਂ, ਮਾਤਾ ਗੁਜਰੀ ਜੀ ਤੇ ਚੌਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਉਪਰੰਤ ਦਸਮੇਸ਼ ਪਿਤਾ ਨੇ ਮਾਲਵੇ ਦੇ ਪਿੰਡ ਦੀਨਾ ਵਿਖੇ ਔਰੰਗਜ਼ੇਬ ਵੱਲ ਜ਼ਫ਼ਰਨਾਮਾ (ਫ਼ਤਿਹ ਦਾ ਖ਼ਤ) ਲਿਖਿਆ¢ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੇ ਇਹ ਖ਼ਤ ਲੈ ਕੇ ਅਹਿਮਦ ਨਗਰ ਵੱਲ ਚਾਲੇ ਪਾ ਦਿੱਤੇ¢ ਇੱਧਰ ਪੰਥ ਦੇ ਵਾਲੀ ਕਲਗੀਧਰ ਪਾਤਿਸ਼ਾਹ ਜੀ ਨੂੰ ਖ਼ਬਰ ਮਿਲੀ ਕਿ ਸੂਬਾ ਸਰਹਿੰਦ ਵਜ਼ੀਰ ਖ਼ਾਨ ਅਜੇ ਚੈਨ ਨਾਲ ਨਹੀਂ ਬੈਠਾ¢ ਸਤਿਗੁਰੂ ਜੀ ਆਪਣੇ ਯੋਧਿਆਂ ਦੀ ਵਹੀਰ ਨਾਲ ਦੀਨਾ ਪਿੰਡ ਤੋਂ ਨਗਰ-ਨਗਰ ਆਪਣੇ ਮੁਰੀਦਾਂ ਨੂੰ ਦਰਸ਼ਨ ਦਿੰਦੇ ਹੋਏ ਕੋਟਕਪੂਰੇ ਪਹੁੰਚੇ¢ ਇੱਥੇ ਚÏਰਾਸੀ ਪਿੰਡਾਂ ਦਾ ਮਾਲਕ 'ਕਪੂਰਾ' ਸਤਿਗੁਰਾਂ ਦੇ ਦਰਸ਼ਨਾਂ ਲਈ ਆਇਆ¢ ਸਤਿਗੁਰਾਂ ਨੇ ਕਪੂਰੇ ਪਾਸੋਂ ਉਸ ਦਾ ਨਿੱਜੀ ਕਿਲ੍ਹਾ ਮੰਗਿਆ ਤਾਂ ਕਿ ਇੱਥੇ ਵਜ਼ੀਰ ਖ਼ਾਨ ਦੀ ਫ਼ੌਜ ਦਾ ਟਾਕਰਾ ਕੀਤਾ ਜਾ ਸਕੇ¢ ਕਪੂਰੇ ਦੇ ਮਨ 'ਚ ਗੁਰੂ ਜੀ ਪ੍ਰਤੀ ਵੀ ਅਤਿ ਸ਼ਰਧਾ ਸੀ, ਪਰ ਦੂਜੇ ਪਾਸੇ ਹਕੂਮਤ ਦਾ ਡਰ ਵੀ ਸੀ¢ ਉਹ ਕਿਲ੍ਹਾ (ਗੜ੍ਹੀ) ਦੇਣ ਲਈ ਹਾਂ ਨਾ ਕਰ ਸਕਿਆ¢
ਕਲਗੀਧਰ ਪਾਤਿਸ਼ਾਹ ਅੱਗੇ ਢਿੱਲਵੀਂ ਪਹੁੰਚੇ ਅਤੇ ਇੱਥੇ ਸੋਢੀ ਕੌਲ ਨਾਲ ਮਿਲਾਪ ਹੋਇਆ¢ ਇੱਥੇ ਗੁਰੂ ਜੀ ਨੇ ਪਹਿਲਾਂ ਦੇ ਪਹਿਨੇ ਹੋਏ ਨੀਲੇ ਬਸਤਰ ਉਤਾਰ ਕੇ ਅਗਨ ਭੇਟ ਕੀਤੇ ਤੇ ਸੋਢੀ ਕੌਲ ਵਲੋਂ ਭੇਟ ਕੀਤੇ ਸਫੈਦ ਬਸਤਰ ਪਹਿਨ ਲਏ¢ ਇੱਥੇ ਫਿਰ ਕਪੂਰਾ ਸਰਦਾਰ ਗੁਰੂ ਜੀ ਪਾਸ ਭੁੱਲ ਬਖ਼ਸ਼ਾਉਣ ਲਈ ਆਇਆ ਅਤੇ ਉਸ ਨੇ ਆਪਣੇ ਸਮੁੱਚੇ ਪਰਿਵਾਰ ਸਮੇਤ ਅੰਮਿ੍ਤਪਾਨ ਕੀਤਾ¢ ਇੱਥੇ ਹੀ ਸਤਿਗੁਰਾਂ ਨੂੰ ਸੂਹ ਮਿਲੀ ਕਿ ਵਜ਼ੀਰ ਖ਼ਾਨ ਅੱਠ ਹਜ਼ਾਰ ਦੇ ਕਰੀਬ ਫ਼ੌਜ ਲੈ ਕੇ ਸਾਡੇ ਵੱਲ ਵਾਹੋ ਦਾਹੀ ਧਾਵਾ ਬੋਲਣ ਲਈ ਆ ਰਿਹਾ ਹੈ¢
ਮਾਲਵਾ ਇਲਾਕੇ ਦੇ ਸਿੱਖ ਯੋਧਿਆਂ ਸਮੇਤ ਗੁਰੂ ਜੀ ਖਿਦਰਾਣੇ ਦੀ ਢਾਬ ਵੱਲ ਚਲੇ ਗਏ¢ ਇੱਥੇ ਜੰਗਲ 'ਚ ਉੱਚੀ ਥਾਂ ਟਿੱਬੀ ਉਪਰ ਮੋਰਚੇ ਮੱਲ ਲਏ, ਜਿੱਥੇ ਹੁਣ ਗੁਰਦੁਆਰਾ ਟਿੱਬੀ ਸਾਹਿਬ ਹੈ¢ ਸਿੰਘਾਂ ਨੇ ਮੋਰਚਿਆਂ ਤੋਂ ਹਟ ਕੇ ਝਾੜੀਆਂ ਉਪਰ ਚਾਦਰੇ, ਕੱਪੜੇ ਆਦਿ ਖਿਲਾਰ ਕੇ ਪਾ ਦਿੱਤੇ ਤਾਂ ਕਿ ਵੈਰੀ ਦਲ ਇਸ ਨੂੰ ਗੁਰੂ ਜੀ ਦੇ ਤੰਬੂ ਸਮਝੇ ਤੇ ਉਹ ਗੁਰੂ ਜੀ ਵਾਲੇ ਪਾਸੇ ਨਾ ਜਾਵੇ¢ ਆਪ ਸਮੂਹ ਯੋਧੇ ਦੁਸ਼ਮਣ ਦੀ ਤਾਕ 'ਚ ਰਾਹ ਮੱਲ ਕੇ ਨਜ਼ਦੀਕ ਬੈਠੇ ਸਨ¢ ਉੱਧਰ ਵਜ਼ੀਰ ਖ਼ਾਨ ਆਪਣੀ ਫ਼ੌਜ ਲੈ ਕੇ ਕੋਟ ਕਪੂਰੇ ਤੋਂ ਹੁੰਦਾ ਹੋਇਆ ਖਿਦਰਾਣੇ ਵੱਲ ਵਧਿਆ¢ ਦੂਜੇ ਪਾਸਿਉਂ ਸ੍ਰੀ ਅਨੰਦਪੁਰ ਸਾਹਿਬ ਦੇ ਘੇਰੇ ਸਮੇਂ ਜੋ ਚਾਲੀ ਸਿੰਘ ਗੁਰੂ ਜੀ ਨੂੰ ਬੇਦਾਵਾ ਦੇ ਕੇ ਮਾਝੇ 'ਚ ਆ ਗਏ ਸਨ, ਉਨ੍ਹਾਂ ਨੂੰ ਘਰ ਪਰਿਵਾਰਾਂ ਤੋਂ ਉਲਾਂਭੇ ਮਿਲੇ ਕਿ ਤੁਸੀਂ ਕਸ਼ਟ ਦੇ ਸਮੇਂ, ਦੀਨ ਦੁਨੀਆ ਦੇ ਮਾਲਕ ਤੋਂ ਬੇਮੁੱਖ ਹੋ ਕੇ ਘਰਾਂ ਨੂੰ ਕਿਉਂ ਪਰਤ ਆਏ? ਇਹ ਚਾਲੀ ਸਿੰਘ ਮਾਈ ਭਾਗੋ ਜੀ ਦੀ ਅਗਵਾਈ ਹੇਠ ਵੈਰਾਗਮਈ ਅਵਸਥਾ ਵਿਚ, ਪਛਤਾਵੇ ਦੇ ਅੱਥਰੂ ਕੇਰਦੇ, ਮਿਲਾਪ ਦੀਆਂ ਅਰਦਾਸਾਂ ਕਰਦੇ, ਭੁੱਲ ਬਖ਼ਸ਼ਾਉਣ ਲਈ ਕਲਗੀਧਰ ਪਾਤਿਸ਼ਾਹ ਨੂੰ ਲੱਭਦੇ ਲਭਾਉਂਦੇ ਮਾਲਵੇ ਵੱਲ ਖਿਦਰਾਣੇ ਦੀ ਢਾਬ 'ਤੇ ਪਹੁੰਚ ਗਏ¢ ਸਿੱਖ ਸਿਪਾਹੀਆਂ ਪਾਸ ਕਲਗੀਧਰ ਪਿਤਾ ਦੀ ਰਹਿਮਤ ਸਦਕਾ ਯੁੱਧ ਨੀਤੀ ਦਾ ਢੰਗ ਸੀ¢ਮਾਝੇ ਤੋਂ ਆਏ ਸਿੰਘ ਢਾਬ ਦੇ ਚੜ੍ਹਦੇ ਪਾਸੇ ਡਟ ਗਏ¢
ਵਜ਼ੀਰ ਖ਼ਾਨ ਦੀਆਂ ਹਜ਼ਾਰਾਂ ਫ਼ੌਜਾਂ ਦੇ ਉੱਥੇ ਪਹੁੰਚਣ ਦੀ ਦੇਰ ਸੀ ਕਿ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਦੀ ਗੂੰਜ 'ਚ ਸਿੱਖ ਯੋਧਿਆਂ ਨੇ ਦੁਸ਼ਮਣ ਦੇ ਟਿੱਡੀ ਦਲ ਦਾ ਦਿਲ ਦਹਿਲਾ ਦਿੱਤਾ¢ ਮਝੈਲ ਯੋਧੇ, ਮਾਲਵੇ ਦੇ ਸਿੱਖ ਸਿਪਾਹੀਆਂ ਦੀ ਢਾਲ ਬਣ ਕੇ ਲੜੇ¢ ਉਪਰੋਂ ਟਿੱਬੀ ਤੋਂ ਕਲਗੀਧਰ ਪਾਤਿਸ਼ਾਹ ਜੀ ਨੇ ਤੀਰਾਂ ਦੀ ਝੜੀ ਲਾ ਦਿੱਤੀ¢ ਇਤਿਹਾਸਕ ਦਿ੍ਸ਼ਟੀ ਤੋਂ ਸਿੱਖ ਫ਼ੌਜ ਬਹੁਤ ਥੋੜ੍ਹੀ ਸੀ ਪਰ ਕਲਗੀਧਰ ਪਿਤਾ ਦਾ ਪਿਆਰ, ਬੀਰ ਰਸੀ ਬਚਨ, ਥਾਪੜਾ ਤੇ ਕੌਮੀ ਜਜ਼ਬੇ ਦਾ ਪ੍ਰਤਾਪ ਸੀ ਕਿ ਸਿੱਖ ਯੋਧਿਆਂ ਨੇ ਦੁਸ਼ਮਣਾਂ ਦੇ ਛੱਕੇ ਛੁਡਾ ਦਿੱਤੇ¢ ਇੱਥੇ 'ਸੁਭ ਕਰਮਨ ਤੇ ਕਬਹੂੰ ਨ ਟਰੋ' ਅਤੇ 'ਅਤਿ ਹੀ ਰਨ ਮੈ ਤਬ ਜੂਝ ਮਰੋ' ਦਾ ਮਹਾਨ ਸਬਕ, ਇਤਿਹਾਸ ਦੇ ਗÏਰਵਮਈ ਕਾਂਡ ਵਜੋਂ ਰਚਿਆ ਜਾ ਰਿਹਾ ਸੀ¢ ਇੱਥੇ ਸਬਰ, ਸਿਦਕ ਤੇ ਗੁਰੂ ਭਰੋਸਾ ਮਹਾਂ ਟੱਕਰ ਲੈ ਕੇ ਜੂਝਿਆ¢ ਇੱਥੇ ਮਾਈ ਭਾਗੋ ਨੇ ਵੀ ਮਰਦਾਂ ਵਾਂਗ ਯੁੱਧ ਕੀਤਾ¢ ਇਸ ਜੰਗ 'ਚ ਵਜ਼ੀਰ ਖ਼ਾਨ ਦੀ ਤਨਖ਼ਾਹਦਾਰ ਅੱਧੀ ਫ਼ੌਜ, ਖ਼ਾਲਸੇ ਦੇ ਸ਼ਸਤਰਾਂ ਦੀ ਭੇਟਾ ਚੜ੍ਹ ਗਈ¢ ਇਕ ਪਾਸੇ ਖ਼ਾਲਸਈ ਫ਼ੌਜਾਂ ਦਾ ਜਾਹੋ ਜਲਾਲ, ਦੂਜਾ ਅੱਤ ਦੀ ਗਰਮੀ ਤੇ ਤੀਜਾ ਪਾਣੀ ਦੀ ਢਾਬ ਉਪਰ ਸਿੱਖ ਫ਼ੌਜਾਂ ਦਾ ਕਬਜ਼ਾ ਸੀ¢ ਵਜ਼ੀਰ ਖ਼ਾਨ ਏਨਾ ਦਹਿਲ ਗਿਆ ਕਿ ਆਪਣੇ ਫੱਟੜ ਸਿਪਾਹੀਆਂ ਨੂੰ ਵੀ ਮੁਰਦਿਆਂ ਦੇ ਵਿਚ ਹੀ ਛੱਡ ਕੇ ਰਣ ਤੱਤੇ 'ਚੋਂ ਭੱਜ ਗਿਆ¢ ਇਹ ਜੰਗ 21 ਵਿਸਾਖ 1762 ਬਿਕਰਮੀ ਅਨੁਸਾਰ ਮਈ 1705 ਈ. ਨੂੰ ਹੋਇਆ¢ ਇਸ ਧਰਮ ਯੁੱਧ ਦੀ ਜਿੱਤ ਵੀ ਦਸਮੇਸ਼ ਪਿਤਾ ਜੀ ਅਨੁਸਾਰ 'ਕਿਰਪਾ ਕਾਲ ਕੇਰੀ' ਵਾਹਿਗੁਰੂ ਜੀ ਕੀ ਫ਼ਤਹਿ ਸੀ¢
ਜਦੋਂ ਜੰਗ ਖਤਮ ਹੋਈ ਤਾਂ ਕਲਗੀਧਰ ਪਾਤਿਸ਼ਾਹ ਟਿੱਬੀ ਤੋਂ ਉਤਰੇ ਤੇ ਮੈਦਾਨ 'ਚ ਆਏ¢ ਆਪਣੇ ਸ਼ਹੀਦ ਹੋਏ ਇਕ-ਇਕ ਸਿੱਖ ਸਿਪਾਹੀ ਵੱਲ ਤੱਕਿਆ ਅਤੇ ਧਰਮੀ ਬਾਬਲ ਨੇ ਸਭਨਾਂ ਦੇ ਸੀਸ ਉਪਰ ਪਿਆਰ ਦਿੰਦਿਆਂ ਕਿਹਾ ਇਹ ਮੇਰਾ ਪੰਜ ਹਜ਼ਾਰੀ ਸਰਦਾਰ, ਇਹ ਮੇਰਾ ਦਸ ਹਜ਼ਾਰੀ ਜਰਨੈਲ, ਇਹ ਮੇਰਾ......¢ ਫਿਰ ਸਤਿਗੁਰੂ ਜੀ ਭਾਈ ਮਹਾਂ ਸਿੰਘ ਪਾਸ ਆਏ ਜੋ ਅਜੇ ਸਹਿਕਦੇ ਸਨ¢ ਗੁਰੂ ਜੀ ਨੇ ਉਸ ਦਾ ਸੀਸ ਪਿਆਰ ਨਾਲ ਆਪਣੀ ਗੋਦ 'ਚ ਲਿਆ, ਮੁੱਖ ਸਾਫ਼ ਕੀਤਾ ਤੇ ਕਹਿੰਦੇ ਪਿਆਰੇ ਮਹਾਂ ਸਿੰਘਾ! ਮੈਂ ਤੇਰੀ ਕੁਰਬਾਨੀ ਤੋਂ ਅਤਿ ਪ੍ਰਸੰਨ ਹਾਂ¢ ਮੰਗ ਜੋ ਇਸ ਵੇਲੇ ਮੰਗਣਾ ਈ, ਸਾਡੀ ਖੁਸ਼ੀ ਹੈ¢
ਭਾਈ ਮਹਾਂ ਸਿੰਘ ਦੇ ਅੱਖਾਂ 'ਚ ਅੱਥਰੂ ਸੀ, ਹੱਥ ਜੋੜ ਕੇ ਬੋਲੇ-ਮੈਂ ਵਡਭਾਗਾ ਹਾਂ, ਅੰਤਲੇ ਸਮੇਂ ਤੁਹਾਡੀ ਗੋਦ ਨਸੀਬ ਹੋਈ ਐ¢ ਇੱਕੋ ਮੰਗ ਹੈ ਸਤਿਗੁਰੂ ਜੀ! ਜੇ ਤਰੁੱਠੇ ਹੋ ਤਾਂ ਸਾਡੀ ਟੁੱਟੀ ਗੰਢ ਦਿਉਬੇਦਾਵੇ ਦੀ ਭੁੱਲ ਮੁਆਫ਼ ਕਰ ਦਿਓ¢
'ਖ਼ਾਲਸਾ ਮੇਰੀ ਜਾਨ ਕੀ ਜਾਨ' ਕਹਿਣ ਵਾਲੇ ਕਲਗੀਧਰ ਪਾਤਿਸ਼ਾਹ ਦਿਆਂ ਨੇਤਰਾਂ ਵਿਚੋਂ, ਆਪਣੇ ਖ਼ਾਲਸੇ ਦੇ ਅਗੰਮੀ ਪਿਆਰ 'ਚ ਮੋਹ ਦੇ ਹੰਝੂ ਆ ਗਏ¢ ਇਹ ਹੰਝੂ ਗੁਰੂ ਅਤੇ ਸਿੱਖ ਦੇ ਰੂਹਾਨੀ ਪਿਆਰ ਦੀਆਂ ਪੀਡੀਆਂ ਤੰਦਾਂ ਦਾ ਪ੍ਰਗਟ ਰੂਪ ਸੀ¢ ਸਤਿਗੁਰਾਂ ਨੇ ਕਮਰਕੱਸੇ 'ਚ ਸਾਂਭਿਆ ਬੇਦਾਵਾ ਕੱਢਿਆ ਤੇ ਚੂਰ-ਚੂਰ ਕਰਕੇ ਹਵਾ 'ਚ ਉਡਾਉਂਦਿਆਂ ਬਖਸ਼ਿਸ਼ਮਈ ਬਚਨ ਉਚਾਰੇ ਕਿ ਭਾਈ ਮਹਾਂ ਸਿੰਘਾਂ! ਅਸੀਂ ਤੁਹਾਨੂੰ ਮੁਕਤ ਕੀਤਾ¢ ਇਹ ਖਿਦਰਾਣੇ ਦੀ ਢਾਬ ਨਹੀਂ, ਸਗੋਂ ਇਹ ਮੁਕਤਸਰ ਹੋਏਗਾ¢ ਸਤਿਗੁਰਾਂ ਦੀ ਗੋਦ 'ਚ ਅੰਤਿਮ ਫਤਹਿ ਬੁਲਾ ਕੇ ਭਾਈ ਮਹਾਂ ਸਿੰਘ ਨੇ ਸਵਾਸ ਤਿਆਗੇ ਤੇ ਮੁਕਤ ਹੋਏ¢ ਗੁਰੂ ਜੀ ਉਸ ਦਾ ਸੀਸ ਭੋਇੰ 'ਤੇ ਟਿਕਾ ਕੇ ਮਾਈ ਭਾਗੋ ਜੀ ਪਾਸ ਆਏ, ਉਸ ਨੂੰ ਹੋਸ਼ 'ਚ ਲਿਆਦਾ ਤੇ ਹਜ਼ੂਰੀ 'ਚ ਰਹਿਣ ਦੀ ਬਖਸ਼ਿਸ਼ ਕੀਤੀ¢ ਸਤਿਗੁਰਾਂ ਨੇ ਆਪ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ, ਜਿੱਥੇ ਹੁਣ ਗੁਰਦੁਆਰਾ ਸ਼ਹੀਦ ਗੰਜ ਹੈ¢ ਕਲਗੀਧਰ ਪਾਤਿਸ਼ਾਹ ਨੇ ਫਿਰ-ਰੂਹਾਨੀ ਰੌਂਅ 'ਚ ਬਚਨ ਕੀਤੇ ਕਿ ਇਹ ਮੁਕਤੇ ਜਨਮ ਮਰਨ ਤੋਂ ਰਹਿਤ ਹੋਏ ਤੇ ਯੁੱਧ ਅਸਥਾਨ ਦਾ ਨਾਉਂ ਗੁਰੂ ਜੀ ਨੇ 'ਮੁਕਤਸਰ' ਰੱਖਿਆ¢ ਸਿੱਖ ਮਾਨਤਾਵਾਂ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੇ ਜੋੜ ਮੇਲੇ 'ਚ ਇਕ ਮਹਾਨ ਸੰਦੇਸ਼ ਹੈ ਕਿ ਇਕ ਸਿੱਖ ਤਾਂ ਗੁਰੂ ਤੋਂ ਬੇਮੁੱਖ ਹੋ ਕੇ ਬੇਦਾਵਾ ਦੇ ਸਕਦਾ ਹੈ ਪਰ ਸਤਿਗੁਰੂ ਸਦਾ ਬਖਸ਼ਣਹਾਰ ਹਨ¢ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਬਿਹਬਲ ਹਿਰਦਿਆਂ ਦੀ ਪੁਕਾਰ ਤੇ ਕਲਗੀਧਰ ਪਾਤਿਸ਼ਾਹ ਜੀ ਦੇ ਆਪਣੇ ਸਿੱਖਾਂ ਪ੍ਰਤੀ ਪਿਆਰ ਤੇ ਬਖਸ਼ਿਸ਼ਾਂ ਦੀ ਸਦੀਵ ਗਵਾਹ ਹੈ¢
-ਮੋਬਾਈਲ : 98159-85559