28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਵਿਸ਼ਵ ਮਾਸਟਰਜ਼ ਖੇਡਾਂ 'ਚ ਵਿੰਗ ਕਮਾਂਡਰ ਕੁਲਦੀਪ ਸਿੰਘ ਝੱਜ ਨੇ ਜਿੱਤਿਆ ਕਾਂਸੀ ਦਾ ਤਗਮਾ <br/>

Ad Position 21
No active advertisement
ਅਜੀਤ ਡੈਸਕ 01-06-2025

ਨਵਾਂਸ਼ਹਿਰ, 31 ਮਈ (ਦੀਦਾਰ ਸਿੰਘ ਸ਼ੇਤਰਾ)-ਏਸ਼ੀਆ ਮਹਾਂਦੀਪ ਦੇ ਦੇਸ਼ ਤਾਇਵਾਨ ਦੇ ਸ਼ਹਿਰ ਤਾਈਪੇ 'ਚ ਚੱਲੀਆਂ 17 ਮਈ ਤੋਂ 30 ਮਈ ਤੱਕ ਵਿਸ਼ਵ ਮਾਸਟਰਜ਼ ਖੇਡਾਂ 'ਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਾਮੀ ਪਿੰਡ ਗੁਲਪੁਰ ਦੇ ਜੰਮਪਲ ਭਾਰਤੀ ਹਵਾਈ ਸੈਨਾ 'ਚੋਂ ਸੇਵਾ ਮੁਕਤ ਹੋਏ ਵਿੰਗ ਕਮਾਂਡਰ ਕੁਲਦੀਪ ਸਿੰਘ ਝੱਜ ਨੇ ਦਸ ਕਿਲੋਮੀਟਰ ਦੌੜ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼, ਪੰਜਾਬ ਤੇ ਜ਼ਿਲ੍ਹੇ ਦਾ ਨਾਂਅ ਉੱਚਾ ਕੀਤਾ ਹੈ | ਅੱਜ ਵਤਨ ਪਰਤੇ ਕੁਲਦੀਪ ਸਿੰਘ ਝੱਜ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਤੀਹ ਸਾਲ ਉਮਰ ਤੋਂ ਉੱਪਰ ਵੱਖ-ਵੱਖ ਵਰਗਾਂ ਦੇ ਹਜ਼ਾਰਾਂ ਹੀ ਮਰਦ ਤੇ ਔਰਤ ਖਿਡਾਰੀਆਂ ਨੇ ਭਾਗ ਲਿਆ | ਕੁਲਦੀਪ ਸਿੰਘ ਝੱਜ ਨੇ ਐਥਲੈਟਿਕਸ ਦੀਆਂ ਮੱਧ-ਦੂਰੀ ਵਾਲੀਆਂ 800 ਮੀਟਰ ਤੇ 1500 ਮੀਟਰ ਦੌੜਾਂ ਵਿਚ ਤੇ 10 ਕਿਲੋਮੀਟਰ ਰੋਡ ਰੇਸ ਵਾਸਤੇ ਰਜਿਸਟਰੇਸ਼ਨ ਕਰਵਾਈ | ਪਹਿਲਾ ਮੁਕਾਬਲਾ 1500 ਮੀਟਰ ਦਾ 21 ਮਈ ਨੂੰ ਹੋਇਆ | ਜਿਸ ਵਿਚ ਮੈਂ ਚੌਥੇ ਸਥਾਨ 'ਤੇ ਰਿਹਾ | ਮੈਥੋਂ ਅੱਗੇ ਦੋ ਆਸਟ੍ਰੇਲੀਅਨ ਤੇ ਇੱਕ ਰੂਸੀ ਦੌੜਾਕ ਸੀ | ਅਗਲੇ ਹੀ ਦਿਨ 22 ਮਈ ਨੂੰ 800 ਮੀਟਰ ਦਾ ਮੁਕਾਬਲਾ ਸੀ | ਜਿਸ 'ਚ ਮੈਂ ਪੂਰੇ ਤਾਣ ਨਾਲ ਦੌੜਿਆ ਤੇ ਕਾਂਸੀ ਦਾ ਤਗਮਾ ਜਿੱਤਣ ਵਿਚ ਸਫਲ ਰਿਹਾ | ਟਾਈਮ ਵੀ 3.18 ਮੇਰੀ ਅੱਛੀ ਪ੍ਰਾਪਤੀ ਸੀ | ਅਖੀਰਲਾ ਮੁਕਾਬਲਾ 10 ਕਿਲੋਮੀਟਰ ਰੋਡ ਰੇਸ ਦਾ 25 ਮਈ ਨੂੰ ਸੀ | ਜਿਸ ਵਿਚ ਸਾਰੇ ਵਰਗਾਂ ਦੇ 1545 ਖਿਡਾਰੀਆਂ ਨੇ ਹਿੱਸਾ ਲਿਆ | ਜਿਨ੍ਹਾਂ ਵਿਚੋਂ ਮੈਂ ਆਪਣੇ ਵਰਗ 'ਚ ਫਿਰ ਤੀਸਰਾ ਰੈਂਕ ਪ੍ਰਾਪਤ ਕਰਕੇ (59.49 ਟਾਈਮ ਨਾਲ) ਕਾਂਸੀ ਦਾ ਤਗਮਾ ਪ੍ਰਾਪਤ ਕਰਨ 'ਚ ਸਫਲ ਹੋ ਗਿਆ |

Ad Position 22
No active advertisement
ਪਿਛਲੀ ਖ਼ਬਰ ਸਚਿਨ ਤੇ ਪਾਰੁਲ ਨੇ ਜਿੱਤੇ ਚਾਂਦੀ ਦੇ ਤਗਮੇ <br/> ਅਗਲੀ ਖ਼ਬਰ ਆਈ. ਬੀ. ਬੀ. ਐਫ. ਵਿਸ਼ਵ ਪਾਵਰਲਿਫਟਿੰਗ ਪਾਵਰਲਿਫਟਰ ਲਲਿਤ ਨੇ ਜਿੱਤੇ 3 ਸੋਨ ਤਗਮੇ <br/>
Ad Position 24