28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਆਈ. ਬੀ. ਬੀ. ਐਫ. ਵਿਸ਼ਵ ਪਾਵਰਲਿਫਟਿੰਗ ਪਾਵਰਲਿਫਟਰ ਲਲਿਤ ਨੇ ਜਿੱਤੇ 3 ਸੋਨ ਤਗਮੇ <br/>

Ad Position 21
No active advertisement
ਅਜੀਤ ਡੈਸਕ 01-06-2025

ਅਹਿਮਦਾਬਾਦ, 31 ਮਈ (ਪੀ.ਟੀ.ਆਈ.)-ਭਾਰਤ ਦੇ 56 ਸਾਲਾ ਪਾਵਰਲਿਫਟਰ ਲਲਿਤ ਪਟੇਲ ਨੇ ਥਾਈਲੈਂਡ ਵਿਚ ਹੋਈ ਆਈ. ਬੀ .ਬੀ. ਐਫ. ਵਿਸ਼ਵ ਪਾਵਰਲਿਫਟਿੰਗ ਚੈਂਪੀਅਨਸ਼ਿੱਪ ਵਿਚ ਤਿੰਨ ਸੋਨ ਤਗਮੇ ਜਿੱਤੇ | ਗੁਜਰਾਤ ਦੇ ਰਹਿਣ ਵਾਲੇ ਲਲਿਤ ਨੇ ਮਾਸਟਰ ਟੂ ਸ਼੍ਰੇਣੀ (83-93 ਕਿਲੋਗ੍ਰਾਮ) ਵਿਚ ਹਿੱਸਾ ਲਿਆ | ਪਟੇਲ ਨੇ 10 ਤੋਂ 12 ਮਈ ਦੇ ਵਿਚਕਾਰ ਹੋਏ ਮੁਕਾਬਲੇ ਵਿਚ ਬੈਂਚ ਪ੍ਰੈੱਸ, ਡੈੱਡਲਿਫਟ ਤੇ ਸਕੁਐਟ ਈਵੈਂਟਸ 'ਚ ਸਿਖਰਲਾ ਸਥਾਨ ਪ੍ਰਾਪਤ ਕੀਤਾ | ਪਟੇਲ ਗਲੋਬਲ ਮੁਕਾਬਲੇ ਦੀ ਤਿਆਰੀ ਲਈ ਪਿਛਲੇ ਅੱਠ ਮਹੀਨਿਆਂ ਤੋਂ ਸਖ਼ਤ ਸਿਖਲਾਈ ਲੈ ਰਿਹਾ ਸੀ | ਉਸਨੇ ਸਿਰਫ਼ ਪੰਜ ਸਾਲ ਪਹਿਲਾਂ ਪਾਵਰਲਿਫਟਿੰਗ ਸ਼ੁਰੂ ਕੀਤੀ ਸੀ | ਸ਼ਾਕਾਹਾਰੀ ਖੁਰਾਕ ਦੀ ਪਾਲਣਾ ਕਰਨ ਵਾਲੇ ਪਟੇਲ ਨੇ ਕਿਹਾ, 'ਉਮਰ ਤੇ ਖੁਰਾਕ ਸਫਲਤਾ ਵਿਚ ਕੋਈ ਰੁਕਾਵਟ ਨਹੀਂ ਹਨ |' ਪਟੇਲ ਨੇ ਰਾਜ ਪੱਧਰ 'ਤੇ 18 ਤੇ ਰਾਸ਼ਟਰੀ ਪੱਧਰ 'ਤੇ 12 ਤਗਮੇ ਜਿੱਤੇ ਹਨ | ਉਹ ਹੁਣ ਨੌਜਵਾਨ ਖਿਡਾਰੀਆਂ ਨੂੰ ਕੋਚਿੰਗ ਦੇਣ ਦੇ ਨਾਲ-ਨਾਲ 'ਬਾਡੀ ਬਿਲਡਿੰਗ' ਮੁਕਾਬਲਿਆਂ ਵਿੱਚ ਹਿੱਸਾ ਲੈਣਾ ਚਾਹੁੰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਮਾਸਟਰਜ਼ ਖੇਡਾਂ 'ਚ ਵਿੰਗ ਕਮਾਂਡਰ ਕੁਲਦੀਪ ਸਿੰਘ ਝੱਜ ਨੇ ਜਿੱਤਿਆ ਕਾਂਸੀ ਦਾ ਤਗਮਾ <br/> ਅਗਲੀ ਖ਼ਬਰ 5 ਲੱਖ ਪ੍ਰਵਾਸੀਆਂ ਦੀ ਅਸਥਾਈ ਕਾਨੂੰਨੀ ਸਥਿਤੀ ਰੱਦ ਕੀਤੀ ਜਾਵੇ-ਸੁਪਰੀਮ ਕੋਰਟ
Ad Position 24