ਨਵੀਂ ਦਿੱਲੀ, 2 ਜੂਨ (ਪੀ.ਟੀ.ਆਈ.)-ਬੀ.ਸੀ.ਸੀ.ਆਈ. ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਤਜ਼ਰਬੇਕਾਰ ਕਿ੍ਕਟ ਪ੍ਰਸ਼ਾਸਕ ਰਾਜੀਵ ਸ਼ੁਕਲਾ ਰੋਜਰ ਬਿੰਨੀ ਦੀ ਥਾਂ ਲੈਣਗੇ | 2022 ਵਿਚ ਸੌਰਵ ਗਾਂਗੁਲੀ ਦੀ ਥਾਂ ਬੋਰਡ ਪ੍ਰਧਾਨ ਬਣਨ ਵਾਲੇ ਬਿੰਨੀ 19 ਜੁਲਾਈ ਨੂੰ 70 ਸਾਲ ਦੇ ਹੋ ਜਾਣਗੇ, ਜੋ ਕਿ ਬੀ.ਸੀ.ਸੀ.ਆਈ. ਅਹੁਦੇਦਾਰ ਲਈ ਉਮਰ ਸੀਮਾ ਪਾਰ ਕਰ ਜਾਣਗੇ | 65 ਸਾਲਾ ਸ਼ੁਕਲਾ ਇਸ ਸਮੇਂ ਬੀ.ਸੀ.ਸੀ.ਆਈ. ਦੇ ਉੱਪ-ਪ੍ਰਧਾਨ ਵਜੋਂ ਸੇਵਾ ਨਿਭਾਅ ਰਹੇ ਹਨ, ਇਹ ਅਹੁਦਾ ਉਹ 2020 ਤੋਂ ਸੰਭਾਲ ਰਹੇ ਹਨ | ਉਹ ਸਤੰਬਰ ਵਿਚ ਸੰਸਥਾ ਦੇ ਏ.ਜੀ.ਐਮ. ਦੌਰਾਨ ਨਵੀਆਂ ਚੋਣਾਂ ਹੋਣ ਤੱਕ ਬੀ.ਸੀ.ਸੀ.ਆਈ. ਦੇ ਸਰਗਰਮ ਮੁਖੀ ਹੋਣਗੇ | 'ਰਵਾਇਤ ਅਨੁਸਾਰ, ਅਜਿਹੀ ਸਥਿਤੀ ਵਿਚ ਸਭ ਤੋਂ ਸੀਨੀਅਰ ਅਹੁਦੇਦਾਰ ਅਹੁਦਾ ਸੰਭਾਲਦਾ ਹੈ | ਸ਼ੁਕਲਾ ਸਤੰਬਰ ਵਿਚ ਨਵੀਆਂ ਚੋਣਾਂ ਹੋਣ ਤੱਕ ਇਹ ਭੂਮਿਕਾ ਨਿਭਾਉਣਗੇ,' | ਕਾਂਗਰਸ ਪਾਰਟੀ ਦੇ ਰਾਜ ਸਭਾ ਮੈਂਬਰ ਪਹਿਲਾਂ ਆਈ. ਪੀ. ਐਲ. ਦੇ ਚੇਅਰਮੈਨ ਵਜੋਂ ਵੀ ਸੇਵਾ ਨਿਭਾਅ ਚੁੱਕੇ ਹਨ | ਬਿੰਨੀ ਤਿੰਨ ਸਾਲ ਕਿ੍ਕਟ ਬੋਰਡ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਕਰਨਾਟਕ ਰਾਜ ਕਿ੍ਕਟ ਐਸੋਸੀਏਸ਼ਨ ਦੇ ਪ੍ਰਧਾਨ ਸਨ | ਖੇਡ ਦੇ ਮਹਾਨ ਖਿਡਾਰੀਆਂ ਵਿਚੋਂ ਇੱਕ ਮੰਨਿਆ ਜਾਣ ਵਾਲਾ ਇਹ ਸਾਬਕਾ ਆਲਰਾਊਾਡਰ (ਰੋਜਰ ਬਿੰਨੀ) ਕਪਿਲ ਦੇਵ ਦੀ ਅਗਵਾਈ ਵਾਲੀ 1983 ਦੀ ਵਿਸ਼ਵ ਕੱਪ ਜੇਤੂ ਟੀਮ ਦਾ ਮੈਂਬਰ ਸੀ | ਬਾਅਦ ਵਿਚ ਉਸਨੇ ਭਾਰਤ ਦੀ ਅੰਡਰ-19 ਟੀਮ ਨੂੰ ਕੋਚ ਕੀਤਾ |
ਖੇਡ ਸੰਸਾਰ
Free
ਸ਼ੁਕਲਾ ਹੋਣਗੇ ਬੀ.ਸੀ.ਸੀ.ਆਈ. ਦੇ ਕਾਰਜਕਾਰੀ ਪ੍ਰਧਾਨ <br/>
ਅਜੀਤ ਡੈਸਕ
03-06-2025