ਨਾਰਵੇ, 2 ਜੂਨ (ਏਜੰਸੀ)-ਵਿਸ਼ਵ ਚੈਂਪੀਅਨ ਡੀ ਗੁਕੇਸ਼ (ਵਿਸ਼ਵ ਨੰਬਰ-5) ਨੇ ਨਾਰਵੇ ਸ਼ਤਰੰਜ ਟੂਰਨਾਮੈਂਟ ਦੇ ਛੇਵੇਂ ਦੌਰ ਵਿਚ ਵਿਸ਼ਵ ਨੰਬਰ-1 ਮੈਗਨਸ ਕਾਰਲਸਨ ਨੂੰ ਹਰਾਇਆ | ਇਹ ਕਲਾਸੀਕਲ ਸ਼ਤਰੰਜ ਵਿਚ ਕਾਰਲਸਨ ਵਿਰੁੱਧ ਗੁਕੇਸ਼ ਦੀ ਪਹਿਲੀ ਜਿੱਤ ਹੈ | ਇਸ ਜਿੱਤ ਦੇ ਨਾਲ, 19 ਸਾਲਾ ਗੁਕੇਸ਼ ਨਾਰਵੇ ਸ਼ਤਰੰਜ 2025 ਦੇ ਅੰਕ ਸੂਚੀ ਵਿਚ 8.5 ਅੰਕਾਂ ਨਾਲ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ, ਜਦੋਂ ਕਿ ਕਾਰਲਸਨ ਤੇ ਅਮਰੀਕੀ ਗ੍ਰੈਂਡਮਾਸਟਰ ਫੈਬੀਆਨੋ ਕਾਰੂਆਨਾ 9.5 ਅੰਕਾਂ ਨਾਲ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਹਨ | ਹਾਰ ਤੋਂ ਬਾਅਦ, ਕਾਰਲਸਨ ਨੇ ਗੁੱਸੇ ਨਾਲ ਸ਼ਤਰੰਜ ਬੋਰਡ 'ਤੇ ਮੁੱਕਾ ਮਾਰਿਆ, ਜਿਸ ਨਾਲ ਟੁਕੜੇ ਖਿੱਲਰ ਗਏ | ਹਾਲਾਂਕਿ, ਉਸਨੇ ਬਾਅਦ ਵਿਚ ਗੁਕੇਸ਼ ਤੋਂ ਮੁਆਫੀ ਮੰਗੀ ਤੇ ਉਸਦੀ ਪਿੱਠ ਵੀ ਥਪਥਪਾਈ | ਇਸ ਤੋਂ ਬਾਅਦ ਉਸਨੇ ਮੀਡੀਆ ਨਾਲ ਗੱਲ ਨਹੀਂ ਕੀਤੀ ਤੇ ਚਲਾ ਗਿਆ |
ਖੇਡ ਸੰਸਾਰ
Free
ਨਾਰਵੇ ਚੈੱਸ ਟੂਰਨਾਮੈਂਟ- ਗੁਕੇਸ਼ ਨੇ ਵਿਸ਼ਵ ਨੰਬਰ-1 ਦਰਜੇ ਦੇ ਕਾਰਲਸਨ ਨੂੰ ਹਰਾਇਆ <br/>
ਅਜੀਤ ਡੈਸਕ
03-06-2025