12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਕੋਹਲੀ ਦੇ ਪੱਬ 'ਤੇ ਐਫ.ਆਈ.ਆਰ. ਦਰਜ

Ad Position 21
No active advertisement
ਅਜੀਤ ਡੈਸਕ 03-06-2025

ਨਵੀਂ ਦਿੱਲੀ, 2 ਜੂਨ (ਇੰਟ)-ਬੈਂਗਲੁਰੂ ਵਿਚ ਕਿ੍ਕਟਰ ਵਿਰਾਟ ਕੋਹਲੀ ਦੇ ਵਨ8 ਕਮਿਊਨ ਪੱਬ ਤੇ ਰੈਸਟੋਰੈਂਟ ਵਿਰੁੱਧ ਕਾਰਵਾਈ ਕੀਤੀ ਗਈ ਹੈ | ਪੱਬ ਵਿਚ ਨੋ ਸਮੋਕਿੰਗ ਜ਼ੋਨ ਨਾ ਹੋਣ ਕਾਰਨ ਪੁਲਿਸ ਨੇ ਮੰਗਲਵਾਰ ਨੂੰ ਮੈਨੇਜਰ ਤੇ ਸਟਾਫ ਵਿਰੁੱਧ ਐਫ.ਆਈ.ਆਰ. ਦਰਜ ਕੀਤੀ | ਪੁਲਿਸ ਨੇ ਕਿਹਾ ਕਿ ਪੱਬ ਵਿਚ ਕੋਟਪਾ ਐਕਟ (ਸਿਗਰੇਟ ਤੇ ਹੋਰ ਤੰਬਾਕੂ ਉਤਪਾਦ ਐਕਟ) ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ | ਐਕਟ ਦੀ ਧਾਰਾ 4 ਅਤੇ 21 ਦੇ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ | ਕੋਟਪਾ ਐਕਟ ਦੇ ਤਹਿਤ, ਹੋਟਲ, ਰੈਸਟੋਰੈਂਟ, ਹਵਾਈ ਅੱਡਿਆਂ ਵਰਗੀਆਂ ਜਨਤਕ ਥਾਵਾਂ 'ਤੇ ਇੱਕ ਵੱਖਰਾ ਸਮੋਕਿੰਗ ਜ਼ੋਨ ਬਣਾਉਣਾ ਜ਼ਰੂਰੀ ਹੈ | ਵਿਰਾਟ ਕੋਹਲੀ ਦੇ ਵਨ8 ਕਮਿਊਨ ਦੀਆਂ ਦਿੱਲੀ, ਮੁੰਬਈ, ਪੁਣੇ ਤੇ ਕੋਲਕਾਤਾ ਵਿਚ ਵੀ ਸ਼ਾਖਾਵਾਂ ਹਨ | ਬੈਂਗਲੁਰੂ ਸ਼ਾਖਾ ਦਸੰਬਰ 2023 ਵਿਚ ਖੋਲ੍ਹੀ ਗਈ ਸੀ |

Ad Position 22
No active advertisement
ਪਿਛਲੀ ਖ਼ਬਰ ਮਲੀਪੁਰ ਵਿਖੇ ਲੋਹਟ ਗੋਤ ਦੇ ਵੱਡੇ-ਵਡੇਰਿਆਂ ਦੀ ਯਾਦ 'ਚ ਸਾਲਾਨਾ ਸਮਾਗਮ 5 ਨੂੰ ਅਗਲੀ ਖ਼ਬਰ ਸਿੱਖਾਂ ਵਲੋਂ ਲੰਡਨ ਵਿਚ ਜੂਨ 1984 ਦੇ ਹਮਲੇ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ <br/>
Ad Position 24