19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਜੋਕੋਵਿਚ ਯੂ.ਐਸ. ਓਪਨ ਟੈਨਿਸ ਟੂਰਨਾਮੈਂਟ ਦੇ ਚੌਥੇ ਦੌਰ 'ਚ ਪਹੁੰਚੇ

Ad Position 21
No active advertisement
ਅਜੀਤ ਡੈਸਕ 31-08-2025
ਨਿਊਯਾਰਕ, 30 ਅਗਸਤ (ਏਜੰਸੀ)-ਨੋਵਾਕ ਜੋਕੋਵਿਚ ਨੇ ਪਿੱਠ ਦੀ ਸਮੱਸਿਆ 'ਤੋਂ ਉਭਰਦੇ ਹੋਏ ਸ਼ੁੱਕਰਵਾਰ ਰਾਤ ਨੂੰ ਹੋਏ ਯੂ.ਐਸ. ਓਪਨ ਟੈਨਿਸ ਟੂਰਨਾਮੈਂਟ ਮੈਚ 'ਚ ਕੈਮ ਨੋਰੀ ਨੂੰ ਹਰਾਇਆ, ਜਿਸ ਨਾਲ ਉਹ 1991 'ਚ ਜਿੰਮੀ ਕੋਨਰਜ਼ ਤੋਂ ਬਾਅਦ ਇਸ ਟੂਰਨਾਮੈਂਟ ਦੇ ਚੌਥੇ ਦÏਰ 'ਚ ਪਹੁੰਚਣ ਵਾਲਾ ਸਭ ਤੋਂ ਵੱਧ ਉਮਰ ਦਾ ਖਿਡਾਰੀ ਬਣ ਗਿਆ | ਜੋਕੋਵਿਚ ਨੇ 38 ਸਾਲ ਦੀ ਉਮਰ 'ਚ ਇਹ ਉਪਲਬਧੀ ਹਾਸਲ ਕੀਤੀ | ਕੋਨਰਜ਼ 1991 'ਚ ਇਸ ਟੂਰਨਾਮੈਂਟ ਦੇ ਚੌਥੇ ਦÏਰ 'ਚ ਪਹੁੰਚਣ 'ਤੇ ਵੀ 38 ਸਾਲ ਦੇ ਹੀ ਸਨ | ਜੋਕੋਵਿਚ ਨੇ 6-4, 6-7 (4), 6-2, 6-3 ਨਾਲ ਜਿੱਤ ਪ੍ਰਾਪਤ ਕੀਤੀ, ਜਿਸ 'ਚ ਉਸਨੇ 18 ਏਸ ਲਗਾਏ ਜੋ ਉਸਦੇ ਅਨੁਸਾਰ ਟੂਰਨਾਮੈਂਟ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਸੀ | ਰਿਕਾਰਡ 24 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨੂੰ ਫਲਸ਼ਿੰਗ ਮੀਡੋਜ਼ 'ਚ ਮੈਚ ਦੇ ਸ਼ੁਰੂ 'ਚ ਡਾਕਟਰੀ ਸਹਾਇਤਾ ਲੈਣੀ ਪਈ ਪਰ ਉਸਨੇ ਸ਼ਾਨਦਾਰ ਖੇਡ ਦਿਖਾਈ ਤੇ 69ਵੀਂ ਵਾਰ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਆਖਰੀ 16 'ਚ ਪਹੁੰਚ ਗਿਆ, ਇਸ ਤਰ੍ਹਾਂ ਰੋਜਰ ਫੈਡਰਰ ਦੀ ਬਰਾਬਰੀ ਕੀਤੀ | ਹੁਣ ਉਸਦਾ ਸਾਹਮਣਾ ਜਰਮਨ ਕੁਆਲੀਫਾਇਰ ਜਾਨ-ਲੇਨਾਰਡ ਸਟ੍ਰਫ ਨਾਲ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਅੰਕਿਤ ਤੇ ਧੁਲ ਦੇ ਸੈਂਕੜਿਆਂ ਨੇ ਉੱਤਰੀ ਜ਼ੋਨ ਨੂੰ ਦਲੀਪ ਟਰਾਫੀ ਸੈਮੀਫਾਈਨਲ ਦੇ ਨੇੜੇ ਪਹੁੰਚਾਇਆ ਅਗਲੀ ਖ਼ਬਰ ਕੈਬਨਿਟ ਮੰਤਰੀ ਪੰਜਾਬ ਨੇ ਪਸ਼ੂਆਂ ਦੇ ਚਾਰੇ ਦੇ ਲਈ 1500 ਚੋਕਰ ਦੀਆਂ ਬੋਰੀਆਂ ਨੂੰ ਦਿੱਤੀ ਹਰੀ ਝੰਡੀ
Ad Position 24