19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਬੰਗਲਾਦੇਸ਼ ਨੇ ਚੀਨੀ ਤਾਈਪੇ ਨੂੰ 8-3 ਨਾਲ ਹਰਾਇਆ

Ad Position 21
No active advertisement
ਅਜੀਤ ਡੈਸਕ 31-08-2025
ਰਾਜਗੀਰ (ਬਿਹਾਰ), 30 ਅਗਸਤ (ਪੀ.ਟੀ.ਆਈ.)-ਬੰਗਲਾਦੇਸ਼ ਨੇ ਇੱਥੇ ਪੁਰਸ਼ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਆਪਣੇ ਦੂਜੇ 'ਪੂਲ ਬੀ' ਮੈਚ 'ਚ ਚੀਨੀ ਤਾਈਪੇ ਨੂੰ 8-3 ਨਾਲ ਹਰਾ ਕੇ ਟੂਰਨਾਮੈਂਟ 'ਚ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ | ਬੰਗਲਾਦੇਸ਼ ਆਪਣੇ ਪਹਿਲੇ ਮੈਚ 'ਚ ਮਲੇਸ਼ੀਆ ਤੋਂ 1-4 ਨਾਲ ਹਾਰ ਗਿਆ ਸੀ ਜਦਕਿ ਚੀਨੀ ਤਾਈਪੇ ਨੂੰ ਆਪਣੇ ਪਹਿਲੇ ਮੈਚ 'ਚ ਕੋਰੀਆ ਤੋਂ 0-7 ਨਾਲ ਕਰਾਰੀ ਹਾਰ ਤੋਂ ਬਾਅਦ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ | ਬੰਗਲਾਦੇਸ਼ ਨੇ ਪੂਰੀ ਤਰ੍ਹਾਂ ਦਬਦਬਾ ਬਣਾਇਆ ਅਤੇ ਆਖਰੀ 2 ਕੁਆਰਟਰਾਂ 'ਚ 5 ਗੋਲ ਕੀਤੇ | ਮੁਹੰਮਦ ਅਬਦੁੱਲਾ (ਚੌਥਾ ਤੇ 26ਵਾਂ ਮਿੰਟ), ਰਕੀਬੁਲ ਹਸਨ (42ਵਾਂ ਅਤੇ 43ਵਾਂ ਮਿੰਟ) ਅਤੇ ਅਸ਼ਰਫੁਲ ਇਸਲਾਮ (45ਵਾਂ ਅਤੇ 58ਵਾਂ ਮਿੰਟ) ਨੇ ਬੰਗਲਾਦੇਸ਼ ਲਈ 2-2 ਗੋਲ ਕੀਤੇ ਜਦਕਿ ਸੋਹਾਨੂਰ ਸੋਬੂਜ (36ਵਾਂ ਮਿੰਟ) ਤੇ ਰੇਜ਼ੌਲ ਬਾਬੂ (56ਵਾਂ ਮਿੰਟ) ਨੇ ਵੀ ਗੋਲ ਕੀਤੇ | ਚੀਨੀ ਤਾਈਪੇ ਲਈ, ਸੁੰਗ-ਯੂ ਹਸੀਹ (10ਵਾਂ, 18ਵਾਂ) ਨੇ 2 ਗੋਲ ਕੀਤੇ ਜਦਕਿ ਸੁੰਗ-ਜੇਨ ਸ਼ਿਹ (60ਵਾਂ) ਨੇ ਅੰਤਿਮ ਹੂਟਰ ਤੋਂ ਠੀਕ ਪਹਿਲਾਂ ਪੈਨਲਟੀ ਕਾਰਨਰ ਨੂੰ ਬਦਲਿਆ | ਬੰਗਲਾਦੇਸ਼ 1 ਸਤੰਬਰ ਨੂੰ ਆਪਣੇ ਆਖਰੀ ਪੂਲ ਮੈਚ 'ਚ ਕੋਰੀਆ ਨਾਲ ਭਿੜੇਗਾ ਜਦੋਂ ਕਿ ਉਸੇ ਦਿਨ ਚੀਨੀ ਤਾਈਪੇ ਮਲੇਸ਼ੀਆ ਨਾਲ ਭਿੜੇਗਾ |

Ad Position 22
No active advertisement
ਪਿਛਲੀ ਖ਼ਬਰ ਪਾਕਿ ਟੀਮ ਜੂਨੀਅਰ ਹਾਕੀ ਵਿਸ਼ਵ ਕੱਪ ਲਈ ਭਾਰਤ ਆਵੇਗੀ ਅਗਲੀ ਖ਼ਬਰ ਗਿੱਲ ਤੇ ਰੋਹਿਤ ਸੀ.ਓ.ਈ. ਵਿਖੇ ਬੁਮਰਾਹ, ਜੈਸਵਾਲ, ਸੁੰਦਰ ਦੇ ਨਾਲ ਫਿਟਨੈੱਸ ਟੈਸਟ 'ਚੋਂ ਲੰਘਣਗੇ
Ad Position 24