12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਅਮਿਤ ਮਿਸ਼ਰਾ ਨੇ ਕਿ੍ਕਟ ਤੋਂ ਲਿਆ ਸੰਨਿਆਸ

Ad Position 21
No active advertisement
ਅਜੀਤ ਡੈਸਕ 05-09-2025

ਨਵੀਂ ਦਿੱਲੀ, 4 ਸਤੰਬਰ (ਪੀ.ਟੀ.ਆਈ.)-ਭਾਰਤ ਦੇ ਤਜਰਬੇਕਾਰ ਲੈਗ-ਸਪਿਨਰ ਅਮਿਤ ਮਿਸ਼ਰਾ ਨੇ ਵੀਰਵਾਰ ਨੂੰ ਕਿ੍ਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈ ਲਿਆ, ਜਿਸ ਨਾਲ ਉਨ੍ਹਾਂ ਦੇ 15 ਸਾਲਾਂ ਤੋਂ ਵੱਧ ਦੇ ਕਰੀਅਰ ਦਾ ਅੰਤ ਹੋ ਗਿਆ | 42 ਸਾਲਾ ਮਿਸ਼ਰਾ, ਜਿਨ੍ਹਾਂ ਨੇ ਆਖਰੀ ਵਾਰ 2017 'ਚ ਭਾਰਤ ਲਈ ਖੇਡਿਆ ਸੀ, 2024 ਤੱਕ ਆਈ.ਪੀ.ਐਲ. ਖੇਡ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਮੈਂ ਕਿ੍ਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ | ਉਨ੍ਹਾਂ ਨੇ ਭਾਰਤ ਲਈ 22 ਟੈਸਟ, 36 ਵਨਡੇ ਤੇ 10 ਟੀ-20 ਮੈਚ ਖੇਡੇ ਹਨ | ਉਨ੍ਹਾਂ ਨੇ 2008 'ਚ ਆਸਟ੍ਰੇਲੀਆ ਵਿਰੁੱਧ ਆਪਣਾ ਟੈਸਟ ਡੈਬਿਊ ਕੀਤਾ ਸੀ |

Ad Position 22
No active advertisement
ਪਿਛਲੀ ਖ਼ਬਰ ਗੁਕੇਸ਼ ਨੇ ਕੀਤੀ ਜਿੱਤ ਨਾਲ ਸ਼ੁਰੂਆਤ <br/> ਅਗਲੀ ਖ਼ਬਰ ਕੇਂਦਰੀ ਜ਼ੋਨ ਤੇ ਪੱਛਮੀ ਜ਼ੋਨ ਵਿਚਾਲੇ ਦੂਜੇ...
Ad Position 24