ਸਮਰਕੰਦ (ਉਜ਼ਬੇਕਿਸਤਾਨ), 4 ਸਤੰਬਰ (ਪੀ.ਟੀ.ਆਈ.)-ਭਾਰਤ ਦੇ ਮÏਜੂਦਾ ਵਿਸ਼ਵ ਚੈਂਪੀਅਨ ਡੀ ਗੁਕੇਸ਼ ਨੇ ਇੱਥੇ ਫੀਡੇ ਗ੍ਰੈਂਡ ਸਵਿਸ ਸ਼ਤਰੰਜ ਦੇ ਪਹਿਲੇ ਦÏਰ 'ਚ ਫਰਾਂਸ ਦੇ ਏਟੀਏਨ ਬਾਕ੍ਰੋਟ ਨੂੰ ਹਰਾ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ | ਜਦਕਿ ਭਾਰਤ ਦੇ ਨੰਬਰ ਇਕ ਖਿਡਾਰੀ ਆਰ ਪ੍ਰਗਿਆਨੰਦਾ ਅਤੇ ਅਮਰੀਕੀ ਗ੍ਰੈਂਡਮਾਸਟਰ ਜੈਫਰੀ ਜ਼ਿਓਾਗ ਦਾ ਡਰਾਅ ਰਿਹਾ | ਓਪਨ ਸ਼੍ਰੇਣੀ 'ਚ 116 ਖਿਡਾਰੀ ਤੇ ਮਹਿਲਾ ਵਰਗ 'ਚ 56 ਖਿਡਾਰੀ 855,000 ਡਾਲਰ ਦੀ ਇਨਾਮੀ ਰਾਸ਼ੀ ਲਈ ਮੁਕਾਬਲਾ ਕਰਨਗੇ, ਜਿਨ੍ਹਾਂ 'ਚੋਂ 625,000 ਡਾਲਰ ਇਨਾਮੀ ਰਾਸ਼ੀ ਓਪਨ ਸ਼੍ਰੇਣੀ 'ਚ ਹੋਵੇਗੀ | ਇਹ ਟੂਰਨਾਮੈਂਟ ਅਗਲੇ ਕੈਂਡੀਡੇਟਸ ਟੂਰਨਾਮੈਂਟ ਲਈ ਕੁਆਲੀਫਾਇਰ ਹੈ, ਪਰ ਟਾਪ ਸੀਡ ਮੈਗਨਸ ਕਾਰਲਸਨ, ਫੈਬੀਆਨੋ ਕਾਰੂਆਨਾ ਅਤੇ ਹਿਕਾਰੂ ਨਾਕਾਮੁਰਾ ਇਸ 'ਚ ਹਿੱਸਾ ਨਹੀਂ ਲੈ ਰਹੇ ਹਨ | ਕਾਰਲਸਨ ਨੂੰ ਕਲਾਸੀਕਲ ਸ਼ਤਰੰਜ ਪਸੰਦ ਨਹੀਂ ਹੈ ਤੇ ਉਹ ਵਿਸ਼ਵ ਚੈਂਪੀਅਨਸ਼ਿਪ ਨਹੀਂ ਖੇਡਦਾ | ਕਾਰੂਆਨਾ ਪਹਿਲਾਂ ਹੀ ਕੈਂਡੀਡੇਟਸ ਲਈ ਕੁਆਲੀਫਾਈ ਕਰ ਚੁੱਕੀ ਹੈ ਤੇ ਨਾਕਾਮੁਰਾ ਨੂੰ ਵਿਸ਼ਵਾਸ ਹੈ ਕਿ ਉਹ ਜਨਵਰੀ 2026 ਤੱਕ ਅÏਸਤ ਰੈਂਕਿੰਗ ਦੇ ਆਧਾਰ 'ਤੇ ਇਸ 'ਚ ਜਗ੍ਹਾ ਬਣਾ ਲਵੇਗਾ |