ਨਵੀਂ ਦਿੱਲੀ, 4 ਸਤੰਬਰ (ਪੀ.ਟੀ.ਆਈ.)-ਆਈ.ਸੀ.ਸੀ. ਨੇ ਕਿਹਾ ਕਿ ਗਾਇਕ ਸ਼੍ਰੇਆ ਘੋਸ਼ਾਲ 30 ਸਤੰਬਰ ਨੂੰ ਭਾਰਤ ਤੇ ਸ਼੍ਰੀਲੰਕਾ ਵਿਚਕਾਰ ਟੂਰਨਾਮੈਂਟ ਦੇ ਉਦਘਾਟਨ ਤੋਂ ਪਹਿਲਾਂ ਗੁਹਾਟੀ 'ਚ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਉਦਘਾਟਨੀ ਸਮਾਰੋਹ 'ਚ ਪੇਸ਼ਕਾਰੀ ਦੇਵੇਗੀ | ਘੋਸ਼ਾਲ, ਜਿਸਨੇ ਟੂਰਨਾਮੈਂਟ ਦਾ ਅਧਿਕਾਰਤ ਗੀਤ, 'ਬਿ੍ੰਗ ਇਟ ਹੋਮ' ਵੀ ਰਿਕਾਰਡ ਕੀਤਾ ਹੈ, ਇਕ ਲਾਈਵ ਪੇਸ਼ਕਾਰੀ ਪੇਸ਼ ਕਰੇਗੀ | ਖੇਡ ਦੀ ਗਲੋਬਲ ਗਵਰਨਿੰਗ ਬਾਡੀ ਨੇ ਇਕ ਪ੍ਰੈਸ ਰਿਲੀਜ਼ 'ਚ ਉਦਘਾਟਨੀ ਸਮਾਰੋਹ ਬਾਰੇ ਕਿਹਾ ਕਿ ਘੋਸ਼ਾਲ ਦੀ ਪੇਸ਼ਕਾਰੀ ਨੂੰ ਥੀਮੈਟਿਕ ਵਿਜ਼ੂਅਲ ਅਤੇ ਜ਼ਮੀਨੀ ਸਰਗਰਮੀਆਂ ਦੁਆਰਾ ਸਮਰਥਤ ਕੀਤਾ ਜਾਵੇਗਾ, ਜੋ ਕਿ ਮਹਿਲਾ ਕ੍ਰਿਕਟ ਦੇ ਮਹੀਨੇ ਭਰ ਚੱਲਣ ਵਾਲੇ ਜਸ਼ਨ ਦੀ ਇਕ ਸ਼ਾਨਦਾਰ ਸ਼ੁਰੂਆਤ ਹੈ |
ਖੇਡ ਸੰਸਾਰ
Free
ਮਹਿਲਾ ਵਿਸ਼ਵ ਕੱਪ-ਸ਼੍ਰੇਆ ਘੋਸ਼ਾਲ ਉਦਘਾਟਨੀ ਸਮਾਰੋਹ 'ਚ ਦੇਵੇਗੀ ਪੇਸ਼ਕਾਰੀ
ਅਜੀਤ ਡੈਸਕ
05-09-2025