ਸਿਡਨੀ, 22 ਸਤੰਬਰ (ਹਰਕੀਰਤ ਸਿੰਘ ਸੰਧਰ)-ਆਸਟਰੇਲੀਆ ਸਿੱਖ ਐਸੋਸੀਏਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਸਿਡਨੀ 'ਚ ਸਲਾਨਾ ਖੇਡ ਮੇਲਾ ਕਰਵਾਇਆ ਗਿਆ ਤੇ ਇਹ ਮੇਲਾ ਬੁਲੰਦੀਆਂ ਨੂੰ ਛੂਹਦਾਂ ਸੰਪੰਨ ਹੋਇਆ | ਖੇਡ ਕੋਆਡੀਨੇਟਰ ਗੋਗੀ ਮੰਡ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਖੇਡ ਮੇਲੇ ਦਾ ਮੁੱਖ ਮੰਤਵ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਹੈ | ਕੋਚ ਗੁਰਸੇਰ ਮਾਨ, ਹਰਸੀਨ ਕੌਰ ਤੇ ਕੋਚ ਮਲਕੀਤ ਸਿੰਘ ਦੇ ਉਦਮ ਸਦਕਾ ਇਸ ਖੇਡ ਮੇਲੇ 'ਚ ਅਥਲੈਟਿਕਸ ਦੇ ਨਾਲ-ਨਾਲ ਔਰਤਾਂ ਤੇ ਮਰਦਾਂ ਦੇ ਵਾਲੀਬਾਲ ਮੈਚ, ਰੱਸਾ ਕੱਸੀ ਬਜ਼ੁਰਗਾਂ ਦੀਆਂ ਦੌੜਾਂ , ਗੋਲਾ ਸੁੱਟਣਾ ਅਤੇ ਹੋਰ ਕਈ ਮੁਕਾਬਲੇ ਕਰਵਾਏ ਗਏ | ਗਲੈਨਵੁੱਡ ਦੇ ਕੋਰੋਕਾਪੀਅਨ ਰਿਜ਼ਰਵ 'ਚ ਚੱਲੇ ਇਸ ਖੇਡ ਮੇਲੇ 'ਚ ਸਾਰਾ ਦਿਨ ਗੁਰੂ ਦਾ ਲੰਗਰ ਚੱਲਿਆ | 2 ਸਾਲ ਤੋਂ ਲੈ ਕੇ 70 ਸਾਲ ਦੇ ਖਿਡਾਰੀਆਂ ਨੇ ਦੌੜਾਂ 'ਚ ਹਿੱਸਾ ਲਿਆ ਤੇ ਇਹ ਮੁੱਖ ਆਕਰਸ਼ਣ ਦਾ ਕੇਂਦਰ ਰਿਹਾ | ਗਲੈਨਵੁੱਡ ਅਥੈਟਿਕਸ ਤੇ ਸਪੋਰਟਸ ਕਲੱਬ ਦੇ ਖਿਡਾਰੀਆਂ ਨੂੰ ਨੇ ਸਭ ਤੋਂ ਵੱਧ ਤਗਮੇ ਹਾਸਲ ਕੀਤੇ | ਸਟੇਜ ਸੈਕਟਰੀ ਦੀ ਸੇਵਾ ਦਰਸ਼ਨ ਖੱਟਰਾਂ ਨੇ ਬਾਖੂਬੀ ਨਿਭਾਈ | 60 ਸਾਲ ਤੋਂ ਉੱਪਰ ਵਾਲੀ ਦੌੜ 'ਚ ਕਾਫੀ ਉਤਸਾਹ ਸੀ | ਜਿੱਤੇ ਹੋਏ ਖਿਡਾਰੀਆਂ ਨੂੰ ਤਗਮੇ ਭੇਂਟ ਕੀਤੇ ਗਏ | ਪ੍ਰਬੰਧਕ ਮਹਿੰਗਾ ਸਿੰਘ ਖੱਖ, ਨਿਸ਼ਾਨ ਸਿੰਘ ਤੇ ਸਮੁੱਚੀ ਕਮੇਟੀ ਨੇ ਜਿੱਤੇ ਹੋਏ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਅਗਾਂਹ ਤੋਂ ਵੀ ਅਜਿਹੇ ਖੇਡ ਮੁਕਾਬਲੇ ਕਰਾਉਣ ਦੀ ਬਚਨਵਧਤਾ ਦਿਖਾਈ |
ਆਸਟਰੇਲੀਅਨ ਸਿੱਖ ਐਸੋਸੀਏਸ਼ਨ ਵਲੋਂ ਸਾਲਾਨਾ ਖੇਡ ਮੇਲਾ ਸੰਪੰਨ <br/>
ਅਜੀਤ ਡੈਸਕ
23-09-2025