ਮਹਿਰਾਜ 22 ਸਤੰਬਰ (ਸੁਖਪਾਲ ਮਹਿਰਾਜ)-ਸੇਵਾ ਪੰਦਰਵਾੜਾ ਤਹਿਤ ਹਲਕਾ ਰਾਮਪੁਰਾ ਫੂਲ, ਸਰਕਲ ਮਹਿਰਾਜ ਫੂਲ ਦੇ ਪ੍ਰਧਾਨ ਸੁਖਵੰਤ ਸਿੰਘ ਮਹਿਰਾਜ ਅਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵਲੋਂ ਸਿਵਲ ਹਸਪਤਾਲ, ਗ੍ਰਾਮ ਸਭਾ, ਸ਼ਮਸ਼ਾਨ ਘਾਟ, ਬੱਸ ਸਟੈਂਡ ਆਦਿ ਵਿਖੇ ਛਾਂਦਾਰ ਅਤੇ ਫ਼ਲਦਾਰ ਬੂਟੇ ਲਗਾ ਕੇ ਮਨਾਇਆ ਗਿਆ | ਪ੍ਰਧਾਨ ਸੁਖਵੰਤ ਸਿੰਘ ਮਹਿਰਾਜ ਨੇ ਕਿਹਾ ਕਿ ਲੋਕ ਹਿੱਤ ਅਤੇ ਕੁਦਰਤ ਲਈ ਬਹੁਤ ਵੱਡਾ ਯੋਗਦਾਨ ਹੈ | ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤਾਂ ਤੋਂ ਬਚਣ ਲਈ ਮਨੁੱਖ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ | ਇਸ ਮੌਕੇ ਜਗਤਾਰ ਜੋਸੀ ਮੀਤ ਪ੍ਰਧਾਨ, ਭਿੰਦਰ ਸਿੰਘ ਸਕੱਤਰ, ਪ੍ਰਧਾਨ ਜੀਵਨ ਸਿੰਘ ਐਸ.ਸੀ. ਮੋਰਚਾ, ਰਾਜਾ ਸਿੰਘ ਮੀਤ ਪ੍ਰਧਾਨ, ਪ੍ਰਧਾਨ ਗੁਰਮੀਤ ਸਿੰਘ ਬਾਜ਼ੀਗਰ ਸੈੱਲ, ਕੁਲਦੀਪ ਸਿੰਘ ਬੂਥ ਇੰਚਾਰਜ, ਅਵਤਾਰ ਸਿੰਘ, ਗੋਰਾ ਸਿੰਘ, ਅਮਰੀਕ ਸਿੰਘ, ਬਿੱਟੂ ਸਿੰਘ ਆਦਿ ਹਾਜ਼ਰ ਸਨ |