23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਭਾਰਤੀ ਟੀਮ ਆਸਟ੍ਰੇਲੀਆ ਤੋਂ 0-5 ਨਾਲ ਹਾਰੀ <br/>

Ad Position 21
No active advertisement
ਅਜੀਤ ਡੈਸਕ 28-09-2025
ਕੈਨਬਰਾ, 27 ਸਤੰਬਰ (ਪੀ.ਟੀ.ਆਈ.)-ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੂੰ ਇੱਥੇ ਆਸਟ੍ਰੇਲੀਆਈ ਅੰਡਰ-21 ਟੀਮ ਤੋਂ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜੋ ਮÏਜੂਦਾ ਦੌਰੇ 'ਤੇ ਉਨ੍ਹਾਂ ਦੀ ਲਗਾਤਾਰ ਦੂਜੀ ਹਾਰ ਹੈ | ਆਸਟ੍ਰੇਲੀਆ ਲਈ ਮਕੇਲਾ ਜੋਨਸ (10ਵੇਂ, 11ਵੇਂ ਅਤੇ 52ਵੇਂ ਮਿੰਟ) ਨੇ ਹੈਟਿ੍ਕ ਬਣਾਈ, ਜਦੋਂ ਕਿ ਸੈਮੀ ਲਵ (38ਵੇਂ) ਤੇ ਮਿਗਾਲੀਆ ਹਾਵੇਲ (50ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ | ਭਾਰਤ ਸ਼ੁੱਕਰਵਾਰ ਨੂੰ ਪਹਿਲਾ ਮੈਚ ਕਰੀਬੀ ਮੁਕਾਬਲੇ 'ਚ 2-3 ਨਾਲ ਹਾਰ ਗਿਆ | ਮਹਿਮਾਨ ਟੀਮ ਨੂੰ ਦੂਜੇ ਮੈਚ 'ਚ ਵਾਪਸੀ ਦੀ ਉਮੀਦ ਸੀ, ਪਰ ਆਸਟ੍ਰੇਲੀਆ ਨੇ ਸ਼ੁਰੂਆਤ ਤੋਂ ਹੀ ਹਮਲਾਵਰ ਰੁਖ਼ ਅਪਣਾਇਆ ਤੇ ਭਾਰਤੀ ਟੀਮ ਨੂੰ ਕੋਈ ਮÏਕਾ ਨਹੀਂ ਦਿੱਤਾ | ਮਕੇਲਾ ਨੇ 2 ਤੇਜ਼ ਗੋਲ ਕਰਕੇ ਭਾਰਤੀ ਟੀਮ ਨੂੰ ਸ਼ੁਰੂਆਤ 'ਚ ਹੀ ਪਿੱਛੇ ਛੱਡ ਦਿੱਤਾ | ਆਸਟ੍ਰੇਲੀਆ ਨੇ ਦੂਜੇ ਹਾਫ 'ਚ ਆਪਣੇ ਹਮਲੇ ਜਾਰੀ ਰੱਖੇ ਅਤੇ ਆਪਣੇ ਮੌਕਿਆਂ ਦਾ ਫਾਇਦਾ ਉਠਾਇਆ | ਸੈਮੀ ਨੇ ਫੀਲਡ ਗੋਲ ਕਰਕੇ 3-0 ਦੀ ਬੜ੍ਹਤ ਬਣਾਈ | ਆਸਟ੍ਰੇਲੀਆ ਨੇ ਚੌਥੇ ਕੁਆਰਟਰ 'ਚ ਵੀ ਦਬਦਬਾ ਬਣਾਇਆ | ਮਿਗਲੀਆ ਨੇ ਗੋਲ ਕਰਕੇ ਟੀਮ ਨੂੰ 4-0 ਨਾਲ ਅੱਗੇ ਕਰ ਦਿੱਤਾ, ਜਦੋਂ ਕਿ ਮਕੇਲਾ ਨੇ ਹੈਟਿ੍ਕ ਪੂਰੀ ਕਰਕੇ ਮੇਜ਼ਬਾਨ ਟੀਮ ਦੀ 5-0 ਦੀ ਜਿੱਤ ਯਕੀਨੀ ਬਣਾਈ | ਭਾਰਤ ਸੋਮਵਾਰ ਨੂੰ ਦੌਰੇ ਦੇ ਆਪਣੇ ਤੀਜੇ ਮੈਚ 'ਚ ਆਸਟ੍ਰੇਲੀਆ ਅੰਡਰ-21 ਨਾਲ ਭਿੜੇਗਾ |

Ad Position 22
No active advertisement
ਪਿਛਲੀ ਖ਼ਬਰ ਨਿਸ਼ਾਨੇਬਾਜ਼ੀ ਜੂਨੀਅਰ ਵਿਸ਼ਵ ਕੱਪ ਰਸ਼ਮਿਕਾ-ਕਪਿਲ ਦੀ ਜੋੜੀ ਨੇ ਜਿੱਤਿਆ ਸੋਨ ਤਗਮਾ <br/> ਅਗਲੀ ਖ਼ਬਰ ਲਖਨਊ 'ਚ ਮਿਸ਼ਨ ਸ਼ਕਤੀ ਦੇ ਤਹਿਤ 8ਵੀਂ ..
Ad Position 24