ਨਵੀਂ ਦਿੱਲੀ, 27 ਸਤੰਬਰ (ਪੀ.ਟੀ.ਆਈ.)-ਭਾਰਤੀ ਨਿਸ਼ਾਨੇਬਾਜ਼ਾਂ ਨੇ ਡਾ. ਕਰਨੀ ਸਿੰਘ ਰੇਂਜ ਵਿਖੇ ਆਈ.ਐਸ.ਐਸ.ਐਫ. ਜੂਨੀਅਰ ਵਿਸ਼ਵ ਕੱਪ ਦੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ 'ਚ ਦਬਦਬਾ ਬਣਾਉਂਦੇ ਹੋਏ ਪਹਿਲੇ 2 ਸਥਾਨ ਹਾਸਲ ਕੀਤੇ | ਰਸ਼ਮੀਕਾ ਸਹਿਗਲ ਤੇ ਕਪਿਲ, ਜਿਨ੍ਹਾਂ ਨੇ ਹਾਲ ਹੀ 'ਚ ਕਜ਼ਾਖਸਤਾਨ 'ਚ ਏਸ਼ੀਅਨ ਚੈਂਪੀਅਨਸ਼ਿਪ 'ਚ ਮਹਿਲਾ ਤੇ ਪੁਰਸ਼ 10 ਮੀਟਰ ਏਅਰ ਪਿਸਟਲ ਜੂਨੀਅਰ ਈਵੈਂਟਸ 'ਚ ਵਿਅਕਤੀਗਤ ਸੋਨ ਤਗਮੇ ਜਿੱਤੇ ਸਨ, ਨੇ ਚੱਲ ਰਹੇ ਮੁਕਾਬਲੇ ਦੇ ਤੀਜੇ ਦਿਨ ਏਅਰ ਪਿਸਟਲ ਮਿਕਸਡ ਟੀਮ ਸੋਨ ਤਗਮਾ ਜਿੱਤਿਆ | ਰਸ਼ਮੀਕਾ ਤੇ ਕਪਿਲ ਨੇ ਟਾਈਟਲ ਰਾਊਾਡ 'ਚ ਦੂਜੀ ਭਾਰਤੀ ਜੋੜੀ ਵੰਸ਼ਿਕਾ ਚੌਧਰੀ ਤੇ ਐਂਟਨੀ ਜੋਨਾਥਨ ਗੈਵਿਨ ਦੀ ਇਕ ਹੋਰ ਭਾਰਤੀ ਜੋੜੀ ਨੂੰ 16-10 ਨਾਲ ਹਰਾਇਆ | ਇਨੇਸ ਓਰਟੇਗਾ ਕਾਸਤਰੋ ਤੇ ਲੂਕਾਸ ਸਾਂਚੇਜ਼ ਦੀ ਸਪੈਨਿਸ਼ ਜੋੜੀ ਨੇ ਪਰੀਮਾ ਅਮੀਰੀ ਮੁਹੰਮਦ ਰਜ਼ਾ ਅਹਿਮਦੀ ਦੀ ਈਰਾਨੀ ਜੋੜੀ ਨੂੰ 16-14 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ |