23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਵਿਸ਼ਵ ਤੀਰਅੰਦਾਜ਼ੀ ਪੈਰਾ ਚੈਂਪੀਅਨਸ਼ਿਪ-18 ਸਾਲਾ ਸ਼ੀਤਲ ਨੇ ਰਚਿਆ ਇਤਿਹਾਸ

Ad Position 21
No active advertisement
ਅਜੀਤ ਡੈਸਕ 28-09-2025

ਗਵਾਂਗਜੂ (ਦੱਖਣੀ ਕੋਰੀਆ), 27 ਸਤੰਬਰ (ਪੀ.ਟੀ.ਆਈ.)-ਭਾਰਤ ਦੀ 18 ਸਾਲਾ ਸ਼ੀਤਲ ਦੇਵੀ ਨੇ ਵਿਸ਼ਵ ਤੀਰਅੰਦਾਜ਼ੀ ਪੈਰਾ ਚੈਂਪੀਅਨਸ਼ਿਪ 'ਚ 'ਸੋਨ ਤਗਮਾ ਜਿੱਤਣ ਵਾਲੀ ਪਹਿਲੀ ਬਾਂਹ ਰਹਿਤ ਮਹਿਲਾ ਤੀਰਅੰਦਾਜ਼' ਬਣ ਕੇ ਇਤਿਹਾਸ ਰਚ ਦਿੱਤਾ, ਜਦਕਿ ਤੋਮਨ ਕੁਮਾਰ ਨੇ ਦੇਸ਼ ਦੀ ਪ੍ਰਭਾਵਸ਼ਾਲੀ ਦÏੜ ਨੂੰ ਜਾਰੀ ਰੱਖਦੇ ਹੋਏ ਪੁਰਸ਼ਾਂ ਦਾ ਖਿਤਾਬ ਜਿੱਤਿਆ | ਸ਼ੀਤਲ ਨੇ ਮਹਿਲਾ ਕੰਪਾਊਾਡ ਵਿਅਕਤੀਗਤ ਮੁਕਾਬਲੇ 'ਚ ਵਿਸ਼ਵ ਦੀ ਨੰਬਰ ਇਕ ਪੈਰਾ-ਤੀਰਅੰਦਾਜ਼ ਤੁਰਕੀ ਦੀ ਓਜ਼ਨੂਰ ਕਿਊਰ ਗਿਰਦੀ ਨੂੰ 146-143 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ | ਸ਼ੀਤਲ ਨਿਸ਼ਾਨਾ ਬਣਾਉਣ ਲਈ ਆਪਣੀਆਂ ਲੱਤਾਂ ਤੇ ਠੋਡੀ ਦੀ ਵਰਤੋਂ ਕਰਦੀ ਹੈ, ਅਤੇ ਇਹ ਚੈਂਪੀਅਨਸ਼ਿਪ 'ਚ ਉਸਦਾ ਤੀਜਾ ਤਗਮਾ ਹੈ | ਇਸ ਦੇ ਨਾਲ ਹੀ ਭਾਰਤੀ ਤੀਰਅੰਦਾਜ਼ ਟੋਮਨ ਕੁਮਾਰ ਨੇ ਕੰਪਾਊਾਡ ਪੁਰਸ਼ਾਂ ਦਾ ਖਿਤਾਬ ਜਿੱਤਿਆ | ਟੋਮਨ, ਜੋ ਆਪਣਾ ਵਿਸ਼ਵ ਚੈਂਪੀਅਨਸ਼ਿਪ ਡੈਬਿਊ ਕਰ ਰਿਹਾ ਸੀ, ਨੂੰ ਚਾਰ ਸਟੀਕ ਤੀਰਾਂ ਨਾਲ ਖਿਤਾਬ ਜਿੱਤਣ ਦਾ ਮÏਕਾ ਮਿਲਿਆ | ਸਵਾਮੀ ਨੂੰ ਸੈਮੀਫਾਈਨਲ 'ਚ ਤੋਮਨ ਕੁਮਾਰ ਨੇ ਹਰਾਇਆ |

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਪੈਰਾ ਅਥਲੈਟਿਕਸ-ਉੱਚੀ ਛਾਲ 'ਚ ਸ਼ੈਲੇਸ਼ ਨੇ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਨਿਸ਼ਾਨੇਬਾਜ਼ੀ ਜੂਨੀਅਰ ਵਿਸ਼ਵ ਕੱਪ ਰਸ਼ਮਿਕਾ-ਕਪਿਲ ਦੀ ਜੋੜੀ ਨੇ ਜਿੱਤਿਆ ਸੋਨ ਤਗਮਾ <br/>
Ad Position 24