23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਵਿਸ਼ਵ ਪੈਰਾ ਅਥਲੈਟਿਕਸ-ਉੱਚੀ ਛਾਲ 'ਚ ਸ਼ੈਲੇਸ਼ ਨੇ ਜਿੱਤਿਆ ਸੋਨ ਤਗਮਾ

Ad Position 21
No active advertisement
ਅਜੀਤ ਡੈਸਕ 28-09-2025

ਨਵੀਂ ਦਿੱਲੀ, 27 ਸਤੰਬਰ (ਪੀ.ਟੀ.ਆਈ.)-ਸ਼ੈਲੇਸ਼ ਕੁਮਾਰ ਤੇ ਵਰੁਣ ਸਿੰਘ ਭਾਟੀ ਨੇ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ 'ਚ ਪੁਰਸ਼ਾਂ ਦੇ ਉੱਚੀ ਛਾਲ ਮੁਕਾਬਲਿਆਂ 'ਚ ਕ੍ਰਮਵਾਰ ਸੋਨ ਤੇ ਕਾਂਸੀ ਦੇ ਤਗਮੇ ਜਿੱਤ ਕੇ ਮੇਜ਼ਬਾਨ ਭਾਰਤ ਦਾ ਖਾਤਾ ਖੋਲਿ੍ਹਆ | ਜਦਕਿ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਠੇਕਰਾ ਅਲਕਾਬੀ ਨੇ ਅÏਰਤਾਂ ਦੇ 100 ਮੀਟਰ ਫਰੇਮ ਦੌੜ ਮੁਕਾਬਲੇ 'ਚ ਵਿਸ਼ਵ ਰਿਕਾਰਡ ਬਣਾ ਕੇ ਸੋਨ ਤਗਮਾ ਜਿੱਤਿਆ | 25 ਸਾਲਾ ਸ਼ੈਲੇਸ਼ ਨੇ 1.91 ਮੀਟਰ ਦੇ ਨਿੱਜੀ ਸਰਵੋਤਮ ਯਤਨ ਨਾਲ ਚੈਂਪੀਅਨਸ਼ਿਪ ਰਿਕਾਰਡ ਤੇ ਏਸ਼ੀਆਈ ਰਿਕਾਰਡ ਤੋੜਦੇ ਹੋਏ ਟੀ63 ਸ਼੍ਰੇਣੀ 'ਚ ਸਿਖਰ 'ਤੇ ਰਿਹਾ | ਬਿਹਾਰ ਦੇ ਇਕ ਕਿਸਾਨ ਪਰਿਵਾਰ 'ਚ ਜਨਮੇ ਸ਼ੈਲੇਸ਼ ਨੂੰ ਬਚਪਨ 'ਚ ਹੀ ਆਪਣੀ ਸੱਜੀ ਲੱਤ 'ਚ ਪੋਲੀਓ ਹੋ ਗਿਆ ਸੀ | ਸਾਬਕਾ ਪੈਰਾ ਏਸ਼ੀਅਨ ਖੇਡਾਂ ਦੇ ਤਗਮਾ ਜੇਤੂ ਵਰੂਣ ਸਿੰਘ ਭੱਟੀ ਨੇ ਕਾਂਸੀ ਦਾ ਤਗਮਾ ਜਿੱਤਿਆ, ਜਦੋਂ ਕਿ ਸੰਯੁਕਤ ਰਾਜ ਅਮਰੀਕਾ ਦੀ ਮÏਜੂਦਾ ਓਲੰਪਿਕ ਚੈਂਪੀਅਨ ਏਜ਼ਰਾ ਫ੍ਰੈਚ ਨੇ ਚਾਂਦੀ ਦਾ ਤਗਮਾ ਜਿੱਤਿਆ |

Ad Position 22
No active advertisement
ਪਿਛਲੀ ਖ਼ਬਰ ਨਕਵੀ ਦੀ ਮÏਜੂਦਗੀ 'ਤੇ ਭਾਰਤੀ ਟੀਮ ਦੀ ਪ੍ਰਤੀਕਿਰਿਆ ਹੋਵੇਗੀ ਅਹਿਮ ਅਗਲੀ ਖ਼ਬਰ ਵਿਸ਼ਵ ਤੀਰਅੰਦਾਜ਼ੀ ਪੈਰਾ ਚੈਂਪੀਅਨਸ਼ਿਪ-18 ਸਾਲਾ ਸ਼ੀਤਲ ਨੇ ਰਚਿਆ ਇਤਿਹਾਸ
Ad Position 24