ਦੁਬਈ, 27 ਸਤੰਬਰ (ਪੀ.ਟੀ.ਆਈ.)-ਏਸ਼ੀਅਨ ਕ੍ਰਿਕਟ ਕੌਂਸਲ (ਏ.ਸੀ.ਸੀ.) ਦੇ ਪ੍ਰਧਾਨ ਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਐਤਵਾਰ ਨੂੰ ਇੱਥੇ ਏਸ਼ੀਆ ਕੱਪ ਫਾਈਨਲ ਦੇਖਣ ਲਈ ਮÏਜੂਦ ਰਹਿਣਗੇ | ਇਸ ਭਾਰਤੀ ਟੀਮ ਦੀ ਮੈਚ ਤੋਂ ਬਾਅਦ ਦੇ ਪੁਰਸਕਾਰ ਸਮਾਰੋਹ ਦÏਰਾਨ ਉਨ੍ਹਾਂ ਦੀ ਮÏਜੂਦਗੀ 'ਤੇ ਪ੍ਰਤੀਕਿਰਿਆ ਅਹਿਮ ਹੋਵੇਗੀ | ਏਸ਼ੀਆ ਕੱਪ ਫਾਈਨਲ ਇੱਥੇ ਭਾਰਤ ਤੇ ਪਾਕਿਸਤਾਨ ਵਿਚਕਾਰ ਖੇਡਿਆ ਜਾਵੇਗਾ¢ ਹਾਲਾਂਕਿ ਕਿਸੇ ਬੋਰਡ ਮੁਖੀ ਲਈ ਮੈਚ 'ਚ ਸ਼ਾਮਲ ਹੋਣਾ ਕੋਈ ਵੱਡੀ ਗੱਲ ਨਹੀਂ ਹੈ, ਪਰ ਵਿਵਾਦ ਦਾ ਮੁੱਖ ਸਰੋਤ ਇਹ ਹੈ ਕਿ ਏ.ਸੀ.ਸੀ. ਮੁਖੀ ਹੋਣ ਦੇ ਨਾਤੇ, ਨਕਵੀ ਦਾ ਮੈਚ ਤੋਂ ਬਾਅਦ ਦੇ ਪੁਰਸਕਾਰ ਸਮਾਰੋਹ 'ਚ ਹੋਣਾ ਲਾਜ਼ਮੀ ਹੈ |