10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਆਸਟ੍ਰੇਲੀਆ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ <br/>

Ad Position 21
No active advertisement
ਅਜੀਤ ਡੈਸਕ 20-10-2025

ਪਰਥ, 19 ਅਕਤੂਬਰ (ਏਜੰਸੀ)- ਕਪਤਾਨ ਮਿਸ਼ੇਲ ਮਾਰਸ਼ ਦੇ ਪ੍ਰਦਰਸ਼ਨ ਸਦਕਾ ਮੇਜ਼ਬਾਨ ਆਸਟ੍ਰੇਲੀਆ ਨੇ ਅੱਜ ਮੀਂਹ ਪ੍ਰਭਾਵਿਤ ਪਹਿਲੇ ਇਕ ਦਿਨਾ 'ਚ ਭਾਰਤ ਨੂੰ 7 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 'ਚ ਬੜਤ ਹਾਸਲ ਕੀਤੀ | ਮੀਂਹ ਕਾਰਨ ਤਿੰਨ ਵਾਰ ਰੁਕੇ ਮੈਚ ਨੂੰ 26-26 ਓਵਰਾਂ 'ਤੇ ਸੀਮਤ ਕਰ ਦਿੱਤਾ ਗਿਆ ਸੀ | ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 26 ਓਵਰਾਂ 'ਚ 9 ਵਿਕਟਾਂ ਗੁਆ ਕੇ 136 ਦੌੜਾਂ ਬਣਾਈਆਂ | ਆਸਟ੍ਰੇਲੀਆ ਨੇ ਟੀਚੇ ਨੂੰ 21.1 ਓਵਰਾਂ 'ਚ ਪੂਰਾ ਕਰ ਲਿਆ | ਡਕਵਰਥ-ਲੁਇਸ-ਸਟਰਨ (ਡੀ. ਐਲ. ਐਸ.) ਵਿਧੀ ਤਹਿਤ 131 ਦੌੜਾਂ ਦਾ ਸੋਧਿਆ ਹੋਇਆ ਟੀਚਾ ਰੱਖਦਿਆਂ ਆਸਟ੍ਰੇਲੀਆ ਨੇ ਇਸ ਨੂੰ 21.1 ਓਵਰਾਂ 'ਚ ਪੂਰਾ ਕਰ ਲਿਆ | ਕਪਤਾਨ ਮਿਸ਼ੇਲ ਮਾਰਸ਼ ਨੇ 52 ਗੇਂਦਾਂ 'ਤੇ ਨਾਬਾਦ 46 ਦੌੜਾਂ ਬਣਾਈਆਂ | ਵਿਕਟਕੀਪਰ ਜੋਸ਼ ਫਿਲਿਪ 37 ਦੌੜਾਂ ਬਣਾ ਕੇ ਆਊਟ ਹੋ ਗਿਆ | ਮੈਟ ਰੇਸ਼ਾਅ ਨੇ ਨਾਬਾਦ 21 ਦੌੜਾਂ ਬਣਾਈਆਂ | ਇਸ ਤੋਂ ਪਹਿਲਾਂ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਭਾਰਤ ਨੂੰ ਚੰਗੀ ਸ਼ੁਰੂਆਤ ਦੇਣ ਵਿਚ ਨਾਕਾਮ ਰਹੇ | ਰਾਹੁਲ 38 ਦੌੜਾਂ ਅਤੇ ਅਕਸਰ 31 ਦੌੜਾਂ ਬਣਾ ਕੇ ਆਊਟ ਹੋ ਗਏ | ਨਿਤਿਸ਼ ਰੈਡੀ ਨੇ 19 ਦੌੜਾਂ ਦੀ ਅਜੇਤੂ ਪਾਰੀ ਖੇਡੀ | ਮੀਂਹ ਕਾਰਨ ਤਿੰਨ ਵਾਰ ਖੇਡ ਰੋਕਣੀ ਪਈ | ਪਹਿਲਾਂ ਮੈਚ 35-35 ਓਵਰ ਅਤੇ ਫਿਰ 26-26 ਓਵਰ ਦਾ ਕਰ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਪਰਿਵਾਰ ਦੇ 4 ਜੀਆਂ ਦੀ ਹੱਤਿਆ ਕਰਨ ਦੇ ਮਾਮਲੇ 'ਚ ਦੋਸ਼ੀ ਨੂੰ ਲਾਇਆ ਜ਼ਹਿਰ ਦਾ ਟੀਕਾ <br/> ਅਗਲੀ ਖ਼ਬਰ ਅਯੁੱਧਿਆ ਦੇ ਰਾਮਪਥ ਵਿਖੇ 'ਦੀਪਉਤਸਵ-2025' ਦੇ ਜਸ਼ਨਾਂ ਮੌਕੇ ਸ਼ੋਭਾ ਯਾਤਰਾ 'ਚ ਹਿੱਸਾ ਲੈਂਦੀਆਂ ਮਹਿਲਾ ਕਲਾਕਾਰ | <...
Ad Position 24