10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਪਰਿਵਾਰ ਦੇ 4 ਜੀਆਂ ਦੀ ਹੱਤਿਆ ਕਰਨ ਦੇ ਮਾਮਲੇ 'ਚ ਦੋਸ਼ੀ ਨੂੰ ਲਾਇਆ ਜ਼ਹਿਰ ਦਾ ਟੀਕਾ <br/>

Ad Position 21
No active advertisement
ਅਜੀਤ ਡੈਸਕ 20-10-2025
ਸੈਕਰਾਮੈਂਟੋ, 19 ਅਕਤੂਬਰ (ਹੁਸਨ ਲੜੋਆ ਬੰਗਾ)- 30 ਸਾਲ ਪਹਿਲਾਂ ਫੋਨਿਕਸ (ਐਰੀਜ਼ੋਨਾ) ਸ਼ਹਿਰ ਦੇ ਇਕ ਪਰਿਵਾਰ ਦੇ 4 ਜੀਆਂ ਦੀ ਹੱਤਿਆ ਦੇ ਮਾਮਲੇ 'ਚ ਮੌਤ ਦੀ ਸਜ਼ਾ ਪ੍ਰਾਪਤ 55 ਸਾਲਾ ਰਿਚਰਡ ਕੈਨਥ ਡਜਰਫ ਨੂੰ ਜ਼ਹਿਰ ਦਾ ਟੀਕਾ ਲਾ ਦਿੱਤਾ ਗਿਆ ¢ ਐਰੀਜ਼ੋਨਾ ਰਾਜ ਵਿਚ ਇਸ ਸਾਲ ਦਿੱਤੀ ਗਈ ਇਹ ਦੂਸਰੀ ਮੌਤ ਦੀ ਸਜ਼ਾ ਹੈ ¢ ਡਜਰਫ ਨੇ ਚੋਰੀ ਕੀਤੇ ਸਾਮਾਨ ਦਾ ਬਦਲਾ ਲੈਣ ਲਈ ਪਰਿਵਾਰ ਦੇ 4 ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਜਿਨ੍ਹਾਂ 'ਚ ਪਤੀ-ਪਤਨੀ ਅਲਬਰਟ ਲੂਨਾ ਸੀਨੀਅਰ ਅਤੇ ਪੈਟਰਿਸੀਆ ਲੂਨਾ, ਉਨ੍ਹਾਂ ਦੀ ਧੀ ਰੋਸ਼ਲੇ ਲੂਨਾ (18) ਤੇ ਪੁੱਤਰ ਡੈਮੀਨ ਲੂਨਾ (5) ਸ਼ਾਮਿਲ ਸਨ ¢ ਡਜਰਫ ਨੂੰ ਜ਼ਹਿਰ ਦਾ ਟੀਕਾ ਲਾ ਕੇ ਸਜ਼ਾ ਦਿੱਤੀ ਗਈ | ਡਜਰਫ ਜੋ ਪਿਛਲੇ 29 ਸਾਲ ਤੋਂ ਜੇਲ ਵਿਚ ਸੀ, ਨੇ ਰਹਿਮ ਦੀ ਅਪੀਲ ਕਰਨ ਤੋਂ ਨਾਂਹ ਕਰ ਦਿੱਤੀ ਸੀ ¢ ਐਰੀਜ਼ੋਨਾ ਦੇ ਅਟਾਰਨੀ ਜਨਰਲ ਕ੍ਰਿਸ ਮੇਅਸ ਜਿਸ ਦੇ ਦਫਤਰ ਨੇ ਸੁੁਣਵਾਈ ਦੌਰਾਨ ਫਾਂਸੀ ਦੀ ਸਜ਼ਾ ਉਪਰ ਜ਼ੋਰ ਦਿੱਤਾ ਸੀ, ਨੇ ਕਿਹਾ ਕਿ ਪੀੜਤ 4 ਨਿਰਦੋਸ਼ਾਂ ਨੂੰ ਇਨਸਾਫ਼ ਮਿਲਣਾ ਜ਼ਰੂਰੀ ਸੀ ਤੇ ਆਖਰਕਾਰ ਇਨਸਾਫ ਹੋਇਆ ਹੈ ¢

Ad Position 22
No active advertisement
ਪਿਛਲੀ ਖ਼ਬਰ ਸਮੁੰਦਰ ਪਾਰ ਕਰਦੇ ਸਮੇਂ ਕਿਸ਼ਤੀ ਪਲਟ ਜਾਣ ਕਾਰਨ ਜਲੰਧਰ ਦੇ ਨੌਜਵਾਨ ਦੀ ਮੌਤ ਅਗਲੀ ਖ਼ਬਰ ਆਸਟ੍ਰੇਲੀਆ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ <br/>
Ad Position 24