10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸਮੁੰਦਰ ਪਾਰ ਕਰਦੇ ਸਮੇਂ ਕਿਸ਼ਤੀ ਪਲਟ ਜਾਣ ਕਾਰਨ ਜਲੰਧਰ ਦੇ ਨੌਜਵਾਨ ਦੀ ਮੌਤ

Ad Position 21
No active advertisement
ਅਜੀਤ ਡੈਸਕ 20-10-2025
ਬਰੇਸ਼ੀਆ, 19 ਅਕਤੂਬਰ (ਬਲਦੇਵ ਸਿੰਘ ਬੂਰੇ ਜੱਟਾਂ)-ਪਿੰਡ ਭਟਨੂਰਾ ਲੁਬਾਣਾ ਜ਼ਿਲ੍ਹਾ ਜਲੰਧਰ ਦਾ ਅਰਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ, ਜਿਹੜਾ ਕਿ ਪਿਛਲੇ ਸੱਤ ਸਾਲਾਂ ਤੋਂ ਫਰਾਂਸ 'ਚ ਰਹਿ ਰਿਹਾ ਸੀ, ਦੀ ਇੰਗਲੈਂਡ ਜਾਣ ਦੀ ਚਾਹਤ 'ਚ ਜਾਨ ਚਲੀ ਗਈ ਹੈ | ਪਿਛਲੇ ਦਿਨੀਂ ਹੋਏ ਇਸ ਹਾਦਸੇ ਸੰਬੰਧੀ ਸੰਸਥਾ ਅÏਰਰ-ਡਾਨ ਦੇ ਪ੍ਰਬੰਧਕ ਇਕਬਾਲ ਸਿੰਘ ਭੱਟੀ ਅਤੇ ਰਾਜੀਵ ਚੀਮਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਇੰਗਲੈਂਡ ਜਾਣ ਲਈ ਕਿਸ਼ਤੀ 'ਚ ਆਪਣੇ ਹੋਰਨਾਂ ਸਾਥੀਆਂ (ਗਿਣਤੀ ਤਕਰੀਬਨ 80) ਨਾਲ ਅਣਪਛਾਤੇ ਰਸਤੇ ਰਾਹੀਂ ਸਮੁੰਦਰ ਪਾਰ ਕਰ ਰਿਹਾ ਸੀ | ਇਹ ਟਿਊਬ ਰੂਪੀ ਕਿਸ਼ਤੀ ਪੰਦਰਾਂ ਕੁ ਕਿਲੋਮੀਟਰ ਦਾ ਰਸਤਾ ਤੈਅ ਕਰਕੇ ਪਲਟ ਗਈ | ਰਾਹਤ ਟੀਮ ਨੇ ਫੁਰਤੀ ਦਿਖਾਉਂਦੇ ਹੋਏ ਵੀਹਾਂ ਕੁ ਮਿੰਟਾਂ ਦੇ ਵਕਫ਼ੇ ਵਿਚ ਹੀ 77 ਜਣਿਆਂ ਨੂੰ ਤਾਂ ਬਚਾਅ ਲਿਆ, ਜਦਕਿ ਉਪਰੋਕਤ ਪੰਜਾਬੀ ਸਮੇਤ ਦੋ ਹੋਰ ਵਿਦੇਸ਼ੀਆਂ ਨੂੰ ਬਚਾਇਆ ਨਹੀਂ ਜਾ ਸਕਿਆ | ਹਾਦਸਾ ਹੋਣ ਦੇ ਬਾਅਦ ਸੰਸਥਾ ਦੇ ਅਹੁਦੇਦਾਰਾਂ ਵਲੋਂ ਕੀਤੀ ਮੁਸ਼ੱਕਤ ਉਪਰੰਤ ਅਰਵਿੰਦਰ ਸਿੰਘ ਬਾਰੇ ਮਿਲੀ ਮੁਕੰਮਲ ਜਾਣਕਾਰੀ ਅਨੁਸਾਰ ਇਸ ਨੌਜੁਆਨ ਦੀ ਮਿ੍ਤਕ ਦੇਹ ਪੈਰਿਸ ਤੋਂ 360 ਕਿਲੋਮੀਟਰ ਦੂਰ ਸਮੁੰਦਰ ਕੰਢੇ ਬਣੇ ਹੋਏ ਸਰਕਾਰੀ ਮੁਰਦਾ ਘਰ ( ਲਿੱਲ ਸ਼ਹਿਰ ) ਵਿਖ਼ੇ ਪਈ ਹੋਈ ਹੈ | ਮਿ੍ਤਕ ਦੇਹ ਨੂੰ ਹੁਣ ਭਾਰਤ ਉਸ ਦੇ ਪਰਿਵਾਰਕ ਮੈਂਬਰਾਂ ਤੱਕ ਪਹੁੰਚਾਉਣ ਵਾਸਤੇ ਕਾਗਜ਼ੀ ਕਾਰਵਾਈਆਂ ਸੰਸਥਾ ਦੇ ਪ੍ਰਬੰਧਕਾਂ ਵਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਤਨਵੀ ਨੂੰ ਚਾਂਦੀ ਨਾਲ ਕਰਨਾ ਪਿਆ ਸਬਰ <br/> ਅਗਲੀ ਖ਼ਬਰ ਪਰਿਵਾਰ ਦੇ 4 ਜੀਆਂ ਦੀ ਹੱਤਿਆ ਕਰਨ ਦੇ ਮਾਮਲੇ 'ਚ ਦੋਸ਼ੀ ਨੂੰ ਲਾਇਆ ਜ਼ਹਿਰ ਦਾ ਟੀਕਾ <br/>
Ad Position 24