10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਤਨਵੀ ਨੂੰ ਚਾਂਦੀ ਨਾਲ ਕਰਨਾ ਪਿਆ ਸਬਰ <br/>

Ad Position 21
No active advertisement
ਅਜੀਤ ਡੈਸਕ 20-10-2025

ਗੁਹਾਟੀ, 19 ਅਕਤੂਬਰ (ਏਜੰਸੀ)- ਭਾਰਤੀ ਸ਼ਟਲਰ ਤਨਵੀ ਸ਼ਰਮਾ ਦਾ ਬੀ.ਡਬਲਯੂ.ਐਫ. ਵਿਸ਼ਵ ਜੂਨੀਅਰ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਣ ਦਾ ਸੁਪਨਾ ਪੂਰਾ ਨਾ ਹੋਇਆ | ਇਥੇ ਅੱਜ ਮਹਿਲਾ ਸਿੰਗਲਜ਼ ਫਾਈਨਲ 'ਚ ਥਾਈਲੈਂਡ ਦੀ ਅਨਿਆਪਤ ਫਿਚਿਤਪ੍ਰੀਚਾਸਕ ਨੇ ਤਨਵੀ ਨੂੰ ਸਿੱਧੇ ਸੈਟਾਂ 'ਚ ਹਰਾ ਦਿੱਤਾ | ਭਾਰਤ ਨੂੰ 17 ਸਾਲਾਂ ਬਾਅਦ ਇਸ ਟੂਰਨਾਮੈਂਟ 'ਚ ਸੋਨ ਤਗਮਾ ਜਿੱਤਣ ਦੀ ਉਮੀਦ ਸੀ ਪਰ ਭਾਰਤੀ ਖਿਡਾਰਨ ਨੂੰ ਥਾਈ ਖਿਡਾਰਨ ਨੇ 7-15, 12-15 ਨਾਲ ਹਰਾ ਦਿੱਤਾ | ਇਸ ਤਰ੍ਹਾਂ ਤਨਵੀ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ | ਤਨਵੀ ਨੇ ਕਿਹਾ ਕਿ ਮੈਂ ਮੈਚ ਵਿਚ ਸਹਿਜ ਨਹੀਂ ਸੀ | ਮੈਂ ਮੈਚ ਦੀ ਸ਼ੁਰੂਆਤ ਤੋਂ ਹੀ ਬਹੁਤ ਗਲਤੀਆਂ ਕੀਤੀਆਂ | ਇਸ ਤੋਂ ਪਹਿਲਾਂ ਸਾਇਨਾ ਨੇਹਵਾਲ ਨੇ ਸਾਲ 2008 ਵਿਚ ਸੋਨ ਤਗਮਾ ਅਤੇ 2006 ਵਿਚ ਚਾਂਦੀ ਅਤੇ ਅਪਰਣਾ ਨੇ 1996 'ਚ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ |

Ad Position 22
No active advertisement
ਪਿਛਲੀ ਖ਼ਬਰ ਪਰਿਨੀਤੀ ਚੋਪੜਾ ਤੇ ਰਾਘਵ ਚੱਢਾ ਮਾਤਾ-ਪਿਤਾ ਬਣੇ <br/> ਅਗਲੀ ਖ਼ਬਰ ਸਮੁੰਦਰ ਪਾਰ ਕਰਦੇ ਸਮੇਂ ਕਿਸ਼ਤੀ ਪਲਟ ਜਾਣ ਕਾਰਨ ਜਲੰਧਰ ਦੇ ਨੌਜਵਾਨ ਦੀ ਮੌਤ
Ad Position 24